ਟੈਸਟ ਤੋਂ ਪਹਿਲਾਂ ਸ਼ਰਟਲੈੱਸ ਹੋਈ ਟੀਮ ਇੰਡੀਆ, ਗੋਰੇ ਖਿਡਾਰੀ ਵੀ ਇਸੇ ਤਰ੍ਹਾਂ ਫਸੇ ਸਨ ਟਰੈਪ 'ਚ

08/21/2019 1:52:16 PM

ਸਪੋਰਸਟ ਡੈਸਕ— ਭਾਰਤੀ ਕ੍ਰਿਕੇਟ ਟੀਮ ਏੰਟੀਗੁਆ ਦੇ ਮੈਦਾਨ 'ਤੇ ਵੈਸਟਇੰਡੀਜ਼ ਟੀਮ ਖਿਲਾਫ ਹੋਣ ਵਾਲੇ ਪਹਿਲੇ ਟੈਸਟ ਤੋਂ ਪਹਿਲਾਂ ਪੂਲ 'ਚ ਮਸਤੀ ਕਰ ਰਹੀ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ 'ਤੇ ਪੂਰੀ ਟੀਮ ਦੀ ਫੋਟੋ ਸ਼ੇਅਰ ਕੀਤੀ ਹੈ ਜਿਸ 'ਚ ਸਾਰੇ ਪੂਲ 'ਚ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਸੋਸ਼ਲ ਮੀਡੀਆ 'ਤੇ ਟੀਮ ਇੰਡੀਆ ਦੀ ਇਸ ਸ਼ਰਟਲੈੱਸ ਤਸਵੀਰ ਨੂੰ ਫੈਨਜ਼ ਨੇ ਕਾਫੀ ਪਸੰਦ ਕੀਤਾ । ਵਿਰਾਟ ਕੋਹਲੀ ਦੁਆਰਾ ਇਹ ਫੋਟੋ ਇੰਸਟਾਗਰਾਮ 'ਤੇ ਅਪਲੋਡ ਕਰਦੇ ਹੀ 3 ਘੰਟੇ ਦੇ ਅੰਦਰ ਇਸ ਪੋਸਟ ਨੂੰ ਕਰੀਬ 20 ਲੱਖ ਲਾਈਕ ਮਿਲ ਗਏ। ਖਾਸ ਗੱਲ ਇਹ ਵੀ ਰਹੀ ਕਿ ਇਸ ਫੋਟੋ 'ਚ ਰੋਹਿਤ ਸ਼ਰਮਾ ਵੀ ਨਜ਼ਰ ਆ ਰਹੇ ਹਨ।
ਜਦੋਂ ਘਰੇਲੂ ਸੀਰੀਜ ਦੀ ਆਉਂਦੀ ਹੈ ਤਾਂ ਇੱਥੇ ਵੈਸਟਇੰਡੀਜ਼ ਦਾ ਪ੍ਰਦਰਸ਼ਨ ਚੰਗਾ ਰਹਿੰਦਾ ਹੈ। ਆਖਰੀ ਵਾਰ ਵੈਸਟਇੰਡੀਜ਼ ਟੀਮ ਨੇ ਇੰਗਲੈਂਡ ਕ੍ਰਿਕਟ ਟੀਮ ਦੀ ਮੇਜ਼ਬਾਨੀ ਕੀਤੀ ਸੀ।ਉਮੀਦਾਂ ਦੇ ਉਲਟ ਇਸ ਸੀਰੀਜ 'ਚ ਵੈਸਟਇੰਡੀਜ਼ ਟੀਮ ਨੇ ਧਮਾਕੇਦਾਰ ਜਿੱਤ ਹਾਸਲ ਕੀਤੀ ਸੀ। ਤੱਦ ਇੰਗਲੈਂਡ ਦੇ ਕ੍ਰਿਕਟਰ ਵੀ ਮਹੱਤਵਪੂਰਨ ਮੈਚਾਂ ਤੋਂ ਪਹਿਲਾਂ ਬੀਚ 'ਤੇ ਆਪਣੀ ਵੇਗਸ ਨਾਲ ਮਸਤੀ ਕਰਦੇ ਹੋਏ ਵਿਖਾਈ ਦਿੱਤੇ ਸਨ। ਇੰਗਲੈਂਡ ਦੀ ਮੀਡਿਆ 'ਚ ਇਸ ਗੱਲ ਨੂੰ ਲੈ ਕੇ ਕਾਫੀ ਰੌਲਾ ਪਿਆ ਸੀ। ਹੁਣ ਟੀਮ ਇੰਡੀਆ ਵੀ ਪਹਿਲੇ ਟੈਸਟ ਤੋਂ ਪਹਿਲਾਂ ਮਸਤੀ ਦੇ ਮੂਡ 'ਚ ਵਿਖਾਈ ਦੇ ਰਹੀ ਹੈ। ਕਿਤੇ ਟੀਮ ਇੰਡੀਆ ਕਿਸੇ ਟਰੈਪ 'ਚ ਨਾ ਫਸ ਜਾਵੇ, ਭਾਰਤੀ ਕਪਤਾਨ ਕੋਹਲੀ ਨੂੰ ਇਸ ਦਾ ਖਿਆਲ ਰੱਖਣਾ ਹੋਵੇਗਾ।
ਦੱਸ ਦੇਈਏ ਕਿ ਭਾਰਤੀ ਟੀਮ ਵੈਸਟਇੰਡੀਜ਼ ਦੌਰੇ 'ਤੇ ਟੀ-20 ਅਤੇ ਵਨ-ਡੇ ਸੀਰੀਜ਼ ਚ ਜਿੱਤ ਹਾਸਲ ਕਰ ਚੁੱਕੀ ਹੈ। 22 ਅਗਸਤ ਤੋਂ ਦੋਨਾਂ ਟੀਮਾਂ ਦੇ 'ਚ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਐਂਟੀਗੁਆ ਦੇ ਮੈਦਾਨ 'ਤੇ ਹੋਣਾ ਹੈ। ਕੋਹਲੀ ਦੀ ਲਈ ਸਭ ਤੋਂ ਵੱਡੀ ਸਮੱਸਿਆ ਓਪਨਿੰਗ ਕ੍ਰਮ ਨੂੰ ਲੈ ਕੇ ਹੈ। ਧਵਨ ਅਤੇ ਮੁਰਲੀ ਵਿਜੇ ਦੇ ਟੀਮ ਤੋਂ ਬਾਹਰ ਹੋਣ ਦੇ ਚੱਲਦੇ ਕੇ. ਐੱਲ ਰਾਹੁਲ, ਮਯੰਕ ਅੱਗਰਵਾਲ ਅਤੇ ਰੋਹਿਤ ਸ਼ਰਮਾ 'ਚੋਂ ਕਿਸੇ ਦੋ ਨੂੰ ਟੀਮ 'ਚ ਚੁੱਣਨਾ ਹੈ। ਕੋਹਲੀ ਕਿਸ ਨੂੰ ਮੌਕਾ ਦੇਣਗੇ, ਇਸ 'ਤੇ ਵੀ ਨਜ਼ਰ ਬਣੀ ਹੋਈ ਹੈ।