WTC ਫ਼ਾਈਨਲ ਤੋਂ ਪਹਿਲਾਂ ਗਾਵਸਕਰ ਨੇ ਵਿਰਾਟ ਤੇ ਰੋਹਿਤ ਦੀਆਂ ਕੀਤੀਆਂ ਸਿਫ਼ਤਾਂ, ਦਿੱਤੀ ਖ਼ਾਸ ਇਹ ਸਲਾਹ

06/16/2021 9:31:36 PM

ਸਪੋਰਟਸ ਡੈਸਕ— ਭਾਰਤ ਦੇ ਸਾਬਕਾ ਧਾਕੜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫ਼ਾਈਨਲ ਤੋਂ ਪਹਿਲਾਂ ਬਿਆਨ ਦਿੱਤਾ ਹੈ। ਗਾਵਸਕਰ ਨੇ ਆਪਣੇ ਬਿਆਨ ’ਚ ਕਿਹਾ ਕਿ ਨਿਊਜ਼ੀਲੈਂਡ ਖ਼ਿਲਾਫ਼ ਭਾਰਤੀ ਟੀਮ ਦੇ ਬੱਲੇਬਾਜ਼ਾਂ ਨੂੰ ਸੰਭਲ ਕੇ ਖੇਡਣਾ ਹੋਵੇਗਾ। ਖ਼ਾਸ ਤੌਰ ’ਤੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੂੰ। ਇਹ ਦੋਵੇਂ ਹੀ ਬੱਲੇਬਾਜ਼ ਭਾਰਤੀ ਟੀਮ ਦੇ ਮਜ਼ਬੂਤ ਥੰਮ੍ਹ ਹਨ। ਇਨ੍ਹਾਂ ਨੂੰ ਕੀਵੀ ਗੇਂਦਬਾਜ਼ਾਂ ਖ਼ਿਲਾਫ਼ ਸੰਭਲ ਕੇ ਖੇਡਣਾ ਹੋਵੇਗਾ।

PunjabKesariਗਾਵਸਕਰ ਨੇ ਕਿਹਾ ਕਿ ਕਪਤਾਨ ਵਿਰਾਟ ਕੋਹਲੀ ਨੇ 2018 ਦੇ ਇੰਗਲੈਂਡ ਦੌਰੇ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਬਾਕੀ ਬੱਲੇਬਾਜ਼ ਸੀਮ ਤੇ ਸਵਿੰਗ ਦੇ ਸਾਹਮਣੇ ਲਗਾਤਾਰ ਚੰਗਾ ਨਹੀਂ ਖੇਡ ਸਕੇ ਹਨ। ਕੋਹਲੀ ਦੀ ਸਫ਼ਲਤਾ ਦੇ ਬਾਰੇ ’ਚ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਵਨ-ਡੇ ਕ੍ਰਿਕਟ ਦੇ ਪ੍ਰਭਾਵ ਦੇ ਕਾਰਨ ਕਈ ਵਾਰ ਬੱਲੇਬਾਜ਼ ਉਛਾਲ ਲੈਂਦੀ ਗੇਂਦ ਨੂੰ ਖੇਡਣ ਦੇ ਚੱਕਰ ’ਚ ਪੈ ਜਾਂਦੇ ਹਨ। ਜਿੱਥੇ ਗੇਂਦ ਸਵਿੰਗ ਨਹੀਂ ਲੈਂਦੀ, ਉੱਥੇ ਚਲਾ ਜਾਂਦਾ ਹੈ ਪਰ ਇੰਗਲੈਂਡ ’ਚ ਗੇਂਦ ਸਵਿੰਗ ਲੈਂਦੀ ਹੈ ਤੇ ਸਰੀਰ ਦੇ ਕੋਲ ਖੇਡਣਾ ਜ਼ਰੂਰੀ ਹੈ।

