ਵਿਰਾਟ ਕੋਹਲੀ ਨੇ ਪਿਤਾ ਨਾਲ ਸ਼ੇਅਰ ਕੀਤੀ ਤਸਵੀਰ, ਲਿਖਿਆ ਭਾਵੁਕ ਮੈਸੇਜ

06/18/2018 12:03:38 PM

ਨਵੀਂ ਦਿੱਲੀ—ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਦੁਨੀਆ ਦੇ ਦਿੱਗਜ਼ ਬੱਲੇਬਾਜ਼ਾਂ 'ਚ ਸ਼ਾਮਲ ਵਿਰਾਟ ਕੋਹਲੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਦਿੱਲੀ ਦੇ ਇਸ ਬੱਲੇਬਾਜ਼ ਨੇ ਫਾਦਰਜ਼ ਡੇਅ ਦੇ ਮੌਕੇ 'ਤੇ ਆਪਣੇ ਪਿਤਾ ਨਾਲ ਤਸਵੀਰ ਸਾਂਝੀ ਕੀਤੀ। ਇਸਦੇ ਨਾਲ ਉਨ੍ਹਾਂ ਭਾਵੁਕ ਕੈਪਸ਼ਨ ਵੀ ਲਿਖਿਆ।ਵਿਰਾਟ ਨੂੰ ਕਈ ਬਾਰ ਆਪਣੇ ਦਿਵੰਗਤ ਪਿਤਾ ਪ੍ਰੇਮ ਕੋਹਲੀ ਨੂੰ ਲੈ ਕੇ ਭਾਵੁਕ ਹੁੰਦੇ ਦੇਖਿਆ ਗਿਆ ਹੈ, ਪਰ ਫਾਦਰਜ਼ ਡੇਅ 'ਤੇ ਉਨ੍ਹਾਂ ਨੇ ਆਪਣੇ ਪਿਤਾ ਤੋਂ ਮਿਲੀ ਪ੍ਰੇਰਣਾ ਨੂੰ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤਾ। ਵਿਰਾਟ ਨੇ ਟਵਿੱਟਰ 'ਤੇ ਲਿਖਿਆ, ' ਇਸ ਫਾਦਰਜ਼ ਡੇਅ 'ਤੇ ਆਪਣੇ ਪਿਤਾ ਦੇ ਲਈ ਕੁਝ ਯਾਦਗਾਰ ਕਰਕ ਕੇ ਇਸ ਨੂੰ ਸਪੈਸ਼ਲ ਬਣਾਇਆ।' ਉਨ੍ਹਾਂ ਨੇ ਆਪਣੇ ਪਿਤਾ ਦੇ ਨਾਲ ਇਕ ਬਲੈਕ ਐਂਡ ਵਾਈਟ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ 'ਚ ਦੋਨੋ ਇਕ ਕਿਲ੍ਹੇ ਦੇ ਸਾਹਮਣੇ ਖੜੇ ਹਨ।


ਇਸ ਫੋਟੋ 'ਤੇ ਕੈਸ਼ਪਨ 'ਚ ਲਿਖਿਆ ਹੈ, ਸ਼ੁਰੂਆਤੀ ਦੌਰ 'ਚ ਹੀ ਉਨ੍ਹਾਂ ਨੇ ਮੈਨੂੰ ਸਿਖਾਇਆ ਕਿ ਕਿਸ ਤਰ੍ਹਾਂ ਸਖਤ ਮਿਹਨਤ ਕੀਤੀ ਜਾਂਦੀ ਹੈ। ਵਿਸ਼ਵਾਸ ਹਾਸਲ ਕਰਨ ਦੇ ਲਈ ਕਿਸੇ ਸਹਾਰੇ ਦੇ ਬਜਾਏ ਆਪਣੀ ਸਖਤ ਮਿਹਨਤ 'ਤੇ ਯਕੀਨ ਕਰੋ। ਇਹ ਹੁਣ ਮੇਰੀ ਜਿੰਦਗੀ ਦਾ ਮਕਸਦ ਹੈ। ਉਨ੍ਹਾਂ ਨੇ ਮੈਨੂੰ ਸਹੀ ਦਿਸ਼ਾ ਦਿਖਾਈ। ਧੰਨਵਾਗ ਡੈਡ!' ਵਿਰਾਟ ਨੇ ਪਿਤਾ ਪ੍ਰੇਮ ਕੋਹਲੀ ਦੀ ਮੌਤ ਸਾਲ 2006 'ਚ ਹੋਈ ਸੀ। ਉਸ ਸਮੇਂ ਵਿਰਾਟ ਕਰਨਾਟਕ ਦੇ ਖਿਲਾਫ ਰਣਜੀ ਮੈਚ ਖੇਡ ਰਹੇ ਸਨ। ਪਿਤਾ ਦੀ ਮੌਤ ਦੇ ਬਾਵਜੂਦ ਉਨ੍ਹਾਂ ਨੇ ਜਬਰਦਸਤ ਹੌਸਲੇ ਨਾਲ 90 ਦੌੜਾਂ ਦੀ ਪਾਰੀ ਖੇਡੀ ਸੀ, ਜਿਸ ਨਾਲ ਦਿੱਲੀ ਉਹ ਮੈਚ ਬਚਾਉਣ 'ਚ ਕਾਮਯਾਬ ਹੋ ਗਈ ਸੀ।