ਕੋਵਿਡ-19 ਤੋਂ ਬਚਾਅ ਲਈ ਕੋਹਲੀ ਨੇ ਟਵਿੱਟਰ ਤੋਂ ਕੀਤੀ ਦੇਸ਼ਵਾਸੀਆਂ ਨੂੰ ਇਹ ਅਪੀਲ

03/14/2020 1:35:51 PM

ਸਪੋਰਟਸ ਡੈਸਕ— ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਲਖਨਊ ਅਤੇ ਕੋਲਕਾਤਾ ’ਚ ਹੋਣ ਵਾਲੇ ਆਖ਼ਰੀ ਦੋ ਵਨ-ਡੇ ਕੌਮਾਂਤਰੀ ਮੈਚ ਕੋਰੋਨਾ ਵਾਇਰਸ ਦੇ ਕਹਿਰ ਦੇ ਕਾਰਨ ਸ਼ੁੱਕਰਵਾਰ ਨੂੰ ਰੱਦ ਕਰ ਦਿੱਤੇ ਗਏ। ਇਸ ਸੰਸਾਰਕ ਮਹਾਮਾਰੀ ਦੇ ਕਾਰਨ ਦੁਨੀਆ ਭਰ ’ਚ ਅਜੇ ਤੱਕ ਕਈ ਖੇਡ ਟੂਰਨਾਮੈਂਟ ਰੱਦ ਕਰ ਦਿੱਤੇ ਗਏ ਹਨ। ਅਜਿਹੇ ’ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨੂੰ ਖਾਸ ਸੰਦੇਸ਼ ਦਿੱਤਾ।

ਦਰਅਸਲ ਕੋਹਲੀ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਲਿਖਿਆ, ਚਲੋ ਮਜ਼ਬੂਤ ਰਹੀਏ ਅਤੇ ਸਾਰੇ ਸਾਵਧਾਨੀ ਭਰਪੂਰ ਉਪਾਅ ਕਰਕੇ #COVID19 ਸਬੰਧੀ ਆਫਤ ਨਾਲ ਨਜਿੱਠੀਏ। ਸੁਰੱਖਿਅਤ ਰਹੋ, ਸਾਵਧਾਨ ਰਹੋ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਰੋਕਥਾਮ ਇਲਾਜ਼ ਤੋਂ ਬਿਹਤਰ ਹੈ। ਕਿਰਪਾ ਕਰਕੇ ਸਾਰਿਆਂ ਦਾ ਖਿਆਲ ਰੱਖੋ। ਜ਼ਿਕਰਯੋਗ ਹੈ ਕਿ ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ। ਇਸ ਵਾਇਰਸ ਨਾਲ ਦੁਨੀਆ ’ਚ ਇਕ ਲੱਖ ਤੋਂ ਵੀ ਜ਼ਿਆਦਾ ਲੋਕ ਪੀੜਤ ਹਨ। ਇਸ ਵਾਇਰਸ ਕਾਰਨ 5000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ’ਚ ਵੀ ਕੋਵਿਡ-19 ਦੇ 80 ਤੋਂ ਜ਼ਿਆਦਾ ਪਾਜ਼ੀਟਿਵ ਮਾਮਲੇ ਹਨ ਅਤੇ ਦੋ ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਇਹ ਵੀ ਪੜ੍ਹੋ : ਰਿਪੋਰਟ : IPL ਹੋਇਆ ਰੱਦ ਤਾਂ 10 ਹਜ਼ਾਰ ਕਰੋੜ ਰੁਪਏ ਦਾ ਝਟਕਾ ਸਹੇਗੀ BCCI


Tarsem Singh

Content Editor

Related News