ਫਿਰ ਕੋਹਲੀ 'ਤੇ ਭਾਰੀ ਪਏ ਅਮਲਾ, ਤੋੜਿਆ ਸੈਂਕੜਿਆਂ ਦਾ ਰਿਕਾਰਡ

10/16/2017 7:17:16 PM

ਨਵੀਂ ਦਿੱਲੀ—ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਹਾਸ਼ਿਮ ਅਮਲਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਖਿਲਾਫ ਕੱਲ ਪਹਿਲੇ ਵਨਡੇ 'ਚ ਆਪਣੇ ਕਰੀਅਰ ਦਾ 26ਵਾਂ ਸੈਂਕੜਾ ਲਗਾ ਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਿਛੇ ਛੱਡ ਦਿੱਤਾ ਹੈ। ਅਮਲਾ ਨੇ ਸਿਰਫ 154 ਪਾਰੀਆਂ 'ਚ ਹੀ ਆਪਣੇ ਵਨਡੇ ਕਰੀਅਰ ਦਾ 26ਵਾਂ ਸੈਂਕੜਾ ਬਣਾਇਆ। ਵਿਰਾਟ ਨੇ ਇਸ ਉਪਲੱਬਧੀ ਤਕ ਪਹੁੰਚਣ ਲਈ 166 ਪਾਰੀਆਂ ਦਾ ਸਹਾਰਾ ਲਿਆ ਸੀ।
ਪਹਿਲਾਂ ਛੱਡਿਆ ਸੀ ਦੌੜਾਂ ਦੇ ਮਾਮਲੇ 'ਚ ਪਿਛੇ
ਅਮਲਾ ਨੇ ਇਸ ਤੋਂ ਪਹਿਲਾਂ ਕੋਹਲੀ ਨੂੰ ਦੌੜਾਂ ਦੇ ਮਾਮਲੇ 'ਚ ਵੀ ਪਿੱਛੇ ਛੱਡਿਆ ਸੀ। ਅਮਲਾ ਨੇ ਸਭ ਤੋਂ ਤੇਜ਼ 7000 ਦੌੜਾਂ ਵੀ ਬਣਾਈਆਂ ਹਨ। ਉਨ੍ਹਾਂ ਨੇ 150 ਪਾਰੀਆਂ 'ਚ ਹੀ 7000 ਦੌੜਾਂ ਦਾ ਅੰਕੜਾ ਹਾਸਲ ਕੀਤਾ ਹੈ ਜਦੋਂਕਿ ਵਿਰਾਟ ਨੇ 7000 ਦੌੜਾਂ ਤਕ ਪਹੁੰਚਾਂ ਲਈ 169 ਪਾਰੀਆਂ ਦਾ ਸਹਾਰਾ ਲਿਆ।
ਡੀ ਕਾਕ ਨੇ ਵੀ ਕੀਤੀ ਕੋਹਲੀ ਦੀ ਬਰਾਬਰੀ
ਜਿੱਥੇ ਅਮਲਾ ਨੇ ਵਿਰਾਟ ਨੇ ਰਿਕਾਰਡ ਤੋੜਿਆ ਹੈ ਤਾਂ ਉੱਥੇ ਹੀ ਉਨ੍ਹਾਂ ਦੇ ਜੋੜੀਦਾਰ ਕਿਵੰਟਨ ਡੀ ਕਾਕ ਨੇ ਆਪਣਾ 13ਵਾਂ ਸੈਂਕੜਾ ਲਗਾ ਕੇ ਭਾਰਤੀ ਕਪਤਾਨ ਵਿਰਾਟ ਦੀ ਬਰਾਬਰੀ ਕਰ ਲਈ। ਵਿਰਾਟ ਨੇ 83 ਪਾਰੀਆਂ 'ਚ ਆਪਣੇ ਵਨਡੇ ਕਰੀਅਰ ਦਾ 13ਵਾਂ ਸੈਂਕੜਾ ਲਗਾਇਆ ਸੀ ਅਤੇ ਹੁਣ ਡੀ ਕਾਕ ਅਤੇ ਹਾਸ਼ਿਮ ਅਮਲਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਦੋਵਾਂ ਨੇ ਬੰਗਲਾਦੇਸ਼ ਖਿਲਾਫ ਪਹਿਲੇ ਵਨਡੇ 'ਚ 282 ਦੌੜਾਂ ਦੀ ਸਾਂਝੇਦਾਰੀ ਕਰ ਇਤਿਹਾਸ ਰੱਚ ਦਿੱਤਾ। ਇਹ ਕਿਸੇ ਵੀ ਦੱਖਣੀ ਅਫਰੀਕੀ ਜੋੜੀ ਵਲੋਂ ਵਨਡੇ ਕ੍ਰਿਕਟ 'ਚ ਸਭ ਤੋਂ ਵੱਡੀ ਸਾਂਝੇਦਾਰੀ ਹੈ।