ਵਿਰੁਸ਼ਕਾ ਦੀ ਇਸ ਤਸਵੀਰ ਨੇ ਆਪਣੇ ਵੱਲ ਖਿੱਚਿਆ ਲੋਕਾਂ ਦਾ ਧਿਆਨ, ਪ੍ਰਸ਼ੰਸਕਾਂ ਨੇ ਵਿਰਾਟ ਨੂੰ ਦੱਸਿਆ ‘ਬੈਸਟ ਡੈਡੀ’

04/27/2021 3:16:28 PM

ਮੁੰਬਈ : ਸੋਸ਼ਲ ਮੀਡੀਆ ’ਤੇ ਇਨ੍ਹੀਂ ਦਿਨੀਂ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਇਕ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਵਿਰਾਟ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਹ ਬਹੁਤ ਹੀ ਸ਼ਾਨਦਾਰ ਪਿਤਾ ਹੈ। ਦਰਅਸਲ ਇਸ ਤਸਵੀਰ ਵਿਚ ਵਿਰਾਟ ਕੋਹਲੀ ਦੇ ਮੋਢੇ ’ਤੇ ਧੀ ਵਾਮਿਕਾ ਦਾ ਬਰਪ ਕਲਾਥ ਦਿਖ ਰਿਹਾ ਹੈ ਅਤੇ ਨਾਲ ਅਨਸ਼ੁਕਾ ਸ਼ਰਮਾ ਖੜ੍ਹੀ ਪੋਜ਼ ਦੇ ਰਹੀ ਹੈ।

ਇਹ ਵੀ ਪੜ੍ਹੋ : PM ਸਕਾਟ ਮੌਰਿਸਨ ਦਾ ਵੱਡਾ ਫ਼ੈਸਲਾ, IPL ਖੇਡ ਰਹੇ ਆਸਟ੍ਰੇਲੀਆਈ ਖਿਡਾਰੀ ਸਵਦੇਸ਼ ਪਰਤਣ ਲਈ ਖ਼ੁਦ ਕਰਨ ਇੰਤਜ਼ਾਮ 

 
 
 
 
View this post on Instagram
 
 
 
 
 
 
 
 
 
 
 

A post shared by Virushka (@virushka_.fever)

ਇਸ ਤਸਵੀਰ ਨੂੰ ਵਿਰਾਟ ਅਤੇ ਅਨੁਸ਼ਕਾ ਦੇ ਇਕ ਫੈਨ ਕਲੱਬ ਨੇ ਇੰਸਟਾਗ੍ਰਾਮ ਪੇਜ਼ ’ਤੇ ਸਾਂਝਾਂ ਕੀਤਾ ਹੈ ਅਤੇ ਲਿਖਿਆ ਹੈ, ‘ਚਲੋ ਵਾਮਿਕਾ ਦਾ ਬਰਪ ਕਲਾਥ ਵਿਰਾਟ ਕੋਹਲੀ ਦੇ ਮੋਢੇ ’ਤੇ ਦੇਖਣ ਨੂੰ ਮਿਲ ਹੀ ਗਿਆ।’ ਸੋਸ਼ਲ ਮੀਡੀਆ ’ਤੇ ਵਾਇਰਲ ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਵਿਰਾਟ ਕੋਹਲੀ ਨੂੰ ‘ਬੈਸਟ ਡੈਡੀ’ ਦੱਸ ਰਹੇ ਹਨ। ਦੱਸ ਦੇਈਏ ਕਿ ਵਾਮਿਕਾ ਦੇ ਜਨਮ ਦੇ ਬਾਅਦ ਅਨੁਸ਼ਕਾ ਨੇ ਵੀ ਇੰਸਟਾਗ੍ਰਾਮ ’ਤੇ ਬਰਪ ਕਲਾਥ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਸੀ।

ਇਹ ਵੀ ਪੜ੍ਹੋ : ‘ਸ਼ੂਟਰ ਦਾਦੀ’ ਚੰਦਰੋ ਤੋਮਰ ਨੂੰ ਹੋਇਆ ਕੋਰੋਨਾ, ਹਸਪਤਾਲ ’ਚ ਦਾਖ਼ਲ

 
 
 
 
View this post on Instagram
 
 
 
 
 
 
 
 
 
 
 

A post shared by Sanjay Pahal (@sanjaypahal_)

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਘਰ 11 ਜਨਵਰੀ 2021 ਨੂੰ ਧੀ ਦਾ ਜਨਮ ਹੋਇਆ ਸੀ। ਧੀ ਦੇ ਜਨਮ ਦੇ ਬਾਅਦ ਤੋਂ ਹੀ ਇਸ ਜੋੜੇ ਨੇ ਉਸ ਨੂੰ ਪੈਪਰਾਜੀ ਅਤੇ ਸੋਸ਼ਲ ਮੀਡੀਆ ਤੋਂ ਅਜੇ ਦੂਰ ਰੱਖਿਆ ਹੋਇਆ ਹੈ। ਹਾਲਾਂਕਿ ਵਿਰਾਟ ਅਤੇ ਅਨੁਸ਼ਕਾ ਨੇ ਵਾਮਿਕਾ ਨਾਲ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਪਰ ਇਕ ਵੀ ਤਸਵੀਰ ਵਿਚ ਬੱਚੀ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਹੈ।

ਇਹ ਵੀ ਪੜ੍ਹੋ : ਜ਼ਰੂਰਤ ਦੇ ਸਮੇਂ ਭਾਰਤ ਸਾਡੇ ਨਾਲ ਸੀ ਅਤੇ ਹੁਣ ਅਸੀਂ ਉਨ੍ਹਾਂ ਦੇ ਨਾਲ ਰਹਾਂਗੇ: ਬਾਈਡੇਨ

cherry

This news is Content Editor cherry