IND v NZ : ਵਿਰਾਟ ਕੋਹਲੀ ਨੇ ਦਿੱਤਾ ਸੰਕੇਤ, ਪਹਿਲੇ ਟੀ-20 ''ਚੋਂ ਬਾਹਰ ਹੋ ਸਕਦੈ ਪੰਤ

01/23/2020 1:20:31 PM

ਸਪੋਰਟਸ ਡੈਸਕ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਆਕਲੈਂਡ ਦੇ ਸਟੇਡੀਅਮ ਵਿਚ ਖੇਡਿਆ ਜਾਣਾ ਹੈ। ਜਿੱਥੇ ਦੋਵੇਂ ਟੀਮਾਂ ਖੁਦ ਦੀਆਂ ਤਿਆਰੀਆਂ ਵਿਚ ਰੁੱਝੀਆਂ ਹਨ। ਅਜਿਹੇ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਪਹਿਲੇ ਟੀ-20 ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ਼ਾਰਾ ਦਿੱਤਾ ਹੈ ਕਿ ਰਿਸ਼ਭ ਪੰਤ ਦੀ ਜਗ੍ਹਾ ਕੇ. ਐੱਲ. ਰਾਹੁਲ ਨੂੰ ਪਲੇਇੰਗ ਇਲੈਵਨ ਵਿਚ ਮੌਕਾ ਦਿੱਤਾ ਜਾ ਸਕਦਾ ਹੈ।

ਦਰਅਸਲ, ਕਪਤਾਨ ਕੋਹਲੀ ਨੇ ਬਿਆਨ ਦਿੱਤਾ ਕਿ ਬੱਲੇਬਾਜ਼ ਵਿਕਟਕੀਪਰ ਬੱਲੇਬਾਜ਼ ਦੇ ਤੌਰ 'ਤੇ ਰਾਹੁਲ ਦੀ ਦੋਹਰੀ ਭੂਮਿਕਾ ਵਿਚ ਟੀਮ ਨੂੰ ਜ਼ਿਆਦਾ ਬਦਲ ਮਿਲੇ ਹਨ। ਕੋਹਲੀ ਮੁਤਾਬਕ ਰਾਹੁਲ ਵਨ ਡੇ ਅਤੇ ਟੀ-20 ਦੋਵਾਂ ਵਿਚ ਵਿਕਟਕੀਪਿੰਗ ਕਰਦੇ ਰਹਿਣਗੇ। ਉਹ ਟੀ-20 ਵਿਚ ਪਾਰੀ ਦੀ ਸ਼ੁਰੂਆਤ ਕਰਨਗੇ ਪਰ ਵਨ ਡੇ ਵਿਚ ਮੱਧ ਕ੍ਰਮ 'ਤੇ ਹੀ ਉਤਰਨਗੇ। ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 3 ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਰੋਹਿਤ ਦੇ ਨਾਲ ਪ੍ਰਿਥਵੀ ਸ਼ਾਹ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਰਾਹੁਲ ਦੇ ਵਿਕਟਕੀਪਿੰਗ ਕਰਨ ਨਾਲ ਰਿਸ਼ਭ ਪੰਤ ਨੂੰ ਪਲੇਇੰਗ ਇਲੈਵਨ ਵਿਚੋਂ ਬਾਹਰ ਕੀਤਾ ਜਾ ਸਕਦਾ ਹੈ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਆਸਟਰੇਲੀਆ ਨੂੰ ਵਨ ਡੇ ਸੀਰੀਜ਼ ਵਿਚ 2-1 ਨਾਲ ਹਰਾਉਣ ਤੋਂ ਬਾਅਦ ਵਿਰਾਟ ਕੋਹਲੀ ਨੇ ਬਿਆਨ ਦਿੱਤਾ ਸੀ ਜਿਵੇਂ ਭਾਰਤ ਦੇ ਸਾਬਕਾ ਧਾਕੜ ਬੱਲੇਬਾਜ਼ ਰਾਹੁਲ ਦ੍ਰਾਵਿੜ ਨੇ ਵਰਲਡ ਕੱਪ 2003 ਵਿਚ ਭੂਮਿਕਾ ਨਿਭਾਈ ਸੀ ਉਸੇ ਤਰ੍ਹਾਂ ਕੇ. ਐੱਲ. ਰਾਹੁਲ ਵੀ ਟੀ-20 ਵਰਲਡ ਕੱਪ ਵਿਚ ਇਹ ਭੂਮਿਕਾ ਨਿਭਾ ਸਕਦੇ ਹਨ। ਕੋਹਲੇ ਦੀ ਕਹਿਣ ਦਾ ਸਾਫ ਮਤਲਬ ਸੀ ਕਿ ਲੋਕੇਸ਼ ਰਾਹੁਲ ਟੀ-20 ਵਰਲਡ ਕੱਪ ਵਿਚ ਵਿਕਟਕੀਪਿੰਗ ਦੀ ਭੂਮਿਕਾ ਨਿਭਾਉਣ ਦੇ ਮੁੱਖ ਦਾਅਵੇਦਾਰ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਰਿਸ਼ਭ ਪੰਤ ਨੂੰ ਪੇਲਇੰਗ ਇਲੈਵਨ ਵਿਚੋਂ ਬਾਹਰ ਕੀਤਾ ਜਾ ਸਕਦਾ ਹੈ ਜਾਂ ਫਿਰ ਹੋ ਸਕਦਾ ਹੈ ਕਿ ਉਸ ਨੂੰ ਵਰਲਡ ਕੱਪ ਦੀ ਟੀਮ ਵਿਚੋਂ ਬਾਹਰ ਕੀਤਾ ਜਾ ਸਕਦੈ।