IND v PAK : ਟੀ20 ਵਿਸ਼ਵ ਕੱਪ ''ਚ ਪਹਿਲੀ ਵਾਰ ਪਾਕਿ ਵਿਰੁੱਧ ਆਊਟ ਹੋਏ ਕੋਹਲੀ, ਬਣਾਏ ਇਹ ਰਿਕਾਰਡ

10/24/2021 9:51:58 PM

ਦੁਬਈ- ਟੀ-20 ਵਿਸ਼ਵ ਕੱਪ ਵਿਚ ਪਾਕਿਸਤਾਨ ਵਿਰੁੱਧ ਇਕ ਵਾਰ ਫਿਰ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਚੱਲਿਆ। ਰੋਹਿਤ ਸ਼ਰਮਾ ਦੇ ਜ਼ੀਰੋ 'ਤੇ ਆਊਟ ਹੋ ਜਾਣ ਤੋਂ ਬਾਅਦ ਵਿਰਾਟ ਕੋਹਲੀ ਜਲਦ ਹੀ ਬੱਲੇਬਾਜ਼ੀ ਦੇ ਲਈ ਕ੍ਰੀਜ਼ 'ਤੇ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਟੀਮ ਦੀ ਪਾਰੀ ਨੂੰ ਸੰਭਾਲਦੇ ਹੋਏ ਸਕੋਰ ਨੂੰ ਅੱਗੇ ਵਧਾਇਆ। ਇਕ ਪਾਸੇ ਵਿਕਟ ਡਿੱਗਦੇ ਰਹੇ ਤੇ ਵਿਰਾਟ ਕੋਹਲੀ ਨੇ ਦੂਜੇ ਪਾਸੇ ਮੋਰਚਾ ਸੰਭਾਲ ਰੱਖਿਆ। ਵਿਰਾਟ ਕੋਹਲੀ ਨੇ ਪਾਕਿਸਤਾਨ ਵਿਰੁੱਧ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਤੇ ਇਸ ਦੇ ਨਾਲ ਹੀ ਆਪਣੇ ਨਾਂ ਇਕ ਰਿਕਾਰਡ ਦਰਜ ਕਰ ਲਿਆ।


ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ ਵਿਚ ਅਰਧ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਸਾਬਕਾ ਕਪਤਾਨ ਧੋਨੀ 6 ਟੀ-20 ਵਿਸ਼ਵ ਕੱਪ ਵਿਚ ਬਤੌਰ ਕਪਤਾਨ ਅਰਧ ਸੈਂਕੜਾ ਨਹੀਂ ਲਗਾ ਸਕੇ ਸੀ। ਵਿਰਾਟ ਕੋਹਲੀ ਨੇ ਬਤੌਰ ਕਪਤਾਨ ਟੀ-20 ਵਿਸ਼ਵ ਕੱਪ ਵਿਚ ਆਪਣਾ ਪਹਿਲਾ ਅਰਧ ਸੈਂਕੜਾ ਲਗਾਇਆ। ਪਾਕਿਸਤਾਨ ਦੇ ਵਿਰੁੱਧ ਵਿਰਾਟ ਕੋਹਲੀ ਨੇ 57 ਦੌੜਾਂ ਦੀ ਪਾਰੀ ਖੇਡੀ, ਜਿਸ 'ਚ ਉਨ੍ਹਾਂ ਨੇ 5 ਚੌਕੇ ਤੇ ਇਕ ਛੱਕਾ ਲਗਾਇਆ।

ਇਹ ਵੀ ਪੜ੍ਹੋ : ਟੀ.20 ਵਰਲਡ ਕੱਪ: ਵਿਰਾਟ ਕੋਹਲੀ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਪਾਕਿ ਖ਼ਿਲਾਫ਼ ਹੁਣ ਤੱਕ ਰਹੀ ਧਾਕੜ ਬੈਟਿੰਗ


ਇਸ ਦੇ ਨਾਲ ਹੀ ਵਿਰਾਟ ਟੀ-20 ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਉਨ੍ਹਾਂ ਨੇ ਇਸ ਮਾਮਲੇ ਵਿਚ ਵੈਸਟਇੰਡੀਜ਼ ਦੇ ਦਿੱਗਜ ਬੱਲੇਬਾਜ਼ ਕ੍ਰਿਸ ਗੇਲ ਨੂੰ ਪਿੱਛੇ ਛੱਡ ਦਿੱਤਾ ਹੈ। ਵਿਰਾਟ ਟੀ-20 ਵਿਸ਼ਵ ਕੱਪ ਵਿਚ 10 ਵਾਰ ਅਰਧ ਸੈਂਕੜਾ ਲਗਾ ਚੁੱਕੇ ਹਨ। ਕ੍ਰਿਸ ਗੇਲ 9 ਵਾਰ ਅਰਧ ਸੈਂਕੜਾ ਲਗਾਉਣ ਵਿਚ ਕਾਮਯਾਬ ਹੋਏ ਹਨ।
ਟੀ-20 ਵਿਸ਼ਵ ਕੱਪ ਵਿਚ ਭਾਰਤ ਦੇ ਲਈ ਆਖਰੀ 6 ਅਰਧ ਸੈਂਕੜੇ
ਵਿਰਾਟ ਕੋਹਲੀ- 57 ਬਨਾਮ ਪਾਕਿਸਤਾਨ (ਅੱਜ)
ਵਿਰਾਟ ਕੋਹਲੀ- 89 ਬਨਾਮ ਵੈਸਟਇੰਡੀਜ਼
ਵਿਰਾਟ ਕੋਹਲੀ- 82 ਬਨਾਮ ਆਸਟਰੇਲੀਆ
ਵਿਰਾਟ ਕੋਹਲੀ- 55 ਬਨਾਮ ਪਾਕਿਸਤਾਨ
ਵਿਰਾਟ ਕੋਹਲੀ- 77 ਬਨਾਮ ਸ਼੍ਰੀਲੰਕਾ
ਵਿਰਾਟ ਕੋਹਲੀ- 72 ਬਨਾਮ ਦੱਖਣੀ ਅਫਰੀਕਾ


ਟੀ-20 ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ 50+ ਸਕੋਰ
10- ਵਿਰਾਟ ਕੋਹਲੀ
9- ਕ੍ਰਿਸ ਗੇਲ
7 ਮਹੇਲਾ ਜੈਵਰਧਨੇ
ਟੀ-20 ਵਿਸ਼ਵ ਕੱਪ ਵਿਚ ਪਾਕਿਸਤਾਨ ਵਿਰੁੱਧ ਸਭ ਤੋਂ ਜ਼ਿਆਦਾ ਅਰਧ ਸੈਂਕੜੇ
3- ਵਿਰਾਟ ਕੋਹਲੀ
2- ਮਾਈਕਲ ਹਸੀ
2- ਸ਼ਾਕਿਬ ਅਲ ਹਸਨ
2- ਕੇਵਿਨ ਪੀਟਰਸਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh