ਵਿਰਾਟ ਨੇ ਭੇਜਿਆ ਪਾਕਿ ਅੰਪਾਇਰ ਅਲੀਮ ਡਾਰ ਨੂੰ ਮੈਸੇਜ, ਵੀਡੀਓ ਹੋਇਆ ਵਾਇਰਲ

02/07/2018 3:33:00 PM

ਨਵੀਂ ਦਿੱਲੀ, (ਬਿਊਰੋ)— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਸਾਉਥ ਅਫਰੀਕਾ ਦੌਰੇ ਵਿੱਚ ਵਨਡੇ ਸੀਰੀਜ ਨੂੰ ਲੈ ਕੇ ਰੁੱਝੇ ਹੋਏ ਹਨ। ਟੀਮ ਦੀ ਰਣਨੀਤੀ ਤੈਅ ਕਰਨ ਦੇ ਦੌਰਾਨ ਉਹ ਕ੍ਰਿਕਟ ਨਾਲ ਜੁੜੀਆਂ ਸ਼ਖਸੀਅਤਾਂ ਤੋਂ ਇਲਾਵਾ ਤਮਾਮ ਅਪਟੇਡਸ ਉੱਤੇ ਵੀ ਗੌਰ ਕਰਦੇ ਹਨ। ਇਸ ਵਿਚਾਲੇ ਉਨ੍ਹਾਂ ਨੇ ਮਸ਼ਹੂਰ ਪਾਕਿਸਤਾਨੀ ਅੰਪਾਇਰ ਅਲੀਮ ਡਾਰ ਨੂੰ ਵੀਡੀਓ ਸੁਨੇਹਾ ਭੇਜਿਆ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਚੁੱਕਿਆ ਹੈ। ਦਰਅਸਲ, 49 ਸਾਲ ਦੇ ਡਾਰ ਨੇ ਬਿਜ਼ਨੈੱਸ ਦੀ ਫੀਲਡ 'ਤੇ ਕਦਮ ਰਖਿਆ ਹੈ। 

ਕੋਹਲੀ ਨੇ ਕਿਹਾ, ''ਹੈਲੋ ਅਲੀਮ ਭਰਾ, ਮੈਂ ਸੁਣਿਆ ਹੈ ਕਿ ਤੁਸੀਂ ਨਵਾਂ ਰੈਸ‍ਟੋਰੈਂਟ ਖੋਲ੍ਹਿਆ ਹੈ ਅਤੇ ਮੈਂ ਤੁਹਾਨੂੰ ਰੈਸ‍ਟੋਰੈਂਟ ਖੋਲ੍ਹਣ ਲਈ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ।  ਮੈਂ ਦੁਆ ਕਰਦਾ ਹਾਂ ਕਿ ਜਿਵੇਂ ਤੁਸੀਂ ਅੰਪਾਇਰਿੰਗ ਦੀ ਫੀਲ‍ਡ ਵਿੱਚ ਇੰਨਾ ਨਾਂ ਕਮਾਇਆ ਹੈ, ਉਸੇ ਤਰ੍ਹਾਂ ਤੁਹਾਡਾ ਰੈਸਟੋਰੈਂਟ ਅੱਗੇ ਵਧੇ ਅਤੇ ਓਨਾ ਹੀ ਨਾਂ ਕਮਾਏ।'' 

ਮੈਂ ਇਹ ਵੀ ਸੁਣਿਆ ਹੈ ਕਿ ਤੁਸੀਂ ਇਸ ਰੈਸਟੋਰੈਂਟ ਦੇ ਜ਼ਰੀਏ ਡੈੱਫ ਬੱਚਿਆਂ ਲਈ ਸ‍ਕੂਲ ਬਣਾਉਣਾ ਚਾਹੁੰਦੇ ਹੋ।  ਉਸ ਦੀ ਜਿੰਨੀ ਫੰਡਿੰਗ ਹੈ ਉਹ ਇਸ ਰੈਸਟੋਰੈਂਟ ਦੀ ਕਮਾਈ ਦੇ ਜ਼ਰੀਏ ਹੋਵੋਗੀ। ਮੈਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਅਤੇ ਉ‍ਮੀਦ ਕਰਦਾ ਹਾਂ ਕਿ ਤੁਸੀ ਇਸ ਤੋਂ ਜੋ ਹਾਸਲ ਕਰਨਾ ਚਾਹੁੰਦੇ ਹੋ, ਉਹ ਜ਼ਰੂਰ ਹੋਵੇ। ਮੈਂ ਸਭ ਲੋਕਾਂ ਨੂੰ ਕਹਾਂਗਾ ਕਿ ਇੱਕ ਵਾਰ ਜ਼ਰੂਰ ਤੁਹਾਡੇ ਰੈਸ‍ਟੋਰੈਂਟ ਜਾਣ ਅਤੇ ਫੂਡ ਟੇਸ‍ਟ ਕਰਕੇ ਵੇਖਣ।