ਵਿਕਟ ਲੈ ਕੇ ਹੈਰਾਨ ਹੋਏ ਕੋਹਲੀ ਨੇ ਇਸ ਤਰ੍ਹਾਂ ਮਨਾਇਆ ਜਸ਼ਨ: ਵੀਡੀਓ

Saturday, Dec 01, 2018 - 04:37 PM (IST)

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਲਗਭਗ ਹਰ ਮੈਚ 'ਚ ਆਪਣੀ ਬੱਲੇਬਾਜ਼ੀ ਨਾਲ ਕੋਈ ਨਾ ਕੋਈ ਕਾਰਨਾਮਾ ਕਰਦੇ ਰਹਿੰਦੇ ਹਨ। ਪਰ ਸ਼ਾਇਦ ਹੀ ਇਸਦੇ ਲਈ ਉਨ੍ਹਾਂ ਨੂੰ ਅਜਿਹੀ ਪ੍ਰਤੀਕਿਰਿਆ ਦਿਖਾਈ ਹੋਵੇਗੀ ਜਿਵੇ ਉਨ੍ਹਾਂ ਨੇ ਕ੍ਰਿਕਟ ਆਸਟ੍ਰੇਲੀਆ ਖਿਲਾਫ ਅਭਿਆਸ ਮੈਚ ਦੇ ਆਖਰੀ ਦਿਨ ਸ਼ਨੀਵਾਰ ਨੂੰ ਵਿਕਟ ਹਾਸਲ ਕਰਨ 'ਤੇ ਦਿਖਾਈ।
PunjabKesari
-ਵਿਕਟ ਲੈ ਕੇ ਹੋਏ ਹੈਰਾਨ
ਦੁਨੀਆ ਦੇ ਸਭ ਤੋਂ ਵਧੀਆਂ ਬੱਲੇਬਾਜ਼ਾਂ 'ਚ ਸ਼ਾਮਲ ਅਤੇ ਟੈਸਟ 'ਚ ਨੰਬਰ-1 ਵਿਰਾਟ ਨੇ ਅਭਿਆਸ ਮੈਚ ਦੇ ਆਖਰੀ ਦਿਨ ਗੇਂਦਬਾਜ਼ੀ 'ਚ ਹੱਥ ਅਜਮਾਇਆ ਅਤੇ ਸੱਤ ਓਵਰਾਂ ਤੱਕ ਗੇਂਦਬਾਜ਼ੀ ਕੀਤੀ। ਵਿਰਾਟ ਟੀਮ ਦੇ ਬਾਕੀ ਗੇਂਦਬਾਜ਼ਾਂ ਦੀ ਤੁਲਨਾ 'ਚ ਕਾਫੀ ਕਿਫਾਇਤੀ ਵੀ ਸਾਬਤ ਹੋਏ। ਹਾਲਾਂਕਿ ਵਿਰਾਟ ਉਦੋਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਆਸਟ੍ਰੇਲੀਆਈ ਵਿਕਟਕੀਪਰ ਬੱਲੇਬਾਜ਼ ਹੈਰੀ ਨੀਲਸਨ ਨੂੰ ਆਊਟ ਕੀਤਾ। ਨੀਲਸਨ ਵਿਰਾਟ ਦੀ ਗੇਂਦ 'ਤੇ ਮਿਡ ਆਨ 'ਤੇ ਉਮੇਸ਼ ਨੂੰ ਆਸਾਨ ਕੈਚ ਦੇ ਬੈਠੇ।
PunjabKesari
-ਵਿਰਾਟ ਦੇ ਨਾਂ ਅੱਠ ਅੰਤਰਰਾਸ਼ਟਰੀ ਵਿਕਟਾਂ
ਵਿਰਾਟ ਨੇ ਸੱਤ ਓਵਰਾਂ ਦੀ ਗੇਂਦਬਾਜ਼ੀ 'ਚ 3.86 ਦੇ ਇਕਨਾਮੀ ਰੇਟ ਨਾਲ 27 ਦੌੜਾਂ 'ਤੇ ਇਕ ਵਿਕਟ ਲਿਆ। ਵਿਰਾਟ ਨੇ ਜਿਵੇ ਹੀ ਵਿੱਪਖੀ ਟੀਮ ਦੇ ਸਭ ਤੋਂ ਉਪਯੋਗੀ ਬੱਲੇਬਾਜ਼ ਹੈਰੀ ਦਾ ਵਿਕਟ ਲਿਆ ਉਹ ਹੈਰਾਨ ਰਹਿ ਗਏ। ਪਹਿਲਾਂ ਉਨ੍ਹਾਂ ਦੇ ਚਿਹਰੇ 'ਤੇ ਹੱਥ ਰੱਖਿਆ ਅਤੇ ਹੈਰਾਨੀ ਨਾਲ ਦੇਖਦੇ ਰਹੇ, ਇਸ ਤੋਂ ਬਾਅਦ ਖੁਸ਼ੀ ਨਾਲ ਹੱਥ ਚੁੱਕ ਕੇ ਵਿਕਟ ਦਾ ਜਸ਼ਨ ਮਨਾਇਆ ਅਤੇ ਟੀਮ ਦੇ ਬਾਕੀ ਖਿਡਾਰੀਆਂ ਨਾਲ ਹੱਥ ਮਿਲਾ ਕਗੇ ਵਿਕਟ ਮਿਲਣ ਦਾ ਇਜ਼ਹਾਰ ਕੀਤਾ।

 

ਹੈਰੀ ਨੇ 170 ਗੇਂਦਾਂ 'ਚੇ ਨੌ ਚੌਕੇ ਲਗਾ ਕੇ 100 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਸਟਾਰ ਬੱਲੇਬਾਜ਼ ਵਿਰਾਟ ਦੇ ਨਾਂ ਅੱਠ ਅੰਤਰਰਾਸ਼ਟਰੀ ਵਿਕਟ ਦਰਜ ਹਨ। ਉਨ੍ਹਾਂ ਨੇ ਸਾਲ 2016 'ਚ ਵੈਸਟਇੰਡੀਜ਼ ਦੇ ਖਿਡਾਰੀ  ਵਰਲਡ ਟੀ-20 ਮੈਚ 'ਚ ਜਾਨਸਨ ਨੂੰ ਆਖਰੀ ਵਾਰ ਆਪਣਾ ਸ਼ਿਕਾਰ ਬਣਾਇਆ ਸੀ।

PunjabKesari


suman saroa

Content Editor

Related News