ਵਿਰਾਟ ਕੋਹਲੀ ਦੀ ਨੈੱਟਵਰਥ ਜਾਣ ਹੋਵੇਗੇ ਹੈਰਾਨ, ਕ੍ਰਿਕਟ ਨਾਲੋਂ ਵੱਧ ਵਿਗਿਆਪਨਾਂ ਤੋਂ ਕਰਦੇ ਨੇ ਕਮਾਈ

08/16/2021 1:39:15 PM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਕਪਤਾਨ ਤੇ ਧਾਕੜ ਕ੍ਰਿਕਟਰ ਵਿਰਾਟ ਕੋਹਲੀ ਆਪਣੀ ਸ਼ਾਨਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਭਾਰਤੀ ਟੀਮ ਇੰਗਲੈਂਡ ਦੇ ਨਾਲ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਪਰ ਅੱਜ ਅਸੀਂ ਤੁਹਾਨੂੰ ਵਿਰਾਟ ਕੋਹਲੀ ਦੀ ਬੱਲੇਬਾਜ਼ੀ, ਉਨ੍ਹਾਂ ਦੇ ਰਿਕਾਰਡ ਜਾਂ ਉਨ੍ਹਾਂ ਦੀ ਕਪਤਾਨੀ ਦੀ ਗੱਲ ਨਹੀਂ ਕਰਾਂਗੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵਿਰਾਟ ਕੋਹਲੀ ਆਖ਼ਰ ਕਮਾਈ ਕਿੰਨੀ ਕਰਦੇ ਹਨ। ਨਾਲ ਹੀ ਇਹ ਵੀ ਦੱਸਾਂਗੇ ਵਿਰਾਟ ਕੋਹਲੀ ਦੀ ਨੈੱਟਵਰਥ ਕਿੰਨੀ ਹੈ। ਵਿਰਾਟ ਕੋਹਲੀ ਖੇਡ ਤੋਂ ਹੀ ਨਹੀਂ ਸਗੋਂ ਹੋਰ ਵੀ ਬਹੁਤ ਕੰਮਾਂ ਤੋਂ ਕਮਾਈ ਕਰਦੇ ਹਨ। 
ਇਹ ਵੀ ਪੜ੍ਹੋ : ਇੰਡੀਅਨ ਆਇਲ ਪਰਿਵਰਤਨ ਪਹਿਲ ਦੇ ਤਹਿਤ ਕੈਦੀਆਂ ਨੂੰ ਦੇਵੇਗਾ ਖੇਡਾਂ ਦੀ ਸਿਖਲਾਈ

ਬੀ. ਸੀ. ਸੀ. ਆਈ ਤੋਂ ਵਿਰਾਟ ਕੋਹਲੀ ਨੂੰ ਮਿਲਣ ਵਾਲੀ ਸੈਲਰੀ


ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਕਾਂਟਰੈਕਟ ਲਿਸਟ ’ਚ ਵਿਰਾਟ ਕੋਹਲੀ ਏ ਕੈਟੇਗਰੀ ’ਚ ਹਨ। ਬੀ.ਸੀ. ਸੀ. ਆਈ. ਵਿਰਾਟ ਕੋਹਲੀ ਨੂੰ ਸਾਲ ’ਚ 7 ਕਰੋੜ ਰੁਪਏ ਦਿੰਦੀ ਹੈ। ਇਸ ਤੋਂ ਇਲਾਵਾ ਵਿਰਾਟ ਕੋਹਲੀ ਜੋ ਵੀ ਮੈਚ ਖੇਡਦੇ ਹਨ, ਉਸ ਦੇ ਲਈ ਉਨ੍ਹਾਂ ਨੂੰ ਅਲਗ ਤੋਂ ਫ਼ੀਸ ਦਿੱਤੀ ਜਾਂਦੀ ਹੈ। ਟੈਸਟ ਕ੍ਰਿਕਟ, ਵਨ-ਡੇ ਤੇ ਟੀ-20 ਦੇ ਹਿਸਾਬ ਨਾਲ ਇਹ ਰਕਮ ਵੱਖੋ-ਵੱਖ ਹੈ। ਹਾਲਾਂਕਿ ਇਹ ਫੀਸ ਵੀ ਲੱਖਾਂ ’ਚ ਹੁੰਦੀ ਹੈ।

