ਬੈਂਗਲੁਰੂ ਦੇ ਇਸ ਮੈਦਾਨ 'ਤੇ ਕਪਤਾਨ ਕੋਹਲੀ ਦਾ ਰਿਹਾ ਹੈ ਫਲਾਪ ਸ਼ੋਅ

01/19/2020 2:44:26 PM

ਸਪੋਰਟਸ ਡੈਸਕ— ਭਾਰਤ ਅਤੇ ਆਸਟਰੇਲੀਆ ਵਿਚਾਲੇ ਵਨ-ਡੇ ਸੀਰੀਜ਼ ਦਾ ਆਖਰੀ ਫੈਸਲਾਕੁੰਨ ਮੈਚ (19 ਜਨਵਰੀ) ਅੱਜ ਬੈਂਗਲੁਰੂ 'ਚ ਖੇਡਿਆ ਜਾ ਰਿਹਾ ਹੈ। 3 ਮੈਚਾਂ ਦੀ ਇਹ ਸੀਰੀਜ ਅਜੇ 1-1 ਨਾਲ ਮੁਬਰਾਬਰੀ 'ਤੇ ਹੈ। ਇਸ ਮੁਕਾਬਲੇ 'ਚ ਜਿੱਤ ਹਾਸਲ ਕਰ ਭਾਰਤੀ ਟੀਮ ਇਸ ਸੀਰੀਜ਼ 'ਤੇ ਕਬਜ਼ਾ ਕਰਨਾ ਚਹੇਗੀ। ਬੈਂਗਲੁਰੂ ਦੇ ਇਸ ਐੱਮ ਚਿੰਨਾਸਵਾਮੀ ਸਟੇਡੀਅਮ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਵਨ-ਡੇ ਰਿਕਾਰਡ ਕਾਫ਼ੀ ਖ਼ਰਾਬ ਰਿਹਾ ਹੈ। ਉਹ ਆਈ. ਪੀ. ਐੱਲ 'ਚ ਬੈਂਗਲੁਰੂ ਲਈ ਹੀ ਖੇਡਦੇ ਹਨ ਅਤੇ ਉਨ੍ਹਾਂ ਦਾ ਰਿਕਾਰਡ ਸ਼ਾਨਦਾਰ ਹੈ ਪਰ ਵਨ ਡੇ 'ਚ ਕੁਝ ਖਾਸ ਨਹੀਂ ਕਰ ਸਕੇ ਹਨ।
ਰਣ ਮਸ਼ੀਨ ਦੇ ਨਾਂ ਨਾਲ ਮਸ਼ਹੂਰ ਵਿਰਾਟ ਕੋਹਲੀ ਦਾ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਬੱਲੇਬਾਜ਼ੀ ਰਿਕਾਰਡ ਬੇਹੱਦ ਖ਼ਰਾਬ ਹੈ। ਵਿਰਾਟ ਨੇ ਇੱਥੇ ਪਹਿਲਾ ਮੈਚ ਸਾਲ 2010 'ਚ ਖੇਡਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਕੋਹਲੀ ਨੇ ਬੈਂਗਲੁਰੂ 'ਚ 5 ਵਨ ਡੇ ਖੇਡੇ ਹਨ ਜਿਸ 'ਚ 12.60 ਦੀ ਔਸਤ ਨਾਲ ਕੁਲ 63 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਇਕ ਵੀ ਸੈਂਕੜਾ ਅਤੇ ਅਰਧ ਸੈਂਕੜਾ ਨਹੀਂ ਆਇਆ। ਇਸ ਮੈਦਾਨ 'ਤੇ ਵਿਰਾਟ ਦਾ ਸਰਵਸ਼੍ਰੇਸ਼ਠ ਸਕੋਰ 34 ਦੌੜਾਂ ਹਨ। ਉਨ੍ਹਾਂ ਨੇ ਵਿਸ਼ਵ ਕੱਪ 2011 ਦੇ ਦੌਰਾਨ ਆਇਰਲੈਂਡ ਖਿਲਾਫ ਬਣਾਇਆ ਸੀ।

ਬੈਂਗਲੁਰੂ 'ਚ ਆਸਟਰੇਲੀਆ ਖਿਲਾਫ ਵਿਰਾਟ ਕੋਹਲੀ ਨੇ ਕੁਲ 2 ਵਨ ਡੇ ਖੇਡੇ ਹਨ ਜਿਸ 'ਚ ਸਿਰਫ 21 ਦੌੜਾਂ ਬਣਾਈਆਂ ਹਨ। ਇਸ 'ਚ ਇਕ ਮੈਚ 2013 'ਚ ਖੇਡਿਆ ਗਿਆ ਸੀ ਜਿਸ 'ਚ ਵਿਰਾਟ ਬਿਨਾੰ ਕੋਈ ਦੌਡ਼ ਬਣਾਏ ਆਊਟ ਹੋਏ ਸਨ। ਉਥੇ ਹੀ 2017 'ਚ ਖੇਡੇ ਗਏ ਆਖਰੀ ਮੁਕਾਬਲੇ 'ਚ ਵਿਰਾਟ ਨੇ ਸਿਰਫ 21 ਦੌੜਾਂ ਬਣਾਈਆਂ ਸਨ। 
ਵਿਰਾਟ ਕੋਹਲੀ ਨੇ ਇਸ ਮੈਦਾਨ 'ਤੇ ਪਹਿਲਾ ਵਨ ਡੇ 2010 'ਚ ਨਿਊਜ਼ੀਲੈਂਡ ਖਿਲਾਫ ਖੇਡਿਆ ਸੀ। ਉਸ ਮੈਚ 'ਚ ਉਹ ਬਿਨਾਂ ਖਾਤਾ ਖੋਲ੍ਹੇ ਆਊਟ ਹੋਏ ਸਨ।ਇਸ ਤੋਂ ਬਾਅਦ ਵਿਸ਼ਵ ਕੱਪ 2011 'ਚ ਇੰਗਲੈਂਡ ਅਤੇ ਆਇਰਲੈਂਡ ਖਿਲਾਫ ਉਨ੍ਹਾਂ ਨੇ ਇੱਥੇ ਮੈਚ ਖੇਡਿਆ ਸੀ। ਇੰਗਲੈਂਡ ਖਿਲਾਫ ਉਨ੍ਹਾਂ ਦੇ ਬੱਲੇ 'ਚੋਂ 8 ਦੌੜਾਂ ਨਿਕਲੀਆਂ ਸਨ ਉਥੇ ਹੀ ਆਇਰਲੈਂਡ ਦੇ ਖਿਲਾਫ 34 ਦੌੜਾਂ ਬਣਾਈਆਂ ਸਨ। ਆਸਟਰੇਲੀਆ ਖਿਲਾਫ ਇਸ ਮੈਚ 'ਚ ਵਿਰਾਟ ਕੋਹਲੀ ਰਿਕਾਰਡ ਨੂੰ ਬਿਹਤਰ ਕਰਨਾ ਚਾਉਣਗੇ।