ਵਿਰਾਟ ਕੋਹਲੀ ਨੇ ਤੋੜਿਆ ਸਚਿਨ ਤੇਂਦੁਲਕਰ ਦਾ 17 ਸਾਲ ਪਹਿਲਾਂ ਬਣਾਇਆ ਰਿਕਾਰਡ

08/21/2018 4:48:10 PM

 

ਨਵੀਂ ਦਿੱਲੀ— ਤੀਜੇ ਟੈਸਟ ਮੈਚ ਦੀ ਦੂਜੀ ਪਾਰੀ 'ਚ ਸੈਂਕੜਾ ਲਗਾ ਕੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਇਕ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਇਹ ਰਿਕਾਰਡ ਇਤਫਾਕ ਦੀ ਵਜ੍ਹਾ ਨਾਲ ਬਣਿਆ ਹੈ। ਸੋਮਵਾਰ ਨੂੰ ਟ੍ਰੈਂਟ ਬ੍ਰਿਜ 'ਚ ਲਗਾਇਆ ਗਿਆ ਸੈਂਕੜਾ ਵਿਰਾਟ ਦਾ ਟੈਸਟ ਮੈਚਾਂ 'ਚ 23 ਵਾਂ ਅਤੇ ਇੰਟਰਨੈਸ਼ਨਲ ਕਰੀਅਰ 'ਚ 58ਵਾਂ ਸੈਂਕੜਾ ਸੀ।

ਕਿਵੇਂ ਬਣਿਆ ਰਿਕਾਰਡ

ਸਾਲ 2001 'ਚ 28 ਸਾਲ ਦੀ ਉਮਰ 'ਚ ਸਚਿਨ ਤੇਂਦੁਲਕਰ ਨੇ ਇੰਗਲੈਂਡ ਖਿਲਾਫ 103 ਦੌੜਾਂ ਬਣਾ ਕੇ ਆਪਣੀ 58ਵੀਂ ਇੰਟਰਨੈਸ਼ਨਲ ਸੈਂਚੁਰੀ ਲਗਾਈ ਸੀ। ਉਥੇ ਹੁਣ 17 ਸਾਲ ਬਾਅਦ 2018 'ਚ ਵਿਰਾਟ ਕੋਹਲੀ ਨੇ ਇੰਗਲੈਂਡ ਖਿਲਾਫ ਖੇਡਦੇ ਹੋਏ ਆਪਣਾ 58ਵਾਂ ਅੰਤਰਰਾਸ਼ਟਰੀ ਸੈਂਕੜਾ ਲਗਾਇਆ। ਉਨ੍ਹਾਂ ਨੇ ਵੀ ਆਪਣੀ ਪਾਰੀ 'ਚ 103 ਦੌੜਾਂ ਹੀ ਬਣਾਈਆਂ।

ਦੱਸ ਦਈਏ ਕਿ ਕੋਹਲੀ ਇਸ ਵਾਰ ਸ਼ਾਨਦਾਰ ਫਾਰਮ 'ਚ ਹਨ। ਇੰਗਲੈਂਡ ਖਿਲਾਫ ਕੋਹਲੀ ਦਾ ਇਹ ਪੰਜਵਾਂ ਟੈਸਟ ਸੈਂਕੜਾ ਹੈ। 23 ਸੈਂਕੜਿਆਂ ਦੇ ਨਾਲ ਉਹ ਭਾਰਤ ਲਈ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਲਿਸਟ 'ਚ ਵਰਿੰਦਰ ਸਹਿਵਾਗ ਨਾਲ ਸੰਯੁਕਤ ਰੂਪ ਨਾਲ ਚੌਥੇ ਸਥਾਨ 'ਤੇ ਆ ਗਏ ਹਨ। ਉਨ੍ਹਾਂ ਤੋਂ ਅੱਗੇ ਹੁਣ ਸਚਿਨ ਤੇਂਦੁਲਕਰ (51), ਰਾਹੁਲ ਦ੍ਰਵਿੜ (36) ਅਤੇ ਸੁਨੀਲ ਗਾਵਸਕਰ (34) ਹਨ।
ਇੰਨਾ ਹੀ ਨਹੀਂ ਵਿਰਾਟ ਕੋਹਲੀ ਨੇ ਮੌਜੂਦਾ ਸੀਰੀਜ਼ ਦੇ ਸ਼ੁਰੂਆਤੀ ਤਿੰਨ ਟੈਸਟ ਮੈਚਾਂ 'ਚ 73.33 ਦੀ ਔਸਤ ਨਾਲ 440 ਦੌੜਾਂ ਬਣਾ ਲਈਆਂ ਹਨ। ਇਹ ਕਿਸੇ ਭਾਰਤੀ ਕਪਤਾਨ ਦੁਆਰਾ ਇੰਗਲੈਂਡ 'ਚ ਕਿਸੇ ਟੈਸਟ ਸੀਰੀਜ਼ 'ਚ ਬਣਾਏ ਗਏ ਸਭ ਤੋਂ ਜ਼ਿਆਦਾ ਦੌੜਾਂ ਹਨ। ਇਸ ਤੋਂ ਪਹਿਲਾਂ 1990 'ਚ ਮੁਹੰਮਦ ਅਜਹਰੂਦੀਨ ਨੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 'ਚ 85.20 ਦੀ ਔਸਤ ਨਾਲ 426 ਦੌੜਾਂ ਬਣਾਈਆਂ ਸਨ।