ਆਈ. ਪੀ. ਐੱਲ ਤੋਂ ਕਮਾਈ


ਵਿਰਾਟ ਕੋਹਲੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)’ਚ ਆਰ. ਸੀ. ਬੀ. ਭਾਵ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਕਪਤਾਨੀ ਕਰਦੇ ਹਨ। ਪਹਿਲੇ ਆਈ. ਪੀ. ਐੱਲ. ਤੋਂ ਵਿਰਾਟ ਕੋਹਲੀ ਇਕ ਹੀ ਟੀਮ ਲਈ ਖੇਡ ਰਹੇ ਹਨ। ਵਿਰਾਟ ਕੋਹਲੀ ਆਰ. ਸੀ. ਬੀ. ਦੀ ਕਪਤਾਨੀ ਲਈ ਸਾਲ ’ਚ ਸਾਲ ’ਚ 17 ਕਰੋੜ ਰੁਪਏ ਪ੍ਰਾਪਤ ਕਰਦੇ ਹਨ ਤੇ ਇਹ ਰਕਮ ਸਾਰੇ ਆਈ. ਪੀ. ਐੱਲ. ਕਪਤਾਨਾਂ ’ਚੋਂ ਸਭ ਤੋਂ ਜ਼ਿਆਦਾ ਹੈ। 
ਇਹ ਵੀ ਪੜ੍ਹੋ : ਮਸ਼ਹੂਰ ਫ਼ੁੱਟਬਾਲਰ ਗਰਡ ਮੁਲਰ ਦਾ ਹੋਇਆ ਦਿਹਾਂਤ, ਜਰਮਨੀ ਨੂੰ ਬਣਾਇਆ ਸੀ ਵਰਲਡ ਚੈਂਪੀਅਨ

ਵਿਗਿਆਪਨ ਤੋਂ ਹੋਣ ਵਾਲੀ ਕਮਾਈ


ਵਿਰਾਟ ਕੋਹਲੀ ਦੀ ਪ੍ਰਸਿੱਧੀ ਕਾਰਨ ਦੇਸ਼ ਦੁਨੀਆ ਦੀਆਂ ਕੰਪਨੀਆਂ ਚਾਹੁੰਦੀਆਂ ਹਨ ਉਨ੍ਹਾਂ ਦੇ ਵਿਗਿਆਪਨ ਵਿਰਾਟ ਕੋਹਲੀ ਕਰਨ। ਵਿਰਾਟ ਕੋਹਲੀ ਵਿਗਿਆਪਨ ਤੋਂ ਕਿੰਨਾ ਕਮਾਉਂਦੇ ਹਨ। ਇਸ ਬਾਰੇ ਪੱਕੇ ’ਤੇ ਤੌਰ ’ਤੇ ਤਾਂ ਨਹੀਂ ਪਰ ਕੁਝ ਰਿਪੋਰਟਾਂ ਮੁਤਾਬਕ ਵਿਰਾਟ ਕੋਹਲੀ ਕੰਪਨੀਆਂ ਦੇ ਵਿਗਿਆਪਨ ਕਰਕੇ 178.77 ਕਰੋੜ ਰੁਪਏ ਕਮਾਉਂਦੇ ਹਨ। 

ਵਿਰਾਟ ਕੋਹਲੀ ਦੀ ਨੈਟਵਰਥ


ਹੁਣ ਗੱਲ ਕਰਦੇ ਹਾਂ ਵਿਰਾਟ ਕੋਹਲੀ ਦੀ ਨੈੱਟਵਰਥ ਦੀ ਤਾਂ ਰਿਪੋਰਟਾਂ ਦੀ ਮੰਨੀਏ ਤਾਂ ਵਿਰਾਟ ਕੋਹਲੀ ਦੀ ਸਾਲਾਨਾ ਆਮਦਨ 17.5 ਮਿਲੀਅਨ ਡਾਲਰ ਦੇ ਆਸਪਾਸ ਹੈ। ਹੁਣ ਤੁਸੀਂ ਸੋਚ ਰਹੇ ਹੋਵੇਗੇ ਕਿ ਇਹ ਭਾਰਤੀ ਰੁਪਏ ’ਚ ਕਿੰਨੀ ਹੋਵੇਗੀ, ਤਾਂ ਜਾਨ ਲੋਵੇ, ਇਹ ਰਕਮ ਕਰੀਬ 130 ਕਰੋੜ ਰੁਪਏ ਦੇ ਆਸਪਾਸ ਹੁੰਦੀ ਹੈ। ਵਿਰਾਟ ਕੋਹਲੀ ਦੀ ਨੈੱਟਵਰਥ 980 ਕਰੋੜ ਰੁਪਏ ਦੇ ਆਸਪਾਸ ਹੋਵੇਗੀ। ਹਾਲਾਂਕਿ ਵਿਰਾਟ ਕੋਹਲੀ ਦੀ ਆਮਦਨ ਤੇ ਨੈਟਵਰਥ ਸਬੰਧੀ ਇਹ ਸਾਰੇ ਅੰਕੜੇ ਅਨੁਮਾਨ ’ਤੇ ਆਧਾਰਤ ਹਨ ਤੇ ਅਸੀਂ ਇਸ ਦੀ ਕਿਸੇ ਵੀ ਤਰ੍ਹਾਂ ਨਾਲ ਪੁਸ਼ਟੀ ਨਹੀਂ ਕਰਦੇ ਹਾਂ।

ਇਹ ਵੀ ਪੜ੍ਹੋ : ਦੇਸ਼ ਦੇ 20 ਮਸ਼ਹੂਰ ਬ੍ਰਾਂਡਸ ਨੂੰ ਅਦਾਲਤ 'ਚ ਘੜੀਸਣ ਦੀ ਤਿਆਰੀ ਕਰ ਰਹੀ ਪੀ.ਵੀ. ਸਿੰਧੂ

ਨੋਟ ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh