ਜਦ "ਸੁਪਰਮੈਨ" ਬਣ ਕੋਹਲੀ ਨੇ ਫੜਿਆ ਕੈਚ, ਫੈਨਜ਼ ਸਮੇਤ ਖਿਡਾਰੀ ਵੀ ਹੋਏ ਹੈਰਾਨ (ਵੀਡੀਓ)

09/19/2019 11:11:39 AM

ਸਪੋਰਟਸ ਡੈਸਕ— ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਫਿੱਟਨੈਸ ਦਾ ਕੋਈ ਜਵਾਬ ਨਹੀਂ ਅਤੇ ਉਨ੍ਹਾਂ ਦੀ ਫਿੱਟਨੈਸ ਹੀ ਮੈਦਾਨ 'ਤੇ ਉਨ੍ਹਾਂ ਨੂੰ ਸਭ ਤੋਂ ਅੱਗੇ ਰੱਖਦੀ ਹੈ। ਦੱਖਣੀ ਅਫਰੀਕਾ ਖਿਲਾਫ ਟੀ20 ਇੰਟਰਨੈਸ਼ਨਲ ਸੀਰੀਜ਼ ਦੇ ਦੂਜੇ ਮੈਚ 'ਚ ਕੋਹਲੀ ਨੇ ਆਪਣੀ ਫੀਲਡਿੰਗ ਅਤੇ ਫਿੱਟਨੈਸ ਦਾ ਸ਼ਾਨਦਾਰ ਨਜ਼ਾਰਾ ਪੇਸ਼ ਕੀਤਾ। ਬੀਤੇ ਦਿਨ ਬੁੱਧਵਾਰ ਨੂੰ ਆਈ. ਐੱਸ ਬਿੰਦਰਾ,  ਪੰਜਾਬ ਕ੍ਰਿਕਟ ਅਸੋਸੀਏਸ਼ਨ ਸਟੇਡੀਅਮ, ਮੋਹਾਲੀ 'ਚ ਹੋਏ ਮੁਕਾਬਲੇ 'ਚ ਕੋਹਲੀ ਨੇ ਨਵਦੀਪ ਸੈਣੀ ਦੀ ਗੇਂਦ 'ਤ ਦੱਖਣੀ ਅਫਰੀਕਾ ਦੇ ਕਪਤਾਨ ਕਵਿੰਟਨ ਡੀ ਕੌਕ ਦਾ ਸ਼ਾਨਦਾਰ ਕੈਚ ਫੜਿਆ। ਡਿ ਕੌਕ ਇਸ ਮੈਚ 'ਚ ਚੰਗੀ ਲੈਅ 'ਚ ਨਜ਼ਰ ਆ ਰਹੇ ਸਨ।
ਮੋਹਾਲੀ 'ਚ ਦੱਖਣੀ ਅਫਰੀਕਾ ਦੀ ਪਾਰੀ ਦਾ 12ਵਾਂ ਓਵਰ 'ਚ ਨਵਦੀਪ ਸੈਣੀ ਗੇਂਦਬਾਜੀ ਕਰ ਰਿਹਾ ਸੀ ਅਤੇ ਕਵਿੰਟਨ ਡੀ ਕੌਕ ਆਪਣੀ ਕਪਤਾਨੀ ਦਾ ਪਹਿਲਾ ਮੈਚ ਖੇਡਦੇ ਹੋਏ ਅਰਧ ਸੈਂਕੜਾ ਪੂਰਾ ਕਰ ਚੁੱਕੇ ਸਨ।12ਵੇਂ ਓਵਰ ਦੀ ਦੂਜੀ ਗੇਂਦ ਨੂੰ ਡੀ ਕੌਕ ਨੇ ਮਿਡਆਫ ਅਤੇ ਸਟ੍ਰੇਟ ਦੇ ਉਪਰ 'ਤੋਂ ਸ਼ਾਟ ਮਾਰਨ ਦੀ ਕੋਸ਼ਿਸ਼ ਕੀਤੀ ਪਰ ਪਰ ਗੇਂਦ ਹਵਾ 'ਚ ਉੱਚੀ  ਚੱਲੀ ਗਈ। ਉੱਥੇ ਸ਼ਾਰਟ ਮਿਡ ਆਫ 'ਤੇ ਕਪਤਾਨ ਵਿਰਾਟ ਕੋਹਲੀ ਫੀਲਡਿੰਗ ਕਰ ਰਹੇ ਸਨ। ਵਿਰਾਟ ਨੇ ਗੇਂਦ 'ਤੇ ਨਜ਼ਰ ਬਣਾਈ ਰੱਖੀ ਅਤੇ ਕਾਫ਼ੀ ਦੂਰੀ ਤੈਅ ਕਰਦੇ ਹੋਏ ਸ਼ਾਨਦਾਰ ਛਲਾਂਗ ਲਾਈ ਅਤੇ ਹਵਾ 'ਚ ਹੀ ਕੈਚ ਫੜ ਲਿਆ। ਇਸ ਕੈਚ ਦੇ ਨਾਲ ਹੀ ਅਫਰੀਕੀ ਕਪਤਾਨ ਡੀ ਕੌਕ ਦੀ ਪਾਰੀ ਦਾ ਵੀ ਅੰਤ ਹੋ ਗਿਆ।

ਖੱਬੇ ਹੱਥ ਦੇ ਬੱਲੇਬਾਜ ਕਵਿੰਟਨ ਡੀ ਕੌਕ ਨੇ ਭਾਰਤ ਖਿਲਾਫ ਇਸ ਮੈਚ 'ਚ 8 ਚੌਕਿਆਂ ਦੀ ਮਦਦ ਨਾਲ 37 ਗੇਂਦਾਂ 'ਚ 52 ਦੌੜਾਂ ਦੀ ਪਾਰੀ ਖੇਡੀ। ਕਵਿੰਟਨ ਡੀ ਕੌਕ ਦੇ ਟੀ20 ਇੰਟਰਨੈਸ਼ਨਲ ਕਰੀਅਰ ਦੀ ਇਹ ਤੀਜਾ ਅਰਧ ਸੈਂਕੜਾ ਸੀ। ਉਥੇ ਹੀ ਬਤੌਰ ਕਪਤਾਨ ਉਨ੍ਹਾਂ ਦੇ ਟੀ20 ਇੰਟਰਨੈਸ਼ਨਲ ਕਰੀਅਰ ਦਾ ਇਹ ਪਹਿਲਾ ਅਰਧ ਸੈਂਕੜਾ ਹੈ।