BCCI ਨੇ ਮੰਨੀ ਕੋਹਲੀ ਦੀ ਗੱਲ , ਵਿਦੇਸ਼ੀ ਦੌਰੇ ''ਤੇ ਨਾਲ ਹੋਵੇਗੀ ਪਤਨੀ ਜਾਂ ਗਰਲਫਰੈਂਡ

10/17/2018 12:37:25 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ ਬੀ.ਸੀ.ਸੀ.ਆਈ. ਕਪਤਾਨ ਵਿਰਾਟ ਕੋਹਲੀ ਦੀ ਉਹ ਗੱਲ ਨੂੰ ਮੰਨਣ 'ਤੇ ਰਾਜੀ ਹੋ ਗਈ ਹੈ।  ਜਿਸ 'ਚ ਉਨ੍ਹਾਂ ਨੇ ਖਿਡਾਰੀਆਂ ਦੀਆਂ ਪਤਨੀਆਂ ਜਾਂ ਉਨ੍ਹਾਂ ਦੀ ਗਰਲਫਰੈਂਡ ਨੂੰ ਵਿਦੇਸ਼ੀ ਦੌਰੇ 'ਤੇ ਨਾਲ ਲੈ ਜਾਣ ਦੀ ਗੱਲ ਕਹੀ ਸੀ। ਬੋਰਡ 'ਚ ਨਿਯੁਕਤ ਪ੍ਰੰਸ਼ਸਕਾਂ ਦੀ ਕਮੇਟੀ ਸੀ.ਓ.ਏ. ਨੇ ਖਿਡਾਰੀਆਂ ਦੀਆਂ ਪਤਨੀਆਂ ਜਾਂ ਗਰਲਫਰੈਂਡਸ ਨੂੰ ਵਿਦੇਸ਼ੀ ਦੌਰ 'ਤੇ ਨਾਲ ਹੋਣ ਦੀ ਮੰਗ ਨੂੰ ਸਵੀਕਾਰ ਕਰ ਲਿਆ ਹੈ। ਪਰ ਪਤਨੀ ਜਾਂ ਗਰਲਫਰੈਂਡ ਦੌਰਾ ਸ਼ੁਰੂ ਹੋਣ ਹੋਣ ਤੋਂ 10 ਦਿਨ ਬਾਅਦ ਉੱਥੇ ਪਹੁੰਚਗੀ। ਹਾਲ ਹੀ 'ਚ ਵਿਰਾਟ ਕੋਹਲੀ ਨੇ ਬੋਰਡ ਦੇ ਸਾਹਮਣੇ ਇਹ ਮੰਗ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਇਸ ਸੰਬੰਧ 'ਚ ਮੌਜੂਦਾ ਨੀਤੀ 'ਚ ਬਦਲਾਅ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਬੀ.ਸੀ.ਸੀ. ਆਈ. ਨੋ ਵਾਈਸ ਗਰਲਫਰੈਂਡ ਪਾਲਿਸੀ ਅਪਣਾਈ ਸੀ।

ਹਾਲਾਂਕਿ ਇਸ ਤੋਂ ਬਾਅਦ ਉਸ ਨੇ ਇਸ ਨੀਤੀ 'ਚ ਬਦਲਾਅ ਕਰ ਕੇ ਇਹ ਨਿਯਮ ਬਣਾਇਆ ਸੀ ਕਿ ਕ੍ਰਿਕਟ ਕੋਚ ਅਤੇ ਸਪੋਰਟ ਸਟਾਫ ਦੀ ਪਤਨੀਆਂ ਜਾਂ ਗਰਲਫਰੈਂਡ 2 ਮਹੀਨਿਆਂ ਲਈ ਵਿਦੇਸ਼ੀ ਦੌਰੇ 'ਤੇ ਜਾਂ ਸਕਦੀਆਂ ਹਨ। ਹੁਣ ਕਪਤਾਨ ਦੀ ਇਸ ਮੰਗ 'ਤੇ ਵਿਚਾਰ ਕਰਨ ਤੋਂ ਬਾਅਦ ਸੀ.ਓ. ਏ. ਇਸ ਨਤੀਜੇ 'ਤੇ ਪਹੁੰਚਿਆ ਹੈ ਕਿ ਵਿਦੇਸ਼ੀ ਦੌਰੇ 'ਤੇ ਪਤਨੀ ਜਾਂ ਗਰਲਫਰੈਂਡ ਦੌਰੇ 'ਤੇ ਹੋਣ ਨਾਲ ਕੋਈ ਨੁਕਸਾਨ ਨਹੀਂ ਹੈ। ਪਰ ਉਨ੍ਹਾਂ ਨੇ ਦੌਰਾ ਸ਼ੁਰੂ ਹੋਣ ਤੋਂ 10 ਦਿਨ ਬਾਅਦ ਹੀ ਜੁਆਇਨ ਕਰ ਪਾਉਣਗੀਆਂ।

ਦੱਸ ਦਈਏ ਸਾਲ 2015 'ਚ ਜਦੋਂ ਕ੍ਰਿਕਟ ਆਸਟ੍ਰੇਲੀਆ (ਸੀ.ਏ) ਚੀਫ ਐਗਜ਼ੀਕਿਊਟਿਵ ਜੇਮਸ ਸਦਰਲੈਂਡ ਸੀ, ਹੁਣ ਆਸਟ੍ਰੇਲੀਆਈ ਬੋਰਡ ਨੇ ਵੀ ਵਾਈਸ ਗਰਲਫਰੈਂਡ ਦੇ ਨਾਲ  ਹੋਣ ਦੀਆਂ ਨੀਤੀਆਂ ਨੂੰ ਅਪਣਾਇਆ ਸੀ। ਇਸ ਤੋਂ ਆਸਟ੍ਰੇਲੀਆ ਨੂੰ ਐਸ਼ੇਜ਼ ਦੌਰੇ 'ਤੇ ਸੀਰੀਜ਼ 'ਚ ਵਧੀਆ ਨਤੀਜਾ ਹਾਸਿਲ ਕੀਤਾ ਸੀ। ਸੀ.ਓ.ਏ. ਨੇ ਕਪਤਾਨ ਦੀ ਮੰਗ 'ਤੇ ਵੀ ਗੌਰ ਕਰਦੇ ਹੋਏ ਇਸ ਨਤੀਜੇ 'ਤੇ ਪਹੁੰਚਿਆ ਕਿ ਖਿਡਾਰੀ ਵਿਦੇਸ਼ੀ ਦੌਰੇ 'ਤੇ  ਲੰਮੇ ਸਮੇਂ ਤਕ ਘਰ ਤੋਂ ਬਾਹਰ ਰਹਿੰਦੇ ਹਨ। ਅਜਿਹੇ 'ਚ ਜੇਕਰ  ਉਨ੍ਹਾਂ ਦੀ ਪਤਨੀ ਜਾਂ ਗਰਲਫਰੈਂਡ ਨਾਲ ਹੇਵੋ, ਤਾਂ ਇਨ੍ਹਾਂ ਖਿਡਾਰੀਆਂ ਲਈ ਸਕਾਰਾਤਮਕ ਮਹੌਲ ਤਿਆਰ ਹੋ ਸਕਦਾ ਹੈ । ਇਸ ਨਤੀਜੇ 'ਤੇ ਪਹੁੰਚਣ ਤੋਂ ਪਹਿਲਾਂ ਸੀ. ਓ. ਏ. ਨੇ ਟੀਮ ਇਡੀਆ ਦੇ ਕਪਤਾਨ ਵਿਰਾਟ ਕੋਹਲੀ , ਕੋਚ ਰਵੀ ਸ਼ਾਸ਼ਤਰੀ ਅਤੇ ਰੋਹਿਤ ਸ਼ਰਮਾ ਤੋਂ ਪਿਛਲੇ ਮਹੀਨੇ ਹੈਦਰਾਬਾਦ 'ਚ ਦੂਜੇ ਟੈਸਟ ਦੀ ਸ਼ੁਰੂਆਤ ਤੋਂ ਪਹਿਲਾਂ ਬੈਠਕ ਕੀਤੀ ਸੀ।