ਹਾਰਦਿਕ ਦੀ ਮੌਜੂਦਗੀ ਦੇ ਕਾਰਨ ਸਹਾਇਕ ਦੀ ਭੂਮਿਕਾ ''ਚ ਸੀ : ਕੋਹਲੀ

06/11/2019 2:20:06 PM

ਸਪੋਰਟਸ ਡੈਸਕ— ਵਿਰਾਟ ਕੋਹਲੀ ਬੱਲੇਬਾਜ਼ੀ ਕਰਦੇ ਸਮੇਂ ਬੜੀ ਆਸਾਨੀ ਨਾਲ ਅਗ੍ਰੈਸਿਵ ਰੁੱਖ ਤਿਆਰ ਕਰ ਸਕਦੇ ਹਨ ਪਰ ਭਾਰਤੀ ਕਪਤਾਨ ਨੂੰ ਲਗਦਾ ਹੈ ਕਿ ਹਾਰਦਿਕ ਪੰਡਯਾ ਜਿਹੇ ਵੱਡੇ ਸ਼ਾਟ ਖੇਡਣ ਵਾਲੇ ਖਿਡਾਰੀ ਦੀ ਮੌਜੂਦਗੀ ਨਾਲ ਉਨ੍ਹਾਂ ਨੂੰ ਕਈ ਵਾਰ ਸਹਾਇਕ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਦਾ ਹੈ। ਇਸ ਤਰਾਂ ਘੱਟ ਹੀ ਹੁੰਦਾ ਹੈ ਜਦ ਕੋਹਲੀ ਨੇ ਆਖਰੀ ਦੇ ਓਵਰਾਂ 'ਚ ਕ੍ਰਿਜ਼ 'ਤੇ ਰਹਿਣ ਤੋਂ ਬਾਅਦ ਉਨ੍ਹਾਂ ਦੀਆਂ ਦੌੜਾਂ ਤੇ ਗੇਂਦਾਂ ਦਾ ਫਰਕ ਜ਼ਿਆਦਾ ਨਾ ਹੋਵੇ। ਆਸਟਰੇਲੀਆ ਦੇ ਖਿਲਾਫ ਵਿਸ਼ਵ ਕੱਪ ਦੇ ਮੈਚਾਂ 'ਚ ਉਨ੍ਹਾਂ ਨੇ 77 ਗੇਂਦਾਂ 'ਚ 82 ਦੌੜਾਂ ਦੀ ਪਾਰੀ ਖੇਡੀ ਜਿਸ 'ਚ ਚਾਰ ਚੌਕੇ ਤੇ ਦੋ ਛੱਕੇ ਸ਼ਾਮਲ ਸਨ।
ਕੋਹਲੀ ਤੋਂ ਜਦ ਪੁੱਛਿਆ ਗਿਆ ਕਿ ਉਹ ਤੇਜ਼ ਬੱਲੇਬਾਜ਼ੀ ਕਰਨ ਬਾਰੇ ਸੋਚ ਰਹੇ ਸਨ ਤਾਂ ਉਨ੍ਹਾਂ ਨੇ ਕਿਹਾ ਕਿ ਜਦ ਮੈਂ ਅਰਧ ਸੈਂਕੜਾਂ ਪੂਰਾ ਕੀਤਾ ਤਾਂ ਤਦ ਇਹ ਖਿਆਲ ਮੇਰੇ ਦਿਮਾਗ 'ਚ ਆਇਆ ਸੀ। ਮੈਂ ਪੰਡਯਾ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਮੈਨੂੰ ਜੋਖਮ ਲੈਣ ਦੀ ਜਰੂਰ ਨਹੀਂ। ਪੰਡਯਾ ਨੇ ਭਾਰਤੀ ਕਪਤਾਨ ਨੂੰ ਸੁਝਾਅ ਦਿੱਤਾ ਕਿ ਉਹ ਸਹਾਇਕ ਦੀ ਭੂਮਿਕਾ ਨਿਭਾਉਣ ਕਿਊਂਕਿ ਉਨ੍ਹਾਂ ਦੀ ਮੈਜੂਦਗੀ ਨਾਲ ਉਸ ਨੂੰ ਤੇਜ਼ ਖੇਡ ਖੇਡਣ ਦੀ ਦੀ ਆਜ਼ਾਦੀ ਮਿਲਦੀ ਹੈ। ਕੋਹਲੀ ਨੇ ਕਿਹਾ ਕਿ ਵੱਡੇ ਸ਼ਾਟ ਨਾ ਖੇਡਣ ਦਾ ਕਾਰਨ ਇਕ ਇਹ ਵੀ ਸੀ ਕਿ ਆਖਰੀ ਦੇ ਓਵਰਾਂ 'ਚ ਉਨ੍ਹਾਂ ਨੂੰ ਜ਼ਿਆਦਾ ਮੌਕੇ ਨਹੀਂ ਮਿਲੇ। ਆਖਰੀ ਦੇ ਪੰਜ ਛੇ ਓਵਰਾਂ 'ਚ ਮੈਨੂੰ ਇੰਝ ਲਗਦਾ ਹੈ ਕਿ ਮੈਂ ਸਿਰਫ ਛੇ ਗੇਂਦਾਂ ਦਾ ਹੀ ਸਾਹਮਣਾ ਕੀਤਾ ਹੈ। ਇਸ ਤਰਾਂ ਦੇ ਹਾਲਾਤ 'ਚ ਸਹਾਇਕ ਦੀ ਭੂਮਿਕਾ ਨਿਭਾਊਣ 'ਚ ਕੋਈ ਸਮੱਸਿਆ ਨਹੀਂ ਹੁੰਦੀ।