PunjabKesariਉਨ੍ਹਾਂ ਕਿਹਾ ਕਿ ਵਿਰਾਟ ਕੋਹਲੀ ਸਪਾਟ ਪਿੱਚਾਂ ’ਤੇ ਐਨ ਮੌਕੇ ਤਕ ਗੇਂਦ ਦੇ ਆਉਣ ਦਾ ਇੰਤਜ਼ਾਰ ਕਰਦੇ ਹਨ। ਇਹੋ ਵਜ੍ਹਾ ਹੈ ਕਿ ਇਸ ਤਰ੍ਹਾਂ ਦੀ ਪਿੱਚ ’ਤੇ ਉਹ ਕਾਮਯਾਬ ਹਨ। ਇੰਗਲੈਂਡ ਦੇ ਖ਼ਿਲਾਫ਼ ਭਾਰਤ ’ਚ ਸੀਰੀਜ਼ ’ਚ ਉਹ ਸੈਂਕੜਾ ਨਹੀਂ ਬਣਾ ਸਕੇ ਪਰ 60 ਦੌੜਾਂ ਦੀ ਪਾਰੀ ਨਾਲ ਦਿਖਾ ਦਿੱਤਾ ਕਿ ਸਪਿਨ ਗੇਂਦਬਾਜ਼ੀ ਨੂੰ ਕਿਵੇਂ ਖੇਡਣਾ ਹੈ। ਉਹ ਗੇਂਦ ਨੂੰ ਸੁੰਘ ਲੈਂਦਾ ਹੈ ਤੇ ਇਹ ਮਹਾਨ ਬੱਲੇਬਾਜ਼ੀ ਦੀ ਨਿਸ਼ਾਨੀ ਹੈ।

PunjabKesariਗਾਵਸਕਰ ਨੇ ਯਕੀਨ ਜਤਾਇਆ ਕਿ ਰੋਹਿਤ ਸ਼ਰਮਾ ਇੰਗਲੈਂਡ ’ਚ ਉਸ ਫ਼ਾਰਮ ਨੂੰ ਦੁਹਰਾਉਣ ’ਚ ਕਾਮਯਾਬ ਰਹਿਣਗੇ ਜੋ 2019 ’ਚ ਸੀਮਿਤ ਓਵਰਾਂ ਦੀ ਸੀਰੀਜ਼ ’ਚ ਦਿਖਾਈ ਸੀ। ਇਸ ਤੋਂ ਇਲਾਵਾ ਵਰਲਡ ਕੱਪ ਦੇ ਪਹਿਲੇ ਮੈਚ ’ਚ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਸਾਊਥੰਪਟਨ ’ਚ ਹੀ ਉਨ੍ਹਾਂ ਨੇ ਔਖੇ ਹਾਲਾਤ ’ਚ ਸੈਂਕੜਾ ਜੜਿਆ ਸੀ ਜਿਸ ਨਾਲ ਉਨ੍ਹਾਂ ਦਾ ਹੌਸਲਾ ਵਧੇਗਾ। ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾਂ ਇੰਗਲੈਂਡ ’ਚ ਵਰਲਡ ਕੱਪ ’ਚ ਰੋਹਿਤ ਨੇ ਪੰਜ ਸੈਂਕੜੇ ਜੜੇ ਸਨ। ਇਸ ਪਿੱਚ ’ਤੇ ਦੱਖਣੀ ਅਫ਼ਰੀਕਾ ਖ਼ਿਲਾਫ਼ ਸੈਂਕੜਾ ਬਣਾਇਆ ਸੀ। ਹੁਣ ਉਨ੍ਹਾਂ ਕੋਲ ਜ਼ਿਆਦਾ ਤਜਰਬਾ ਹੈ ਤਾਂ ਮੈਨੂੰ ਯਕੀਨ ਹੈ ਕਿ ਉਹ ਉਸ ਫ਼ਾਰਮ ਨੂੰ ਦੁਹਰਾਉਣਗੇ। 


Tarsem Singh

Content Editor

Related News