ਕੋਹਲੀ ਦੇ ਫ਼ੈਸਲੇ ਦਾ ਸਨਮਾਨ ਕਰਦਾ ਹਾਂ ਪਰ ਇਸ ਨਾਲ ਭਾਰਤੀ ਟੀਮ ਪ੍ਰਭਾਵਿਤ ਹੋਵੇਗੀ: ਲੈਂਗਰ

11/13/2020 1:00:50 PM

ਮੈਲਬੌਰਨ (ਭਾਸ਼ਾ) : ਆਸਟਰੇਲੀਆ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਵਿਰਾਟ ਕੋਹਲੀ ਦੇ ਪੈਟਰਨਟੀ ਛੁੱਟੀ ਲੈਣ  ਦੇ ਫ਼ੈਸਲੇ ਦੀ ਪ੍ਰਸ਼ੰਸਾ ਕੀਤੀ ਹੈ ਪਰ ਉਨ੍ਹਾਂ ਕਿਹਾ ਕਿ ਇਸ ਨਾਲ ਬੋਰਡਰ-ਗਾਵਸਕਰ ਟਰਾਫੀ ਲਈ ਹੋਣ ਵਾਲੀ ਟੈਸਟ ਸੀਰੀਜ਼ ਦੌਰਾਨ ਭਾਰਤੀ ਟੀਮ 'ਤੇ ਪ੍ਰਭਾਵ ਪਵੇਗਾ। ਕੋਹਲੀ ਐਡੀਲੇਡ ਵਿਚ ਪਹਿਲੇ ਟੈਸਟ ਮੈਚ ਦੇ ਬਾਅਦ ਆਪਣੇ ਦੇਸ਼ ਪਰਤ ਜਾਣਗੇ, ਕਿਉਂਕਿ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਉਨ੍ਹਾਂ ਨੂੰ ਪੈਟਰਨਟੀ ਛੁੱਟੀ ਦੀ ਇਜਾਜ਼ਤ ਦੇ ਦਿੱਤੀ ਹੈ। ਕੋਹਲੀ ਜਨਵਰੀ ਦੇ ਸ਼ੁਰੂ ਵਿਚ ਆਪਣੇ ਪਹਿਲੇ ਬੱਚੇ ਦੇ ਜਨਮ ਦੇ ਸਮੇਂ ਆਪਣੀ ਅਦਾਕਾਰਾ ਪਤਨੀ ਅਨੁਸ਼ਕਾ ਸ਼ਰਮਾ ਨਾਲ ਰਹਿਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ:  ਅਮਰੀਕੀ ਸਿੰਗਰ ਨੇ ਗਾਇਆ 'ਓਮ ਜੈ ਜਗਦੀਸ਼ ਹਰੇ', ਲੋਕਾਂ ਨੂੰ ਆ ਰਿਹੈ ਖ਼ੂਬ ਪਸੰਦ, ਵੀਡੀਓ ਵਾਇਰਲ

ਲੈਂਗਰ ਨੇ ਕਿਹਾ ਕਿ ਉਹ ਕੋਹਲੀ ਵੱਲੋਂ ਕ੍ਰਿਕਟ ਤੋਂ ਵੱਧ ਪਰਿਵਾਰ ਨੂੰ ਤਰਜੀਹ ਦੇਣ ਦੇ ਵਿਚਾਰ ਦਾ ਸਨਮਾਨ ਕਰਦੇ ਹਨ। ਲੈਂਗਰ ਨੇ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸ ਜ਼ਰੀਏ ਪੱਤਰਕਾਰਾਂ ਨੂੰ ਕਿਹਾ, 'ਮੈਂ ਆਪਣੀ ਜ਼ਿੰਦਗੀ ਵਿੱ ਹੁਣ ਤੱਕ ਜਿੰਨੇ ਖਿਡਾਰੀਆਂ ਨੂੰ ਵੇਖਿਆ ਹੈ, ਉਨ੍ਹਾਂ ਵਿਚ ਵਿਰਾਟ ਕੋਹਲੀ ਸੱਬ ਤੋਂ ਉੱਤਮ ਹੈ ਅਤੇ ਇਸ ਦੇ ਕਈ ਕਾਰਨ ਹਨ। ਮੈਂ ਸਿਰਫ਼ ਉਨ੍ਹਾਂ ਦੀ ਬੱਲੇਬਾਜ਼ੀ ਦੇ ਕਾਰਨ ਹੀ ਅਜਿਹਾ ਨਹੀਂ ਮੰਣਦਾ ਹਾਂ, ਸਗੋਂ ਇਸ ਵਿਚ ਉਨ੍ਹਾਂ ਦੀ ਊਰਜਾ, ਖੇਡ ਪ੍ਰਤੀ ਜਨੂੰਨ ਅਤੇ ਉਨ੍ਹਾਂ ਦੀ ਫੀਲਡਿੰਗ ਵੀ ਸ਼ਾਮਲ ਹੈ।'

