ਵਿਰਾਟ ਕੋਹਲੀ ਦੇ ਇਸ ਵਿਗਿਆਪਨ 'ਤੇ ਸਰਕਾਰ ਨੇ ਲਗਾਈ ਰੋਕ

11/12/2018 3:35:13 PM

ਨਵੀਂ ਦਿੱਲੀ— ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਵਾਲੇ ਵਿਗਿਆਪਨਾਂ 'ਤੇ ਸਰਕਾਰ ਨੇ ਸਖਤੀ ਦਿਖਾਈ ਹੈ। ਹੀਰੋ ਮੋਟੋ ਕਾਰਪ ਨੂੰ ਆਪਣੀ ਬਾਈਕ Xtreme 200 R ਦਾ ਉਹ ਵਿਗਿਆਪਨ ਵਾਪਸ ਲੈਣਾ ਪਿਆ ਹੈ ਜਿਸ 'ਚ ਕ੍ਰਿਕਟਰ ਵਿਰਾਟ ਕੋਹਲੀ ਖਤਰਨਾਕ ਤਰੀਕੇ ਨਾਲ ਬਾਈਕ ਚਲਾਉਂਦੇ ਨਜ਼ਰ ਆ ਰਹੇ ਸਨ, ਇਸ ਵਿਗਿਆਪਨ ਨੂੰ ਲੈ ਕੇ ਟ੍ਰਾਸਪੋਰਟ ਮੰਤਰਾਲੇ ਨੇ ਵਿਗਿਆਪਨ ਸਟੈਂਡਰਡ ਕਾਊਂਸਿਲ ਆਫ ਇੰਡੀਆ ਨੂੰ ਇਸ 'ਤੇ ਰੋਕ ਲਗਾਉਣ ਲਈ ਕਿਹਾ ਸੀ।

ਤੁਹਾਨੂੰ ਦੱਸ ਦਈਏ ਕਿ ਹਾਲ 'ਚ ਹੀਰੋ ਮੋਟੋਕਾਰਪ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਪਣਾ ਨਵਾਂ ਬ੍ਰਾਂਡ ਅੰਬੈਸਡਰ ਬਣਾਇਆ ਸੀ। ਕੰਪਨੀ ਨੇ ਵਿਰਾਟ ਦਾ ਨਾਂ ਹੀਰੋ ਕੇ ਐਡ ਕੈਂਪੇਨ 'ਚ ਉਨ੍ਹਾਂ ਨੂੰ ਬਾਈਕ Xtreme 200R  ਲਈ ਜੋੜਿਆ। ਇਹ ਬਾਈਕ ਸਤੰਬਰ ਮਹੀਨੇ 'ਚ ਲਾਂਚ ਹੋਈ ਸੀ।

-ਵਿਗਿਆਪਨ ਜਰੀਏ ਕਮਾਈ

ਵਿਰਾਟ ਕੋਹਲੀ ਬ੍ਰਾਂਡ ਅੰਡੋਰਸਮੈਂਟ ਦੇ ਜਰੀਏ 175 ਕਰੋੜ ਰੁਪਏ ਕਮਾਉਂਦੇ ਹਨ। ਈ.ਐੱਸ.ਪੀ. ਪ੍ਰਾਪਟੀਜ਼ ਅਤੇ ਸਪੋਰਟਸ ਪਾਵਰ ਦੀ ਰਿਪੋਰਟ ਮੁਤਾਬਕ ਵਿਰਾਟ ਕੋਹਲੀ 19 ਬ੍ਰਾਡਾਂ ਦਾ ਵਿਗਿਆਪਨ ਕਰਦੇ ਹਨ। ਕ੍ਰਿਕਟ ਦੇ ਅੰਡੋਰਸਮੈਂਟ 'ਚ 15.77 ਫੀਸਦੀ ਵਾਧਾ ਹੋਇਆ ਹੈ। 2016 'ਚ ਵਿਰਾਟ ਕੋਹਲੀ 20 ਬ੍ਰਾਂਡ ਦਾ ਵਿਗਿਆਪਨ ਕਰਦੇ ਸਨ। ਇਸ ਤੋਂ ਪਹਿਲਾਂ 120 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹਾਲਾਂਕਿ, 2007 'ਚ ਉਨ੍ਹਾਂ ਨੇ 19 ਬ੍ਰਾਂਡਾਂ ਦਾ ਵਿਗਿਆਪਨ ਕੀਤਾ। ਉਨ੍ਹਾਂ ਦੀ ਕਮਾਈ ਵਧ ਕੇ 150 ਕਰੋੜ ਰੁਪਏ ਹੋ ਗਈ ਹੈ।

suman saroa

This news is Content Editor suman saroa