ਵਿਰਾਟ 'ਤੇ ਵਰ੍ਹੇ ਗੌਤਮ ਗੰਭੀਰ, RCB ਫਰੈਂਚਾਇਜੀ ਨੂੰ ਦਿੱਤੀ ਕੋਹਲੀ ਨੂੰ ਕਪਤਾਨੀ ਤੋਂ ਹਟਾਉਣ ਦੀ ਸਲਾਹ

11/07/2020 1:28:08 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਅਤੇ 2 ਵਾਰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਚੈਂਪੀਅਨ ਟੀਮ ਦਾ ਹਿੱਸਾ ਰਹੇ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਰਾਇਲ ਚੈਂਲੇਜਰਸ ਬੈਂਗਲੁਰੂ (ਆਰ.ਸੀ.ਬੀ.) ਦੇ ਕਪਤਾਨ ਦੇ ਰੂਪ ਵਿਚ ਵਿਰਾਟ ਕੋਹਲੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਬਾਅਦ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਹੁਣ ਇਹ ਜਵਾਬਦੇਹੀ ਦਾ ਵੀ ਸਵਾਲ ਹੈ। ਆਪਣੀਆਂ ਗੱਲਾਂ ਨੂੰ ਬੇਬਾਕ ਤਰੀਕੇ ਨਾਲ ਰੱਖਣ ਲਈ ਜਾਣੇ ਜਾਂਦੇ ਗੰਭੀਰ ਨੇ ਕਿਹਾ ਕਿ ਕਪਤਾਨ ਦੇ ਰੂਪ ਵਿਚ ਕੋਹਲੀ ਦਾ ਨਾਂ ਦਿੱਗਜ ਮਹਿੰਦਰ ਸਿੰਘ ਧੋਨੀ ਅਤੇ ਰੋਹਿਤ ਸ਼ਰਮਾ ਦੇ ਨਾਲ ਨਹੀਂ ਲਿਆ ਜਾਣਾ ਚਾਹੀਦਾ। ਇਹ ਦੋਵੇਂ ਆਈ.ਪੀ.ਐਲ. ਦੇ ਸਭ ਤੋਂ ਸਫ਼ਲ ਕਪਤਾਨ ਹਨ।

ਇਹ ਵੀ ਪੜ੍ਹੋ: ਹੈਰਾਨੀਜਨਕ: ਮੰਗੇਤਰ ਨਾਲ ਬਰੇਕਅੱਪ ਮਗਰੋਂ ਨੌਜਵਾਨ ਨੇ ਖ਼ੁਦ ਨਾਲ ਹੀ ਕਰਾਇਆ ਵਿਆਹ, ਵੇਖੋ ਤਸਵੀਰਾਂ

ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਅਬੂਧਾਬੀ ਦੇ ਸ਼ੇਖ ਜਾਏਦ ਸਟੇਡੀਅਮ ਵਿਚ ਡੈਵਿਡ ਵਾਰਨਰ ਦੀ ਟੀਮ ਹੈਦਰਾਬਾਦ ਨੇ ਬੈਂਗਲੁਰੂ (131/7) ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਅਤੇ ਕੁਆਲੀਫਾਇਰ-2 ਵਿਚ ਜਗ੍ਹਾ ਬਣਾਈ, ਜਿੱਥੇ ਉਸ ਦੀ ਟੱਕਰ ਦਿੱਲੀ ਕੈਪੀਟਲਸ ਨਾਲ ਹੋਵੇਗੀ। ਇਸ ਹਾਰ ਦੇ ਬਾਅਦ ਸਾਬਕਾ ਭਾਰਤੀ ਓਪਨਰ ਗੌਤਮ ਗੰਭੀਰ ਨੇ ਕਿਹਾ ਕਿ ਇਹ ਬੈਂਗਲੁਰੂ ਲਈ ਸਮਾਂ ਹੈ ਕਿ ਉਹ ਕਪਤਾਨੀ ਲਈ ਵਿਰਾਟ ਕੋਹਲੀ ਤੋਂ ਅੱਗੇ ਸੋਚੇ। ਉਨ੍ਹਾਂ ਕਿਹਾ ਕਿ ਜੇਕਰ ਉਹ ਬੈਂਗਲੁਰੂ ਟੀਮ ਦੇ ਮੈਨੇਜਮੈਂਟ ਵਿਚ ਹੁੰਦੇ ਤਾਂ ਕੋਹਲੀ ਨੂੰ ਕਪਤਾਨੀ ਤੋਂ ਹਟਾ ਦਿੰਦੇ। ਕੋਹਲੀ ਨੇ 2013 ਵਿਚ ਇਸ ਟੀਮ ਦੀ ਕਪਤਾਨੀ ਸਾਂਭੀ ਪਰ ਉਦੋਂ ਤੋਂ ਹੁਣ ਤੱਕ 8 ਸੀਜ਼ਨ ਵਿਚ ਸਿਰਫ਼ 3 ਵਾਰ ਹੀ ਟੀਮ ਪਲੇਅ-ਆਫ ਤੱਕ ਪਹੁੰਚ ਸਕੀ। 2016 ਦੇ ਸੀਜ਼ਨ ਵਿਚ ਜ਼ਰੂਰ ਟੀਮ ਰਨਰ-ਅਪ ਰਹੀ ਪਰ ਪਿਛਲੇ 2 ਸੀਜ਼ਨ ਵਿਚ ਤਾਂ ਪੁਆਇੰਟ ਟੇਬਲ ਵਿਚ ਅੰਤਿਮ ਟੀਮਾਂ ਵਿਚ ਸ਼ਾਮਲ ਰਹੀ।

