ਵਿਰਾਟ ਕੋਹਲੀ ਨੂੰ ਇੰਸਟਾਗ੍ਰਾਮ ਤੋਂ ਹੁੰਦੀ ਹੈ ਮੋਟੀ ਕਮਾਈ, ਇਕ ਪੋਸਟ ਦੇ ਮਿਲਦੇ ਹਨ ਇੰਨੇ ਕਰੋੜ ਰੁਪਏ

01/08/2022 2:58:33 PM

ਸਪੋਰਟਸ ਡੈਸਕ- ਭਾਰਤੀ ਟੈਸਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਉਹ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ 'ਤੇ ਇਕ ਪੋਸਟ ਅਪਲੋਡ ਕਰਨ 'ਤੇ ਲੱਖਾਂ ਡਾਲਰ (ਕਰੋੜਾਂ ਰੁਪਏ) ਵਸੂਲਦੇ ਹਨ। ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫੋਲੋ ਕੀਤੇ ਜਾਣ ਵਾਲਿਆਂ 'ਚ ਸ਼ਾਮਲ ਕੋਹਲੀ ਇਕ ਇੰਸਟਾ ਪੋਸਟ ਦੇ 680,000 ਡਾਲਰ (ਕਰੀਬ 5,06,37,934 ਰੁਪਏ) ਲੈਂਦੇ ਹਨ। ਹਾਲਾਂਕਿ ਇਹ ਅਜੇ ਇਸ ਮਾਮਲੇ ਚ 19ਵੇਂ ਸਥਾਨ 'ਤੇ ਹਨ। ਲਿਸਟ 'ਚ ਪਹਿਲੇ ਸਥਾਨ 'ਤੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਹਨ ਜੋ ਇਕ ਇੰਸਟਾ ਪੋਸਟ ਦੇ 1,604,000 ਡਾਲਰ (11,94,45,950 ਰੁਪਏ) ਚਾਰਜ ਕਰਦੇ ਹਨ।

ਇਹ ਵੀ ਪੜ੍ਹੋ : ਧੋਨੀ ਨੇ ਪਾਕਿ ਦੇ ਖਿਡਾਰੀ ਨੂੰ ਭੇਜਿਆ ਖ਼ਾਸ ਤੋਹਫ਼ਾ, ਗਿਫਟ ਪ੍ਰਾਪਤ ਕਰਕੇ ਭਾਵੁਕ ਹੋਇਆ ਗੇਂਦਬਾਜ਼

ਕੋਹਲੀ ਇੰਸਟਾ 'ਤੇ ਇਕ ਪੋਸਟ ਦੇ ਸਭ ਤੋਂ ਜ਼ਿਆਦਾ ਪੈਸੇ ਚਾਰਜ ਕਰਨ ਵਾਲਿਆਂ ਦੀ ਚੋਟੀ ਦੇ ਪੰਜਾਹ ਦੀ ਸੂਚੀ 'ਚ ਸਿਰਫ਼ ਇਕ ਭਾਰਤੀ ਹੈ। ਅਭਿਨੇਤਰੀ ਪ੍ਰਿਅੰਕਾ ਚੋਪੜਾ ਜੋਨਸ 27ਵੇਂ ਸਥਾਨ 'ਤੇ ਹੈ ਤੇ ਪ੍ਰਤੀ ਇੰਸਟਾਗ੍ਰਾਮ ਪੋਸਟ ਦੇ ਲਈ 403,000 ਡਾਲਰ ਲੈਂਦੀ ਹੈ। ਫੋਰਬਸ ਇੰਡੀਆ ਮੁਤਾਬਕ ਇਨ੍ਹਾਂ ਦੋਵੇਂ ਸੈਲੀਬ੍ਰਿਟੇਜ਼ ਨੇ ਸੋਸ਼ਲ ਮੀਡੀਆ 'ਤੇ ਪ੍ਰਮੋਸ਼ਨਲ ਪੋਸਟ ਕਰਕੇ ਚੰਗੀ ਖ਼ਾਸੀ ਕਮਾਈ ਕੀਤੀ ਹੈ। ਭਾਰਤੀ ਟੈਸਟ ਕਪਤਾਨ ਦੇਸ਼ ਲਈ ਜਿੰਨਾ ਸਨਮਾਨ ਲੈ ਕੇ ਆਏ ਹਨ, ਉਸ ਦੇ ਕਾਰਨ ਉਹ ਮੈਦਾਨ ਤੇ ਬਾਹਰ ਸਭ ਤੋਂ ਵੱਧ ਮੰਗ ਵਾਲੇ ਵਿਅਕਤੀਆਂ 'ਚੋਂ ਇਕ ਹੈ। 2008 'ਚ ਆਪਣੇ ਡੈਬਿਊ ਦੇ ਬਾਅਦ ਤੋਂ ਕੋਹਲੀ ਨੇ ਚੇਜ਼ ਮਾਸਟਰ, ਰਨ ਮਸ਼ੀਨ ਤੇ ਭਾਰਤ ਦੇ ਸਭ ਤੋਂ ਸਫਲ ਕਪਤਾਨ ਤੇ ਅਜੋਕੇ ਸਮੇਂ ਦੇ ਧਾਕੜ ਦਾ ਟੈਗ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ : SA v IND : ਸਿਰਾਜ ਦਾ ਆਖਰੀ ਟੈਸਟ 'ਚ ਖੇਡਣਾ ਸ਼ੱਕੀ, ਇਸ ਖਿਡਾਰੀ ਨੂੰ ਮਿਲ ਸਕਦਾ ਹੈ ਮੌਕਾ

ਉਨ੍ਹਾਂ ਨੇ ਕਈ ਬ੍ਰੈਂਡਸ ਲਈ ਵਿਗਿਆਪਨ ਵੀ ਕੀਤੇ ਹਨ ਤੇ ਕਈ ਵਿਗਿਆਪਨਾਂ 'ਚ ਦਿਖਾਈ ਦਿੱਤੇ ਹਨ। ਕੋਹਲੀ 2021 'ਚ ਯਾਹੂ ਦੀ ਸੂਚੀ 'ਚ ਸਭ ਤੋਂ ਵੱਧ ਸਰਚ ਕਰਨ ਵਾਲੀਆਂ ਖੇਡ ਹਸਤੀਆਂ 'ਚੋਂ ਇਕ ਵੀ ਰਹੇ। ਉਹ ਸਤੰਬਰ 2021 'ਚ 150 ਮਿਲੀਅਨ ਇੰਸਟਾਗ੍ਰਾਮ ਫਾਲੋਅਰਜ਼ ਵਾਲੇ ਪਹਿਲੇ ਭਾਰਤੀ ਸੈਲੀਬ੍ਰਿਟੀ ਵੀ ਬਣੇ। ਫਿਲਹਾਲ ਉਨ੍ਹਾਂ ਦੇ ਇੰਸਟਾ 'ਤੇ 177 ਮਿਲੀਅਨ ਫੋਲੋਅਰਜ਼ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh