ਹੈਮਿਲਟਨ 'ਚ ਚੱਲਿਆ ਕੋਹਲੀ ਦਾ ਜਾਦੂ, ਤੋੜਿਆ ਧੋਨੀ ਦਾ ਇਹ ਵੱਡਾ ਰਿਕਾਰਡ

01/29/2020 5:33:12 PM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਏ ਤੀਜੇ ਟੀ-20 ਮੈਚ ਨੂੰ ਭਾਰਤ ਨੇ ਜਿੱਤ ਲਿਆ। ਇਹ ਰੋਮਾਂਚਕ ਮੁਕਾਬਲਾ ਭਾਰਤ ਨੇ ਨਿਊਜ਼ੀਲੈਂਡ ਨੂੰ ਸੁਪਰ ਓਵਰ 'ਚ ਹਰਾ ਕੇ ਜਿੱਤਿਆ। ਇਸ ਦੇ ਨਾਲ ਹੀ ਭਾਰਤ ਨਿਊਜ਼ੀਲੈਂਡ ਖਿਲਾਫ ਇਸ ਸੀਰੀਜ਼ 'ਚ 3-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ। ਇਸ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਹੈਮਿਲਟਨ 'ਚ ਨਿਊਜ਼ੀਲੈਂਡ ਖਿਲਾਫ ਇਸ ਮੈਚ 'ਚ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਕੋਹਲੀ ਟੀ-20 ਅੰਤਰਰਾਸ਼ਟਰੀ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਰਿਕਾਰਡ ਨੂੰ ਤੋੜ ਦਿੱਤਾ।PunjabKesari

ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਕਪਤਾਨ
ਨਿਊਜ਼ੀਲੈਂਡ ਖਿਲਾਫ ਕਪਤਾਨ ਕੋਹਲੀ ਇਸ ਮੈਚ 'ਚ 25 ਦੌੜਾਂ ਪਾਰੀ ਖੇਡ ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਭਾਰਤੀ ਕਪਤਾਨ ਬਣ ਗਿਆ ਅਤੇ ਬੱਲੇਬਾਜ਼ਾਂ ਦੀ ਲਿਸਟ 'ਚ ਤੀਜੇ ਨੰਬਰ 'ਤੇ ਆ ਗਿਆ ਹੈ। ਵਿਰਾਟ ਕੋਹਲੀ ਨੇ ਇਸ ਮੈਚ 'ਚ ਬਤੌਰ ਕਪਤਾਨ ਟੀ-20 ਅੰਤਰਰਾਸ਼ਟਰੀ 'ਚ ਮਹਿੰਦਰ ਸਿੰਘ ਧੋਨੀ ਦੇ ਰਿਕਾਰਡ ਨੂੰ ਤੋੜਿਆ ਹੈ। ਵਿਰਾਟ ਕੋਹਲੀ ਦੇ ਨਾਂ ਬਤੌਰ ਕਪਤਾਨ ਟੀ-20 ਅੰਤਰਰਾਸ਼ਟਰੀ 'ਚ 1126 ਦੌੜਾਂ ਦਾ ਰਿਕਾਰਡ ਦਰਜ ਹੈ। ਧੋਨੀ 1112 ਦੌੜਾਂ ਦੇ ਨਾਲ ਚੌਥੇ ਨੰਬਰ 'ਤੇ ਆ ਗਏ ਹਨ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ 1148 ਦੌੜਾਂ ਦੇ ਨਾਲ ਦੂਜੇ ਅਤੇ ਦੱਖਣ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ 1273 ਦੌੜਾਂ ਦੇ ਨਾਲ ਪਹਿਲੇ ਨੰਬਰ 'ਤੇ ਹਨ।
ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਕਪਤਾਨ

PunjabKesariਫਾਫ ਡੂ ਪਲੇਸਿਸ - 1273
ਕੇਨ ਵਿਲੀਅਮਸਨ - 1148
ਵਿਰਾਟ ਕੋਹਲੀ  - 1126
ਮਹਿੰਦਰ ਸਿੰਘ ਧੋਨੀ -1112

ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ਼
ਵਿਰਾਟ ਕੋਹਲੀ - 2783
ਰੋਹਿਤ ਸ਼ਰਮਾ - 2713
ਮਾਰਟਿਨ ਗਪਟਿਲ -2499
ਸ਼ੋਇਬ ਮਲਿਕ - 2321PunjabKesari

 


Related News