ਇਹ ਵੀ ਪੜ੍ਹੋ: ਸ਼ਰਮਨਾਕ, ਮਾਂ ਅਤੇ ਉਸ ਦੀ 4 ਸਾਲਾ ਧੀ ਨਾਲ ਕੀਤਾ ਗੈਂਗਰੇਪ, ਮਨ ਨਾ ਭਰਿਆ ਤਾਂ ਦੋਵਾਂ ਨੂੰ ਵੇਚਿਆ

ਉਨ੍ਹਾਂ ਕਿਹਾ, 'ਉਹ ਜੋ ਵੀ ਕਰਦਾ ਹੈ ਉਸ ਵਿਚ ਜਿਸ ਤਰ੍ਹਾਂ ਨਾਲ ਆਪਣੀ ਊਰਜਾ ਲਗਾ ਦਿੰਦਾ ਹੈ ਉਹ ਅਵਿਸ਼ਵਾਸਯੋਗ ਹੈ ਅਤੇ ਮੈਂ ਉਸ ਦਾ ਬਹੁਤ ਸਨਮਾਨ ਕਰਦਾ ਹਾਂ। ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਇਹ ਫ਼ੈਸਲਾ (ਬੱਚੇ ਦੇ ਜਨਮ ਲਈ ਆਪਣੇ ਦੇਸ਼ ਪਰਤਣਾ) ਕੀਤਾ ਉਸ ਦਾ ਵੀ ਮੈਂ ਬਹੁਤ ਸਨਮਾਨ ਕਰਦਾ ਹਾਂ।' ਲੈਂਗਰ ਨੇ ਕਿਹਾ, 'ਉਹ ਵੀ ਸਾਡੀ ਤਰ੍ਹਾਂ ਇਨਸਾਨ ਹਨ। ਜੇਕਰ ਮੈਨੂੰ ਆਪਣੇ ਕਿਸੇ ਖਿਡਾਰੀ ਨੂੰ ਸਲਾਹ ਦੇਣੀ ਹੋਵੇ ਤਾਂ ਮੈਂ ਹਮੇਸ਼ਾ ਇਹੀ ਕਹਾਂਗਾ ਕਿ ਆਪਣੇ ਪਹਿਲੇ ਬੱਚੇ ਦੇ ਜਨਮ ਦੇ ਸਮੇਂ ਜਰੂਰ ਮੌਜੂਦ ਰਹਿਣ। ਇਹ ਤੁਹਾਡਾ ਸਭ ਤੋਂ ਚੰਗਾ ਕੰਮ ਹੋਵੇਗਾ।'

ਇਹ ਵੀ ਪੜ੍ਹੋ: ਕੋਰੋਨਾ ਸੰਕਟ 'ਚ ਡਿਜੀਟਲ ਗੋਲਡ 'ਚ ਭਾਰੀ ਉਛਾਲ, Paytm ਗੋਲਡ ਟ੍ਰਾਂਜੈਕਸ਼ਨ 'ਚ 100 ਫ਼ੀਸਦੀ ਦੀ ਬੜ੍ਹਤ

ਕੋਹਲੀ ਮੈਲਬੌਰਨ (26 ਤੋਂ 30 ਦਸੰਬਰ) ਵਿਚ ਬਾਕਸਿੰਗ ਡੇਅ ਟੈਸਟ, ਸਿਡਨੀ (7 ਤੋਂ 11 ਜਨਵਰੀ) ਵਿਚ ਨਵੇਂ ਸਾਲ 'ਤੇ ਹੋਣ ਵਾਲੇ ਟੈਸਟ ਅਤੇ ਬ੍ਰਿਸਬੇਨ (15 ਤੋਂ 19 ਜਨਵਰੀ) ਵਿਚ ਹੋਣ ਵਾਲੇ ਅੰਤਿਮ ਟੈਸਟ ਮੈਚਾਂ ਵਿਚ ਨਹੀਂ ਖੇਡ ਪਾਉਣਗੇ।

cherry

This news is Content Editor cherry