ਮੈਕਸਵੈੱਲ ''ਤੇ ਬੋਲੇ ਸਹਿਵਾਗ- ਨੀਲਾਮੀ ''ਚ 10 ਨਹੀਂ 1 ਕਰੋੜ ਮਿਲਣਾ ਚਾਹੀਦਾ ਸੀ

10/09/2020 10:38:31 PM

ਨਵੀਂ ਦਿੱਲੀ- ਕਿੰਗਜ਼ ਇਲੈਵਨ ਪੰਜਾਬ ਦੇ ਆਲਰਾਊਂਡਰ ਗਲੇਨ ਮੈਕਸਵੈੱਲ ਸੀਜ਼ਨ 'ਚ ਆਪਣੇ ਪ੍ਰਦਰਸ਼ਨ ਦੇ ਕਾਰਨ ਆਲੋਚਨਾਵਾਂ ਝੱਲ ਰਹੇ ਹਨ। ਹੈਦਰਾਬਾਦ ਦੇ ਵਿਰੁੱਧ ਉਸਦੇ ਕੋਲ ਲੈਅ 'ਚ ਆਉਣ ਦਾ ਮੌਕਾ ਸੀ ਪਰ ਉਨ੍ਹਾਂ ਨੇ ਇਸ ਨੂੰ ਗੁਆ ਦਿੱਤਾ। ਮੈਕਸਵੈੱਲ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਦੀ ਤਿੱਖੀ ਪ੍ਰਤੀਕ੍ਰਿਆ ਸਾਹਮਣੇ ਆਈ ਹੈ। ਮੇਰੇ ਅਨੁਸਾਰ ਮੈਕਸਵੈੱਲ 10.75 ਕਰੋੜ ਦੀ ਵੱਡੀ ਕੀਮਤ ਦੇ ਕਾਬਲ ਨਹੀਂ ਹੈ।
ਵਰਿੰਦਰ ਸਹਿਵਾਗ ਨੇ ਇਕ ਸ਼ੋਅ ਦੇ ਦੌਰਾਨ ਕਿਹਾ ਕਿ- ਗਲੇਨ ਮੈਕਲਵੈੱਲ ਨੂੰ ਹੋਰ ਕੀ ਚਾਹੀਦਾ ਅਤੇ ਕਿੱਦਾ ਦਾ ਪਲੇਟਫਾਰਮ ਚਾਹੀਦਾ ਦੌੜਾਂ ਬਣਾਉਣ ਲਈ। ਉਸ ਸਮੇਂ 2 ਵਿਕਟਾਂ ਜਲਦ ਡਿੱਗ ਗਈਆਂ ਸਨ। ਉਸ ਦੇ ਕੋਲ ਬੱਲੇਬਾਜ਼ੀ ਦਾ ਪੂਰਾ ਮੌਕਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੀ ਉਹ ਆਊਟ ਹੋ ਜਾਂਦੇ ਹਨ। ਉਹ ਨੀਲਾਮੀ 'ਚ ਹਰ ਸਾਲ ਮਹਿੰਗੇ ਵਿਕਦੇ ਹਨ ਅਤੇ ਹਰ ਸਾਲ ਫਲਾਪ ਰਹਿੰਦੇ ਹਨ। ਫਿਰ ਵੀ ਲੋਕ ਹਨ ਜੋ ਉਸਦੇ ਪਿੱਛੇ ਦੌੜਦੇ ਹਨ, ਇਹ ਮੇਰੀ ਸਮਝ ਤੋਂ ਬਾਹਰ ਹੈ।
ਸਹਿਵਾਗ ਬੋਲੇ- ਜੇਕਰ ਇਸ ਸਾਲ ਮੈਕਸਵੈੱਲ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਿਆ ਤਾਂ ਅਗਲੀ ਨੀਲਾਮੀ 'ਚ ਉਸਦੀ ਕੀਮਤ 10 ਕਰੋੜ ਰੁਪਏ ਤੋਂ ਘੱਟ ਕੇ 1 ਜਾਂ 2 ਕਰੋੜ ਰੁਪਏ ਰਹਿ ਜਾਵੇਗੀ। ਦੱਸ ਦੇਈਏ ਕਿ ਮੈਕਸਵੈੱਲ ਨੇ ਆਖਰੀ ਬਾਰ ਆਈ. ਪੀ. ਐੱਲ. 'ਚ ਅਰਧ ਸੈਂਕੜਾ 2016 'ਚ ਲਗਾਇਆ ਸੀ। ਸਹਿਵਾਗ ਨੇ ਕਿਹਾ ਕਿ ਮੈਚ ਜਿਸ ਸਥਿਤੀ 'ਚ ਸੀ ਜੇਕਰ ਉਹ ਇਕ-ਦੋ ਦੌੜਾਂ ਲੈ ਕੇ ਪੂਰਨ ਨੂੰ ਹੀ ਸਟ੍ਰਾਈਕ ਰੇਟ ਦਿੰਦੇ ਰਹਿੰਦੇ ਤਾਂ ਪੂਰਨ ਇਕੱਲਾ ਹੀ ਮੈਚ ਜਿੱਤਾ ਸਕਦਾ ਸੀ।


Gurdeep Singh

Content Editor

Related News