ਇਹ ਵੀ ਪੜ੍ਹੋ: IPL ਖੇਡ ਰਹੇ ਇਸ ਕ੍ਰਿਕਟਰ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ

ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਰਹੇ ਗੰਭੀਰ ਨੇ ਕ੍ਰਿਕਇਨਫੋ ਨੂੰ ਕਿਹਾ, 'ਇਹ ਮੌਕਾ ਹੈ ਕਿ ਕੋਹਲੀ ਅੱਗੇ ਆਉਣ ਅਤੇ ਇਸ ਨਤੀਜੇ ਲਈ ਜ਼ਿੰਮੇਦਾਰੀ ਲੈਣ।' ਇਹ ਪੁੱਛੇ ਜਾਣ 'ਤੇ ਕਿ ਜੇਕਰ ਉਹ ਫਰੈਂਚਾਇਜ਼ੀ ਦੇ ਮੁਖੀ ਹੁੰਦੇ ਤਾਂ ਕਪਤਾਨ ਬਦਲ ਦਿੰਦੇ ਤਾਂ ਗੰਭੀਰ ਨੇ ਕਿਹਾ, '100 ਫ਼ੀਸਦੀ, ਕਿਉਂਕਿ ਸਮੱਸਿਆ ਜਵਾਬਦੇਹੀ ਦੇ ਬਾਰੇ ਵਿਚ ਹੈ। ਟੂਰਨਮੈਂਟ ਵਿਚ 8 ਸਾਲ (ਬਿਨਾਂ ਟਰੋਫੀ ਦੇ), 8 ਸਾਲ ਬਹੁਤ ਲੰਮਾ ਸਮਾਂ ਹੈ। ਮੈਨੂੰ ਕੋਈ ਵੀ ਹੋਰ ਕਪਤਾਨ... ਕਪਤਾਨ ਦੇ ਬਾਰੇ ਵਿਚ ਭੁੱਲ ਜਾਓ, ਮੈਨੂੰ ਕੋਈ ਹੋਰ ਖਿਡਾਰੀ ਦੱਸ ਦਿਓ ਜਿਸ ਨੂੰ 8 ਸਾਲ ਹੋ ਗਏ ਅਤੇ ਖ਼ਿਤਾਬ ਨਾ ਜਿੱਤਿਆ ਹੋਵੇ। ਇਹ ਜਵਾਬਦੇਹੀ ਹੋਣੀ ਚਾਹੀਦੀ ਹੈ। ਇਕ ਕਪਤਾਨ ਨੂੰ ਜਵਾਬਦੇਹੀ ਲੈਣ ਦੀ ਜ਼ਰੂਰਤ ਹੈ।' ਉਨ੍ਹਾਂ ਕਿਹਾ, 'ਇਹ ਸਿਰਫ਼ ਇਕ ਸਾਲ ਦੀ ਗੱਲ ਨਹੀਂ ਹੈ। ਨਾ ਸਿਰਫ਼ ਇਸ ਸਾਲ ਦੇ ਬਾਰੇ ਵਿਚ ਹੈ। ਮੈਂ ਵਿਰਾਟ ਕੋਹਲੀ ਖ਼ਿਲਾਫ਼ ਨਹੀਂ ਹਾਂ ਪਰ ਕਿਤੇ ਨਾ ਕਿਤੇ ਉਨ੍ਹਾਂ ਨੂੰ ਆਪਣਾ ਹੱਥ ਚੁੱਕਣ ਦੀ ਜ਼ਰੂਰਤ ਹੈ ਅਤੇ ਕਹਿਣ- 'ਹਾਂ, ਮੈਂ ਜ਼ਿੰਮੇਦਾਰ ਹਾਂ। ਮੈਂ ਜਵਾਬਦੇਹ ਹਾਂ।'

