ਵਿਰਾਟ ਕੋਹਲੀ ਦੇ ਸਵਾਲ ''ਤੇ ਬੋਲੀ ਕੰਗਨਾ-ਮੈਨੂੰ ਕ੍ਰਿਕਟ ਪਸੰਦ ਨਹੀਂ

09/30/2019 9:04:37 PM

ਨਵੀਂ ਦਿੱਲੀ - ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਕੰਗਨਾ ਰਾਣਾਵਤ ਨੇ ਬੀਤੇ ਦਿਨੀਂ ਰਿਐਲਿਟੀ ਚੈਟ ਸ਼ੋਅ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ 'ਤੇ ਪੁੱਛੇ ਗਏ ਸਵਾਲ 'ਤੇ ਮਜ਼ੇਦਾਰ ਜਵਾਬ ਦਿੱਤਾ। ਦਰਅਸਲ, ਸ਼ੋਅ ਦੇ ਹੋਸਟ ਕੰਗਨਾ ਤੋਂ ਰੈਪਿਡ ਫਾਇਰ ਰਾਊਂਡ ਵਿਚ ਸਵਾਲ ਪੁੱਛ ਰਹੇ ਸਨ, ਉਦੋਂ ਇਕ ਸਵਾਲ ਕੋਹਲੀ 'ਤੇ ਵੀ ਆਇਆ। ਇਹ ਸਵਾਲ ਸੀ, ''ਜੇਕਰ ਉਹ ਇਕ ਸਵੇਰ ਉੱਠਦੀ ਹੈ ਤੇ ਖੁਦ ਨੂੰ ਵਿਰਾਟ ਕੋਹਲੀ ਦੇ ਰੂਪ ਵਿਚ ਦੇਖਦੀ ਹੈ ਤਾਂ ਅਜਿਹੇ ਵਿਚ ਉਹ ਸਭ ਤੋਂ ਪਹਿਲਾਂ ਕੀ ਕਰੇਗੀ?''
ਕੰਗਨਾ ਪਹਿਲਾਂ ਤਾਂ ਸਵਾਲ ਸੁਣ ਕੇ ਚੁੱਪ ਹੋ ਗਈ ਪਰ ਬਾਅਦ ਵਿਚ ਉਸ ਨੇ ਸਾਫ ਕੀਤਾ, ''ਮੈਨੂੰ ਕ੍ਰਿਕਟ ਵਿਚ ਕੋਈ ਦਿਲਚਸਪੀ ਨਹੀਂ ਹੈ। ਜੇਕਰ ਹਾਂ, ਅਜਿਹਾ ਹੁੰਦਾ ਹੈ ਤਾਂ ਉਹ ਆਪਣੇ ਕਜ਼ਨ ਭਰਾ ਨਾਲ ਗੱਲ ਕਰੇਗੀ, ਜਿਸ ਨੂੰ ਕ੍ਰਿਕਟ ਬਹੁਤ ਪਸੰਦ ਹੈ।''

 
 
 
 
 
View this post on Instagram
 
 
 
 
 
 
 
 
 
 
 

A post shared by Aaj Tak (@aajtak) on Sep 28, 2019 at 10:38am PDT


ਕੰਗਨਾ ਨੇ ਕਿਹਾ, ''ਜੇਕਰ ਮੈਂ ਵਿਰਾਟ ਬਣ ਕੇ ਅਜਿਹਾ ਕਰਾਂਗੀ ਤਾਂ ਯਕੀਨਨ ਇਸ ਨਾਲ ਮੇਰਾ ਕਜ਼ਨ ਬੇਹੱਦ ਖੁਸ਼ ਹੋਵੇਗਾ।''
ਜ਼ਿਕਰਯੋਗ ਹੈ ਕਿ ਸ਼ੋਅ ਦੌਰਾਨ ਕੰਗਨਾ ਤੋਂ ਇਹ ਸਵਾਲ ਵੀ ਪੁੱਛਿਆ ਗਿਆ ਸੀ ਕਿ ਜੇਕਰ ਉਂਝ ਇਕ ਦਿਨ ਲਈ ਪੀ. ਐੱਮ. ਬਣਦੀ ਹਾਂ ਤਾਂ ਸਭ ਤੋਂ ਪਹਿਲਾਂ ਕੰਮ ਕੀ ਕਰਾਂਗੀ। ਕੰਗਨਾ ਨੇ ਦੋ ਟੁੱਕ ਕਿਹਾ, ''ਮੇਰੀ ਪਹਿਲਕਦਮੀ ਕੁੱਲੂ ਵਿਚ ਏਅਰਪੋਰਟ ਬਣਵਾਉਣ ਦੀ ਹੁੰਦੀ। ਚੰਡੀਗੜ੍ਹ ਤੋਂ ਮਨਾਲੀ ਤਕ ਦੀ ਡ੍ਰਾਈਵ ਕਾਫੀ ਲੰਬੀ ਤੇ ਥਕਾਨ ਭਰੀ ਹੁੰਦੀ ਹੈ।'' ਕੰਗਨਾ ਨੇ ਇਸ ਦੌਰਾਨ ਪੀ. ਐੱਮ. ਮੋਦੀ ਨੂੰ ਵੀ ਕੁੱਲੂ ਵਿਚ ਏਅਰਪੋਰਟ ਬਣਵਾਉਣ ਦੀ ਅਪੀਲ ਕੀਤੀ।

Gurdeep Singh

This news is Content Editor Gurdeep Singh