ਰੋਹਿਤ ਨੂੰ ਨਹੀਂ ਖਿਡਾਉਣ ''ਤੇ ਭੜਕੇ ਸਹਿਵਾਗ, ਦਿੱਤਾ ਇਹ ਬਿਆਨ

08/23/2019 12:25:14 PM

ਸਪੋਰਟਸ ਡੈਸਕ— ਭਾਰਤ ਅਤੇ ਵਿੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਐਂਟੀਗਾ ਦੇ ਸਰ ਵਿਵੀਅਨ ਰਿਚਰਡਸ ਸਟੇਡੀਅਮ 'ਚ ਖੇਡਿਆ ਗਿਆ। ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟ ਗੁਆ ਕੇ 203 ਦੌੜਾਂ ਬਣਾ ਲਈਆਂ ਸਨ, ਪਰ ਇਸ ਮੈਚ 'ਚ ਭਾਰਤੀ ਟੀਮ ਦੀ ਪਲੇਇੰਗ ਇਲੈਵਨ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ, ਕਿਉਂਕਿ ਪਲੇਇੰਗ ਇਲੈਵਨ 'ਚ ਟੀਮ ਦੇ ਤਜਰਬੇਕਾਰ ਖਿਡਾਰੀ ਰੋਹਿਤ ਸ਼ਰਮਾ ਨੂੰ ਮੌਕਾ ਹੀ ਨਹੀਂ ਮਿਲਿਆ ਜਿਸ ਨੂੰ ਦੇਖ ਕੇ ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਟੀਮ ਮੈਨੇਜਮੈਂਟ ਅਤੇ ਚੋਣਕਰਤਾਵਾਂ 'ਤੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਕਿਉਂ ਉਨ੍ਹਾਂ ਨੂੰ ਟੈਸਟ ਕ੍ਰਿਕਟ 'ਚ ਜ਼ਿਆਦਾ ਮੌਕੇ ਨਹੀਂ ਦਿੱਤੇ ਗਏ ਹਨ।

ਸਹਿਵਾਗ ਨੇ ਇਕ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ ਕਿਹਾ, ''ਉਸ (ਰੋਹਿਤ) ਦਾ ਰਿਕਾਰਡ ਇੰਨਾ ਖਰਾਬ ਨਹੀਂ ਹੈ। ਉਸ ਨੇ ਸ਼ੁਰੂਆਤ ਚੰਗੀ ਕੀਤੀ ਸੀ, ਉਸ ਨੇ ਕਿੰਨੇ ਟੈਸਟ ਮੈਚ ਖੇਡੇ ਹਨ ਅਜੇ ਤਕ? ਜੇਕਰ ਉਸ ਨੂੰ ਲਗਾਤਾਰ ਟੈਸਟ ਖੇਡਣ ਦਾ ਮੌਕਾ ਮਿਲਦਾ ਤਾਂ ਉਸ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੁੰਦਾ।'' ਸਹਿਵਾਗ ਨੇ ਕਿਹਾ, ''ਇਹ ਮੌਕੇ ਦਾ ਖੇਡ ਹੈ ਤੁਹਾਨੂੰ ਮੌਕੇ 'ਤੇ ਚੌਕਾ ਮਾਰਨਾ ਹੋਵੇਗਾ।''

Tarsem Singh

This news is Content Editor Tarsem Singh