ਇੰਗਲੈਂਡ ਦੌਰੇ ਦੇ ਲਈ ਕੋਹਲੀ ਨੂੰ ਕਰਨੀ ਹੋਵੇਗੀ ਖਾਸ ਤਿਆਰੀ: ਗਲੇਨ ਮੈਕਗ੍ਰਾ

06/06/2018 2:07:34 PM

ਚੇਨਈ— ਭਾਰਤੀ ਟੀਮ ਦਾ ਇੰਗਲੈਂਡ ਦੌਰਾ ਸ਼ੁਰੂ ਹੋਣ 'ਚ ਹੁਣ ਕੁਝ ਦਿਨ ਹੀ ਰਹਿ ਗਏ ਹਨ। ਇਸ ਦੌਰੇ 'ਤੇ ਟੀਮ ਇੰਡੀਆ ਦੀ ਅਸਲੀ ਪਰੀਖਿਆ ਟੈਸਟ ਸੀਰੀਜ਼ 'ਚ ਹੀ ਹੋਵੇਗੀ। ਜੋ ਟੀ20 ਅਤੇ ਵਨਡੇਅ ਸੀਰੀਜ਼ ਦੇ ਬਾਅਦ ਅਗਸਤ 'ਚ ਸੁਰੂ ਹੋਵੇਗੀ। ਸੀਰੀਜ਼ ਤੋਂ ਪਹਿਲਾਂ ਹੀ ਟੀਮ ਇੰਡੀਆ ਅਤੇ ਉਸਦੇ ਕੈਪਟਨ ਵਿਰਾਟ ਕੋਹਲੀ ਦੇ ਪ੍ਰਦਰਸ਼ਨ 'ਤੇ ਹੁਣੇ ਹੀ ਅੰਦਾਜੇ ਲਗਾਉਣੇ ਸ਼ੁਰੂ ਹੋ ਗਏ ਹਨ। ਆਸਟ੍ਰੇਲੀਆ ਦੇ ਸਾਬਕਾ ਦਿੱਗਜ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਨੇ ਕੋਹਲੀ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਇੰਗਲਿਸ਼ ਦੌਰੇ 'ਤੇ ਉਨ੍ਹਾਂ ਨੂੰ ਕਾਮਯਾਬ ਹੋਣਆ ਹੈ, ਤਾਂ ਇਸਦੇ ਲਈ ਹਣੇ ਹੀ ਕਮਰ ਕੱਸ ਲੈਣ ਦੀ ਜ਼ਰੂਰਤ ਹੈ। 

ਇੰਗਲੈਂਡ ਦੇ ਦੌਰੇ ਨੂੰ ਲੈ ਕੇ ਜਦੋਂ ਕੋਹਲੀ ਦੇ ਪ੍ਰਦਰਸ਼ਨ 'ਤੇ ਉਨ੍ਹਾਂ ਨੂੰ ਸਵਾਲ ਕੀਤਾ ਗਿਆ, ਤਾਂ ਮੈਕਗ੍ਰ ਨੇ ਕਿਹਾ, 'ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਵਿਰਾਟ ਹੁਣ ਇਕ ਅਨੁਭਵੀ ਕ੍ਰਿਕਟਰ ਹਨ। ਇਸ 'ਚ ਵੀ ਸ਼ੱਕ ਨਹੀਂ ਹੈ ਕਿ ਉਹ ਦੁਨੀਆ ਦੇ ਦਿੱਗਜ਼ ਬੱਲੇਬਾਜ਼ਾਂ 'ਚੋਂ ਇਕ ਹਨ। ਪਰ ਇੰਗਲਸ਼ਿ ਕੰਡੀਸ਼ਨ ਬਹੁਤ ਚੁਣੌਤੀਪੂਰਣ ਹੁੰਦੀ ਹੈ। ਅਤੇ ਜਦੋਂ ਤੁਹਾਡੇ ਕੋਲ ਜੇਮਸ ਐਂਡਰਸਨ ਸਰੀਖਾ ਅਨੁਭਵੀ ਤੇਜ਼ ਗੇਂਦਬਾਜ਼ ਹੋਵੇ, ਜੋ ਉਨ੍ਹਾਂ ਕੰਡੀਸ਼ਨਾਂ ਨੂੰ ਬਿਹਤਰ ਜਾਣਦਾ ਹੈ, ਤਾਂ ਕੋਹਲੀ ਦੇ ਲਈ ਚੁਣੌਤੀ ਹੋਰ ਵੀ ਸਖਤ ਹੋ ਜਾਂਦੀ ਹੈ।

ਇਸ ਸਾਬਕਾ ਗੇਂਦਬਾਜ਼ ਨੇ ਕਿਹਾ,' ਵਿਰਾਟ ਨੂੰ ਇੰਗਲੈਂਡ ਦੌਰੇ 'ਤੇ ਕਾਮਯਾਬ ਹੋਣ ਦੇ ਲਈ ਐਂਡਰਸਨ ਦੇ ਖਿਲਾਫ ਖਾਸ ਤਿਆਰੀ ਕਰਨੀ ਹੋਵੇਗੀ। ਕੋਹਲੀ ਦੇ ਲਈ ਇੰਗਲੈਂਡ 'ਚ ਅਜਿਹਾ ਸੰਭਵ ਨਹੀਂ ਹੈ ਕਿ ਉਹ ਮਿਡਲ 'ਚ ਉਤਰਣ ਅਤੇ ਜਾ ਕੇ ਆਪਣਾ ਨੈਚੁਰਲ ਗੇਮ ਖੇਡਣਾ ਸ਼ੁਰੂ ਕਰਨ। ਉਸ ਤੋਂ ਪਹਿਲਾਂ ਵਿਰਾਟ ਨੂੰ ਉਨ੍ਹਾਂ ਕੰਡੀਸ਼ਨਾਂ 'ਚ ਤਾਲਮੇਲ ਬਿਠਾਉਣਾ ਹੋਵੇਗਾ ਅਤੇ ਫਿਰ ਪਾਰੀ ਨੂੰ ਅੱਗੇ ਵਧਾਉਣ ਦਾ ਮੌਕਾ ਮਿਲੇਗਾ। ਮੈਂ ਵੀ ਇਸ ਕੋਹਲੀ ਐਂਡਰਸਨ ਸੰਘਰਸ਼ ਨੂੰ ਦੇਖਣ ਦੇ ਲਈ ਬੇਤਾਬ ਹਾਂ।