ਕੋਹਲੀ ਨੂੰ ਆਊਟ ਕਰਨਾ ਚਾਹੁੰਦਾ ਹੈ ਗੰਭੀਰ ਬੀਮਾਰੀ ਨਾਲ ਜੂਝ ਰਿਹਾ ਇਹ ਬੱਚਾ

12/07/2018 1:08:41 PM

ਨਵੀਂ ਦਿੱਲੀ— ਛੈ ਸਾਲ ਦੇ ਕਿਊਟ ਆਸਟ੍ਰੇਲੀਆਈ ਬੱਚੇ ਆਰਚੀ ਸ਼ਿਲਰ ਦੀ ਖੁਸ਼ੀ ਇਨ੍ਹਾਂ ਦਿਨਾਂ 'ਚ ਸੱਤਵੇਂ ਅਸਮਾਨ 'ਤੇ ਹੈ। ਕਿਉਂ ਕਿ ਖੁਦ ਨੈਸ਼ਨਲ ਟੀਮ ਦੇ ਕੋਚ ਜਸਟਿਨ ਲੈਂਗਰ ਨੇ ਉਸ ਨਾਲ ਵਾਅਦਾ ਕੀਤਾ ਹੈ ਕਿ ਉਸਦੇ 7ਵਾਂ ਜਨਮਦਿਨ ਆਉਣ ਤੋਂ ਪਹਿਲਾਂ ਉਹ ਮੈਲਬੋਰਨ 'ਚ ਬਾਕਸਿੰਗ ਡੇ ਟੈਸਟ ਦੀ ਟੀਮ ਦਾ ਹਿੱਸਾ ਹੋਵੇਗਾ। ਜਨਮ ਤੋਂ ਹੀ ਦਿਲ ਦੀ ਗੰਭੀਰ ਬੀਮਾਰੀ ਨਾਲ ਜੂਝ ਰਿਹਾ ਆਰਚੀ ਓਪਨ ਹਾਰਟ ਸਰਜਰੀ ਸਮੇਤ ਤਿੰਨ ਵਾਰ ਵੱਡੇ ਅਪਰੇਸ਼ਨ ਕਰਵਾ ਚੱਕਾ ਹੈ, ਪਰ ਇਸ ਨਾਲ ਮੈਲਬੋਰਨ ਟੈਸਟ ਦੀਆਂ ਤਿਆਰੀਆਂ 'ਚ ਕੋਈ ਅਸਰ ਨਹੀਂ ਪਿਆ। ਉਸਦਾ ਦਾਅਵਾ ਹੈ ਕਿ ਉਹ ਲੈਗ ਸਪਿਨਰ ਹੈ ਅਤੇ ਨਾਥਨ ਲਿਓਨ ਦਾ ਵੱਡਾ ਫੈਨ ਹੈ।
 

-ਵਿਰਾਟ ਨੂੰ ਆਊਟ ਕਰਨ ਦਾ ਭਰੋਸਾ
ਆਰਚੀ ਦਾ ਸੁਪਨਾ ਆਸਟ੍ਰੇਲੀਆਈ ਸੀਨੀਅਰ ਟੀਮ ਦੀ ਕਪਤਾਨੀ ਕਰਨਾ ਹੈ ਅਤੇ ਉਸਨੂੰ ਭਰੋਸਾ ਹੈ ਕਿ ਉਹ ਬੱਲੇਬਾਜ਼ ਵਿਰਾਟ ਕੋਹਲੀ ਦਾ ਵਿਕਟ ਝਟਕਾ ਸਕਦਾ ਹੈ। 'ਮੇਕ ਅ ਵਿਸ਼' ਫਾਊਂਡੇਸ਼ਨ' ਨੇ ਨਾਲ ਆਰਚੀ ਬੀਤੇ ਸੋਮਵਾਰ ਨੂੰ ਐਡੀਲੇਡ ਓਵਲ 'ਚ ਕ੍ਰਿਕਟ ਜਗਤ ਦੇ ਆਪਣੇ ਰੋਲਮਾਡਲ ਨੂੰ ਮਿਲਿਆ ਅਤੇ ਕਪਤਾਨ ਟੀਮ ਪੇਨ ਅਤੇ ਨਾਥਨ ਲਿਓਨ ਨਾਲ ਫੋਟੋਗ੍ਰਾਫਰਾਂ ਨੂੰ ਪੋਜ ਦਿੱਤੇ। ਇੰਨਾ ਹੀ ਨਹੀਂ ਕ੍ਰਿਕਟ ਪ੍ਰੇਮੀ ਇਸ ਬੱਚੇ ਨੂੰ ਟ੍ਰੇਨਿੰਗ ਸੈਸ਼ਨ ਦੌਰਾਨ ਆਸਟ੍ਰੇਲੀਆਈ ਕਿੱਟ ਵੀ ਦਿੱਤੀ ਗਈ ਹੈ। ਜਿੰਦਗੀ ਦੀਆਂ ਮੁਸ਼ਕਲਾਂ ਨੂੰ 'ਕਲੀਨ ਬੋਲਡ' ਕਰਕੇ ਇਸ ਮਾਸੂਮ ਨੇ ਖੁਸ਼ੀ ਦਾ 'ਸਿਕਸਰ' ਮਾਰਿਆ ਹੈ।

 

suman saroa

This news is Content Editor suman saroa