ਇੰਸਟਾ 'ਤੇ ਤਸਵੀਰ ਸ਼ੇਅਰ ਕਰਕੇ ਕੋਹਲੀ ਨੇ ਜ਼ਿੰਦਗੀ 'ਤੇ ਦਿੱਤੀ ਇਹ ਰਾਏ

01/30/2020 3:43:51 PM

ਹੈਮਿਲਟਨ— ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਸਟਾਗ੍ਰਾਮ 'ਤੇ ਹੁਣ ਆਪਣੀ ਇਕ ਨਵੀਂ ਤਸਵੀਰ ਸ਼ੇਅਰ ਕਰਦੇ ਹੋਏ ਜ਼ਿੰਦਗੀ 'ਤੇ ਆਪਣੀ ਰਾਏ ਦਿੱਤੀ ਹੈ ਕਿ 'ਜ਼ਿੰਦਗੀ ਇਕ ਅਸੀਸ ਹੈ'। ਕੋਹਲੀ ਦਰਅਸਲ ਨਿਊਜ਼ੀਲੈਂਡ 'ਚ ਚਲ ਰਹੀ ਪੰਜ ਮੈਚਾਂ ਦੀ ਸੀਰੀਜ਼ 'ਚ 3-0 ਨਾਲ ਅਜੇਤੂ ਵਾਧਾ ਹਾਸਲ ਕਰਨ ਦੇ ਬਾਅਦ ਕ੍ਰਿਕਟ ਸਬੰਧੀ ਫਰਜ਼ਾਂ ਤੋਂ ਦੂਰ, ਕੁਦਰਤੀ ਦੇ ਨਾਲ ਕੁਝ ਸਮਾਂ ਬਿਤਾ ਰਹੇ ਹਨ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਤਸਵੀਰ 'ਚ ਉਹ ਇਕ ਝੀਲ ਦੇ ਕੋਲ ਪੌੜੀਆਂ 'ਤੇ ਬੈਠੇ ਹੋਏ ਦਿਖਾਈ ਦੇ ਰਹੇ ਹਨ। ਕੈਪਸ਼ਨ 'ਚ ਲਿਖਿਆ ਗਿਆ ਹੈ- ਜ਼ਿੰਦਗੀ ਇਕ ਅਸੀਸ ਹੈ।

 
 
 
 
 
View this post on Instagram
 
 
 
 
 
 
 
 
 

Life is a blessing. 😇

A post shared by Virat Kohli (@virat.kohli) on Jan 29, 2020 at 6:39pm PST

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੋਹਲੀ ਨੇ ਸਾਬਕਾ ਕਪਤਾਨ ਐੱਮ. ਐੱਸ. ਧੋਨੀ ਦਾ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਤੋੜਿਆ ਸੀ। ਕੋਹਲੀ ਨੇ ਟੀ-20 ਕ੍ਰਿਕਟ 'ਚ ਕਪਤਾਨ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਤੋੜਿਆ ਸੀ। ਕੋਹਲੀ ਨੇ ਟੀ-20 ਕ੍ਰਿਕਟ 'ਚ ਕਪਤਾਨ ਦੇ ਤੌਰ 'ਤੇ ਧੋਨੀ ਤੋਂ 1112 ਦੌੜਾਂ ਤੋਂ ਪਾਰ ਜਾਣ ਲਈ ਸਿਰਫ 37 ਮੈਚਾਂ ਦਾ ਸਮਾਂ ਲਿਆ। ਦੱਖਣੀ ਅਫਰੀਕਾ ਦੇ ਫਾਫ ਡੁ ਪਲੇਸਿਸ ਨੇ 1273 ਦੌੜਾਂ ਨਾਲ ਟੀ-20 ਕ੍ਰਿਕਟ 'ਚ ਕਪਤਾਨ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ ਹੈ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟੀ-20 ਕੌਮਾਂਤਰੀ ਮੈਚਾਂ 'ਚ 1148 ਦੌੜਾਂ ਬਣਾਈਆਂ ਹਨ।

 

Tarsem Singh

This news is Content Editor Tarsem Singh