IND vs SL : ਮੈਚ ਤੋਂ ਪਹਿਲਾਂ ਭਾਰਤ ਨੂੰ ਲੱਗਾ ਵੱਡਾ ਝਟਕਾ, ਕੋਹਲੀ ਹੋਏ ਸੱਟ ਦਾ ਸ਼ਿਕਾਰ

01/05/2020 10:23:47 AM

ਸਪੋਰਟਸ ਡੈਸਕ— ਭਾਰਤੀ ਕਪਤਾਨ ਵਿਰਾਟ ਕੋਹਲੀ ਸ਼੍ਰੀਲੰਕਾ ਖਿਲਾਫ ਅੱਜ ਹੋਣ ਵਾਲੇ ਟੀ-20 ਮੈਚ ਤੋਂ ਪਹਿਲਾਂ ਸੱਟ ਦੇ ਸ਼ਿਕਾਰ ਹੋ ਗਏ ਹਨ। ਸ਼ਨੀਵਾਰ ਨੂੰ ਅਭਿਆਸ ਸੈਸ਼ਨ 'ਚ ਕੈਚ ਲੈਣ ਦੇ ਚੱਕਰ 'ਚ ਉਨ੍ਹਾਂ ਦੇ ਖੱਬੇ ਹੱਥ ਦੀ ਛੋਟੀ ਉਂਗਲ 'ਚ ਗੇਂਦ ਲੱਗ ਗਈ। ਇਹ ਹਾਦਸਾ ਪ੍ਰੈਕਟਿਸ ਸੈਸ਼ਨ ਦੇ ਪਹਿਲੇ ਹਿੱਸੇ 'ਚ ਹੋਇਆ। ਟੀਮ ਦੇ ਫਿਜ਼ੀਓ ਨਿਤਿਨ ਪਟੇਲ ਤੁਰੰਤ ਮੈਦਾਨ 'ਚ ਪਹੁੰਚੇ ਅਤੇ ਉਨ੍ਹਾਂ ਦੀ ਉਂਗਲ 'ਤੇ ਸਪਰੇ ਲਾਇਆ। ਭਾਰਤੀ ਕਪਤਾਨ ਦੀ ਸੱਟ ਕਿੰਨੀ ਗੰਭੀਰ ਹੈ, ਇਸ ਦਾ ਪਤਾ ਨਹੀਂ ਲਗ ਸਕਿਆ ਹੈ।

ਭਾਰਤ ਅਤੇ ਸ਼੍ਰੀਲੰਕਾ ਦੀਆਂ ਟੀਮ 22 ਮਹੀਨਿਆਂ ਬਾਅਦ ਇਕ-ਦੂਜੇ ਖਿਲਾਫ ਟੀ-20 ਮੁਕਾਬਲਾ ਖੇਡ ਰਹੀਆਂ ਹਨ। ਭਾਰਤ ਨੇ ਵੈਸਟਇੰਡੀਜ਼ ਨੂੰ 2-1 ਨਾਲ ਹਰਾ ਕੇ ਆਪਣੀ ਪਿਛਲੀ ਟੀ-20 ਸੀਰੀਜ਼ ਜਿੱਤੀ ਸੀ ਜਦਕਿ ਸ਼੍ਰੀਲੰਕਾ ਨੂੰ ਆਸਟਰੇਲੀਆ ਦੇ ਹੱਥੋਂ 3 ਮੈਚਾਂ ਦੀ ਟੀ-20 ਸੀਰੀਜ਼ 'ਚ ਹਾਰ ਮਿਲੀ ਸੀ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 6 ਟੀ-20 ਸੀਰੀਜ਼ ਹੋਈਆਂ ਹਨ। ਇਨ੍ਹਾਂ 'ਚੋਂ ਭਾਰਤ ਪੰਜ 'ਚ ਜਿੱਤਿਆ ਅਤੇ ਇਕ ਡਰਾਅ ਰਹੀ। ਇਸ ਤੋਂ ਪਹਿਲਾ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ ਦਸੰਬਰ 2017 'ਚ ਟੀ-20 ਸੀਰੀਜ਼ 'ਚ 3-0 ਨਾਲ ਹਰਾਇਆ ਸੀ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਅਜੇ ਤਕ 16 ਟੀ-20 ਮੈਚ ਹੋਏ ਹਨ। ਇਨ੍ਹਾਂ 'ਚੋਂ ਭਾਰਤ ਨੇ 11 ਜਿੱਤੇ ਅਤੇ ਜਦਕਿ 5 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।  

Tarsem Singh

This news is Content Editor Tarsem Singh