ਸਹਿਵਾਗ ਵਲੋਂ '10 ਕਰੋੜ ਦਾ ਚੀਅਰਲੀਡਰ' ਕਹਿਣ 'ਤੇ ਭੜਕੇ ਮੈਕਸਵੇਲ, ਦਿੱਤਾ ਮੋੜਵਾਂ ਜਵਾਬ

11/21/2020 1:48:00 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਦੇ 13ਵੇਂ ਸੀਜ਼ਨ 'ਚ ਆਸਟਰੇਲੀਆ ਦੇ ਹਰਫ਼ਨਮੌਲਾ ਖਿਡਾਰੀ ਗਲੇਨ ਮੈਕਸਵੇਲ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਸੀ। ਇਸ 'ਤੇ ਸਾਬਕਾ ਭਾਰਤੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਮੈਕਸਵੇਲ ਦੀ ਕਾਫ਼ੀ ਆਲੋਚਨਾ ਕਰਦੇ ਹੋਏ ਉਸ ਨੂੰ '10 ਕਰੋੜ ਦਾ ਚੀਅਰਲੀਡਰ' ਕਿਹਾ ਜੋ 'ਬਹੁਤ ਜ਼ਿਆਦਾ ਅਦਾਇਗੀ ਵਾਲੀ ਛੁੱਟੀ 'ਤੇ ਹੈ ਕਿਉਂਕਿ ਉਹ 13 ਮੈਚਾਂ 'ਚ ਸਿਰਫ 108 ਦੌੜਾਂ ਬਣਾਉਣ 'ਚ ਸਫਲ ਰਹੇ। 

ਇਹ ਵੀ ਪੜ੍ਹੋ : ਪਿਤਾ ਦੇ ਦਿਹਾਂਤ 'ਤੇ ਭਾਵੁਕ ਹੋਏ ਮੁਹੰਮਦ ਸਿਰਾਜ, ਕਿਹਾ- ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ ਗੁਆ ਦਿੱਤਾ

ਮੈਕਸਵੇਲ ਆਈ. ਪੀ. ਐੱਲ. ਦੇ ਆਪਣੇ 8 ਸੀਜ਼ਨ 'ਚ ਪਹਿਲੀ ਵਾਰ ਵੀ ਛੱਕਾ ਲਗਾਉਣ 'ਚ ਅਸਫਲ ਰਹੇ। ਉਨ੍ਹਾਂ ਕਿਹਾ- ਇਹ ਠੀਕ ਹੈ। ਮੇਰੀ ਪਸੰਦ-ਨਾਪਸੰਦ ਲਈ ਵੀਰੂ ਕਾਫ਼ੀ ਆਊਟਸਪੋਕਨ ਹਨ, ਅਤੇ ਇਹ ਠੀਕ ਹੈ। ਉਨ੍ਹਾਂ ਨੂੰ ਜੋ ਕੁਝ ਵੀ ਪਸੰਦ ਹੈ ਉਸ ਨੂੰ ਕਹਿਣ ਦੀ ਇਜਾਜ਼ਤ ਹੈ। ਉਹ ਅਜਿਹੇ ਬਿਆਨਾਂ ਲਈ ਮੀਡੀਆ 'ਤੇ ਜਾਣੇ ਜਾਂਦੇ ਹਨ। ਇਸ ਲਈ ਇਹ ਠੀਕ ਹੈ। ਮੈਂ ਇਸ ਨਾਲ ਨਜਿੱਠਦਾ ਹਾਂ ਅਤੇ ਅੱਗੇ ਵਧਦਾ ਹਾਂ, ਅਤੇ ਸਹਿਵਾਗ ਦੇ ਨਾਲ ਨਮਕ ਦਾ ਦਾਣਾ ਲੈ ਕੇ ਜਾਂਦਾ ਹੈ ਭਾਵ ਮੈਂ ਇਸ ਨੂੰ ਯਾਦ ਰੱਖਾਂਗਾ।


ਇਹ ਵੀ ਪੜ੍ਹੋ : ਪਹਿਲੇ ਦਰਜੇ ਦੇ ਇਸ ਸਾਬਕਾ ਕ੍ਰਿਕਟਰ ਨੇ ਮਨਾਇਆ 100ਵਾਂ ਜਨਮਦਿਨ

ਮੈਕਸੇਵਲ ਭਾਰਤ ਖ਼ਿਲਾਫ਼ ਆਗਮੀ ਸੀਮਿਤ ਓਵਰਾਂ ਦੀ ਸੀਰੀਜ਼ ਲਈ ਆਸਟਰੇਲੀਆਈ ਟੀਮ ਦਾ ਹਿੱਸਾ ਹਨ। ਭਾਰਤ ਅਤੇ ਆਸਟਰੇਲੀਆ ਸੀਰੀਜ਼ ਨੂੰ ਲੈ ਕੇ ਦਰਸ਼ਕਾਂ 'ਚ ਕਾਫ਼ੀ ਰੋਮਾਂਚ ਹੈ। ਕ੍ਰਿਕਟ ਆਸਟਰੇਲੀਆ (ਸੀ. ਏ.) ਨੇ ਜਾਣਕਾਰੀ ਦਿੱਤੀ ਹੈ ਕਿ ਤਿੰਨ ਟੀ-20 ਮੈਚਾਂ ਦੀਆਂ ਟਿਕਟਾਂ ਇਕ ਦਿਨ 'ਚ ਹੀ ਵਿਕ ਗਈਆਂ ਹਨ। ਦੂਜੇ ਪਾਸੇ ਐੱਸ. ਸੀ. ਜੀ. ਅਤੇ ਓਵਲ 'ਚ ਹੋਣ ਵਾਲੇ ਦੂਜੇ ਅਤੇ ਤੀਜੇ ਵਨ-ਡੇ ਦੀਆਂ ਟਿਕਟਾਂ ਵੀ ਸਮਾਪਤ ਹੋ ਗਈਆਂ ਹਨ।

Tarsem Singh

This news is Content Editor Tarsem Singh