ਵਰਿੰਦਰ ਸਹਿਵਾਗ ਨੇ ਲਿਆ ਨੇਤਾ ਜੀ ਨੂੰ ਲੰਮੇਂ ਹੱਥੀਂ, ਕਿਹਾ- ਲੋਕਾਂ ਨੂੰ ਬੇਵਕੂਫ ਬਣਾਉਂਦੇ ਹੋ

Saturday, Dec 01, 2018 - 04:09 PM (IST)

ਨਵੀਂ ਦਿੱਲੀ— ਪਹਿਲਾਂ ਕ੍ਰਿਕਟ ਦੀ ਪਿੱਚ ਅਤੇ ਹੁਣ ਰਿਟਾਇਰਮੈਂਟ ਦੇ ਬਾਅਦ ਸੋਸ਼ਲ ਮੀਡੀਆ ਦੇ ਪਲੈਟਫਾਰਮ ਤੋਂ ਵਰਿੰਦਰ ਸਹਿਵਾਗ ਜ਼ਬਰਦਸਤ ਚੌਕੇ-ਛੱਕੇ ਵਰ੍ਹਾ ਰਹੇ ਹਨ। ਇਸ ਵਾਰ ਉਨ੍ਹਾਂ ਦਾ ਨਿਸ਼ਾਨਾ ਬਣੇ ਹਨ ਰਾਜਸਥਾਨ ਦੇ ਆਸੀਂਦ ਖੇਤਰ ਦੇ ਇਕ ਨੇਤਾ ਜੀ। ਦਰਅਸਲ ਮਨਸੁਖ ਗੁਰਜਰ ਨਾਂ ਦੇ ਇਕ ਨੇਤਾ ਨੇ ਇਕ ਅਖਬਾਰ 'ਚ ਇਸ਼ਤਿਹਾਰ ਦਿੱਤਾ ਸੀ ਕਿ ਆਸੀਂਦ ਦੇ ਸਵਾਈਭੋਜ ਮੇਲਾ ਗ੍ਰਾਊਂਡ 'ਚ ਕਿਸਾਨ ਸੰਮੇਲਨ ਕਰਵਾਏ ਜਾ ਰਹੇ ਹਨ ਜਿਸ 'ਚ ਸਹਿਵਾਗ ਵੀ ਪਹੁੰਚਣਗੇ। ਸਹਿਵਾਗ ਨੂੰ ਜਿਵੇਂ ਹੀ ਉਕਤ ਇਸ਼ਤਿਹਾਰ ਬਾਰੇ ਪਤਾ ਲੱਗਾ, ਉਨ੍ਹਾਂ ਨੇ ਤੁਰੰਤ ਇਸ਼ਤਿਹਾਰ ਦੀ ਤਸਵੀਰ ਖਿੱਚ ਕੇ ਉਸ ਨੇਤਾ ਨੂੰ ਲੰਮੇਂ ਹੱਥੀ ਲਿਆ।

ਸਹਿਵਾਗ ਨੇ ਆਪਣੀ ਪੋਸਟ 'ਚ ਲਿਖਿਆ-
ਝੂਠ ਅਲਰਟ-
ਮੈਂ ਦੁਬਈ 'ਚ ਹਾਂ ਅਤੇ ਇਸ 'ਚੋਂ ਕਿਸੇ ਵੀ ਵਿਅਕਤੀ ਨਾਲ ਕਦੀ ਸੰਪਰਕ ਨਹੀਂ ਹੋਇਆ!
ਜਦੋਂ ਇਹ ਲੋਕ ਬੇਸ਼ਰਮੀ ਨਾਲ ਆਪਣੇ ਕੈਂਪੇਨ ਦੇ ਨਾਂ 'ਤੇ ਮੇਰਾ ਨਾਂ ਧੋਖਾਧੜੀ ਨਾਲ ਇਸਤਮਾਲ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਹਨ, ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਇਹ ਕਿਤੇ ਜਿੱਤ ਗਏ ਤਾਂ ਕਿੰਨਾ ਹੋਰ ਬੇਵਕੂਫ ਬਣਾਉਣਗੇ!
ਝੂਠਿਆਂ ਤੋਂ ਸਾਵਧਾਨ।

ਵੇਖੋ ਟਵੀਟ

 


Tarsem Singh

Content Editor

Related News