ਵਿਰਾਟ ਕੋਹਲੀ ਇੰਡੀਅਨ ਸਪੋਰਟਸ ਆਨਰਸ ''ਚ ਖਿਡਾਰੀਆਂ ਨੂੰ ਦੇਣਗੇ ਐਵਾਰਡ

09/09/2017 2:30:30 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ 'ਚ ਮੌਜੂਦਾ ਸਮੇਂ 'ਚ ਸਭ ਤੋਂ ਵੱਡੇ ਆਈਕਨ ਬਣ ਚੁੱਕੇ ਕਪਤਾਨ ਵਿਰਾਟ ਕੋਹਲੀ 11 ਨਵੰਬਰ ਨੂੰ ਪਹਿਲੇ ਆਰ.ਪੀ - ਐੱਸ.ਜੀ. ਇੰਡੀਅਨ ਸਪੋਰਟਸ ਆਨਰਸ 'ਚ ਖਿਡਾਰੀਆਂ ਨੂੰ ਐਵਾਰਡ ਦੇਣਗੇ ਪਰ ਉਨ੍ਹਾ ਨੇ ਖੁਦ ਨੂੰ ਇਸ ਐਵਾਰਡ ਦੀ ਦੌੜ 'ਚ ਅਲੱਗ ਰੱਖਿਆ ਹੈ। ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਆਰ.ਪੀ - ਐੱਸ.ਜੀ. ਗਰੁੱਪ ਦੇ ਪ੍ਰਧਾਨ ਸੰਜੀਵ ਗੋਇਨਕਾ ਨੇ ਸ਼ੁੱਕਰਵਾਰ ਨੂੰ ਇੱਥੇ ਇਕ ਪੱਤਰਕਾਰਾਂ ਨੂੰ ਸੰਬੋਧਨ 'ਚ ਰਾਸ਼ਟਰੀ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਦੇ ਨਾਲ ਪਹਿਲੇ ਆਰ.ਪੀ - ਐੱਸ.ਜੀ. ਇੰਡੀਅਨ ਸਪੋਰਟਸ ਆਨਰਸ ਐਵਾਰਡ ਦਾ ਐਲਾਨ ਕੀਤਾ ਜਿਸ 'ਚ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਨੂੰ ਸਨਮਾਨ ਕੀਤਾ ਜਾਵੇਗਾ।
ਵਿਰਾਟ ਨੇ ਕਿਹਾ ਕਿ ਇਨ੍ਹਾਂ ਐਵਾਰਡ ਦੇ ਲਈ ਖਿਡਾਰੀਆਂ ਨੂੰ ਭਾਰਤੀ ਖੇਡ ਪੱਤਰਕਾਰ ਮਹਾਸੰਘ , ਖੇਡਾਂ ਦੇ ਲੀਜੇਂਡ ਅਤੇ ਪ੍ਰਸ਼ੰਸਕ ਮਿਲਕੇ ਚੁਣਗੇ। ਇਨ੍ਹਾਂ ਪੁਰਸਕਾਰਾਂ ਦੇ ਖਿਡਾਰੀਆਂ ਨੂੰ ਖਾਸਕਰਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਅੱਗੇ ਵਧਣ 'ਚ ਮਦਦ ਮਿਲੇਗੀ। ਇਹ ਐਵਾਰਡ ਮੁੰਬਈ 'ਚ 11 ਨਵੰਬਰ ਨੂੰ ਦਿੱਤੇ ਜਾਣਗੇ।
ਭਾਰਤੀ ਕਪਤਾਨ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨੂੰ ਖੇਡਾਂ 'ਚ ਅੱਗੇ ਵੱਧਣ ਲਈ ਵਿਰਾਟ ਕੋਹਲੀ ਫਾਊਂਡਰੇਸ਼ਨ (ਬੀ.ਕੇ.ਐੱਫ.) ਆਰ.ਪੀ. ਸੰਜੀਵ ਗੋਇਨਕਾ ਗਰੁੱਪ ਦੇ ਸਹਿਯੋਗ ਨਾਲ ਵਜ਼ੀਫੇ ਵੀ ਦੇਣਗੇ। ਐੱਸ.ਜੇ.ਐੱਫ.ਆਈ. ਦੇ ਸਕੱਤਰ ਨੇ ਇਨ੍ਹਾਂ ਐਵਾਰਡਾਂ ਦੇ ਨਾਲ ਆਪਣੇ ਸੰਗਠਨ ਨਾਲ ਜੁੜਨ 'ਤੇ ਖੁਸ਼ੀ ਪ੍ਰਗਟ ਕੀਤੀ। ਇਨ੍ਹਾਂ ਪੁਰਸਕਾਰਾਂ ਦੇ ਲਈ ਨਾਮਜ਼ਦ ਖਿਡਾਰੀਆਂ ਦਾ ਐਲਾਨ ਜਲਦੀ ਕੀਤਾ ਜਾਵੇਗਾ।