ਇਹ ਵੀ ਪੜ੍ਹੋ: ਕ੍ਰਿਕਟਰ ਯੁਜਵੇਂਦਰ ਚਾਹਲ ਨੇ ਦੱਸੀ ਆਪਣੀ ਲਵਸਟੋਰੀ, ਕਿਵੇਂ ਪਈਆਂ ਧਨਾਸ਼੍ਰੀ ਨਾਲ ਪਿਆਰ ਦੀਆਂ ਪੀਘਾਂ

ਗੰਭੀਰ ਨੇ ਕਿਹਾ, '8 ਸਾਲ ਇਕ ਲੰਬਾ, ਬਹੁਤ ਲੰਬਾ ਸਮਾਂ ਹੈ। ਰਵਿਚੰਦਰਨ ਅਸ਼ਵਿਨ ਦੇ ਨਾਲ ਕੀ ਹੋਇਆ। ਕਿੰਗਜ਼ ਇਲੈਵਨ ਪੰਜਾਬ ਲਈ (ਕਪਤਾਨੀ ਦੇ 2 ਸਾਲ) ਉਹ ਬਿਹਤਰ ਨਹੀਂ ਦੇ ਸਕੇ ਅਤੇ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਅਸੀਂ ਐਮ.ਐਸ. ਧੋਨੀ ਦੇ ਬਾਰੇ ਵਿਚ ਗੱਲ ਕਰਦੇ ਹਾਂ, ਅਸੀਂ ਰੋਹਿਤ ਦੇ ਬਾਰੇ ਵਿਚ ਗੱਲ ਕਰਦੇ ਹਾਂ ਪਰ ਅਸੀਂ ਵਿਰਾਟ ਕੋਹਲੀ ਦੇ ਬਾਰੇ ਵਿਚ ਗੱਲ ਕਰਦੇ ਹਾਂ... ਬਿਲਕੁੱਲ ਨਹੀਂ। ਧੋਨੀ ਨੇ ਤਿੰਨ (ਆਈ.ਪੀ.ਐਲ.)  ਖ਼ਿਤਾਬ ਜਿੱਤੇ ਹਨ, ਰੋਹਿਤ ਸ਼ਰਮਾ ਨੇ 4, ਇਹੀ ਕਾਰਨ ਹੈ ਕਿ ਉਨ੍ਹਾਂ ਨੇ ਇੰਨੇ ਲੰਬੇ ਸਮੇਂ ਤੱਕ ਕਪਤਾਨੀ ਕੀਤੀ, ਕਿਉਂਕਿ ਉਨ੍ਹਾਂ ਨੇ ਸਾਬਤ ਕੀਤਾ ਹੈ। ਮੈਨੂੰ ਭਰੋਸਾ ਹੈ ਕਿ ਜੇਕਰ ਰੋਹਿਤ ਨੇ 8 ਸਾਲ ਤੱਕ ਸਾਬਤ ਨਾ ਕੀਤਾ ਹੁੰਦਾ, ਤਾਂ ਉਨ੍ਹਾਂ ਨੂੰ ਵੀ ਹਟਾ ਦਿੱਤਾ ਜਾਂਦਾ। ਵੱਖ-ਵੱਖ ਲੋਕਾਂ ਲਈ ਵੱਖ-ਵੱਖ ਗੱਲ ਨਹੀਂ ਹੋਣੀ ਚਾਹੀਦੀ ਹੈ।'

ਉਨ੍ਹਾਂ ਕਿਹਾ, ਸਮੱਸਿਆ ਅਤੇ ਜਵਾਬਦੇਹੀ ਊਪਰੀ ਕ੍ਰਮ ਤੋਂ ਸ਼ੁਰੂ ਹੁੰਦੀ ਹੈ, ਮੈਨੇਜਮੈਂਟ ਤੋਂ ਨਹੀਂ ਅਤੇ ਨਾ ਹੀ ਸਪੋਰਟ ਸਟਾਫ਼ ਤੋਂ, ਸਗੋਂ ਲੀਡਰ ਤੋਂ। ਤੁਸੀਂ ਅਗਵਾਈ ਕਰਦੇ ਹੋ, ਤੁਸੀ ਕਪਤਾਨ ਹੋ। ਜਦੋਂ ਤੁਹਾਨੂੰ ਸਿਹਰਾ ਮਿਲਦਾ ਹੈ, ਤਾਂ ਤੁਹਾਨੂੰ ਆਲੋਚਨਾ ਦਾ ਵੀ ਸਾਹਮਣਾ ਕਰਣਾ ਚਾਹੀਦਾ ਹੈ ।

cherry

This news is Content Editor cherry