ਪਹਿਲੇ ਡੇਅ-ਨਾਈਟ ਟੈਸਟ 'ਚ ਬਤੌਰ ਕਪਤਾਨ ਕੋਹਲੀ ਬਣਾ ਸਕਦਾ ਹੈ ਇਹ ਵੱਡਾ ਰਿਕਾਰਡ

11/20/2019 4:09:26 PM

ਸਪੋਰਟਸ ਡੈਸਕ— ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ 22 ਨਵੰਬਰ ਸ਼ੁੱਕਰਵਾਰ ਨੂੰ ਬੰਗਲਾਦੇਸ਼ ਖਿਲਾਫ ਭਾਰਤ ਆਪਣੇ ਕ੍ਰਿਕਟ ਇਤਿਹਾਸ ਦਾ ਪਹਿਲਾ ਡੇਅ-ਨਾਈਟ ਟੈਸਟ ਮੈਚ ਖੇਡੇਗੀ। ਬੰਗਲਾਦੇਸ਼ ਖਿਲਾਫ ਇਸ ਡੇਅ-ਨਾਈਟ ਟੈਸਟ ਮੈਚ 'ਚ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਵਿਰਾਟ ਕੋਹਲੀ ਇਕ ਹੋਰ ਨਵਾਂ ਇਤਿਹਾਸ ਰਚ ਸਕਦਾ ਹੈ। ਕੋਹਲੀ ਪਹਿਲੇ ਟੈਸਟ ਮੈਚ 'ਚ ਬਿਨਾਂ ਖਾਤਾ ਖੋਲ੍ਹੇ ਹੀ ਪਵੇਲੀਅਨ ਪਰਤ ਗਿਆ ਸੀ। ਜੇਕਰ ਇਸ ਮੈਚ 'ਚ ਕੋਹਲੀ ਆਪਣੀ ਬੱਲੇਬਾਜ਼ੀ ਦੌਰਾਨ ਸਿਰਫ 32 ਦੌੜਾਂ ਬਣਾ ਲੈਂਦਾ ਹੈ ਤਾਂ ਉਹ ਬਤੌਰ ਕਪਤਾਨ ਇਕ ਖਾਸ ਰਿਕਾਰਡ ਆਪਣੇ ਨਾਂ ਦਰਜ ਕਰਨ 'ਚ ਸਫਲ ਹੋ ਜਾਵੇਗਾ।

ਬਤੌਰ ਕਪਤਾਨ ਟੈਸਟ 'ਚ 5000 ਦੌੜਾਂ
ਕੋਲਕਾਤਾ ਡੇਅ-ਨਾਈਟ ਟੈਸਟ 'ਚ ਭਾਰਤੀ ਟੀਮ ਦੇ ਬੱਲੇਬਾਜ਼ ਵਿਰਾਟ ਕੋਹਲੀ ਨੂੰ ਕਪਤਾਨ ਦੇ ਰੂਪ 'ਚ 5000 ਦੌੜਾਂ ਪੂਰੀਆਂ ਕਰਨ ਲਈ ਸਿਰਫ 32 ਦੌੜਾਂ ਦੀ ਜ਼ਰੂਰਤ ਹੈ। 32 ਦੌੜਾਂ ਬਣਾਉਣ ਦੇ ਨਾਲ ਹੀ ਉਹ ਕਪਤਾਨ ਦੇ ਰੂਪ 'ਚ 5000 ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਕਪਤਾਨ ਅਤੇ ਦੁਨੀਆ ਦਾ 6ਵਾਂ ਕਪਤਾਨ ਬਣ ਜਾਵੇਗਾ।

ਕੋਹਲੀ ਤੋਂ ਪਹਿਲਾਂ ਇਨ੍ਹਾਂ ਬੱਲੇਬਾਜ਼ਾਂ ਨੇ ਹਾਸਲ ਕੀਤਾ ਇਹ ਮੁਕਾਮ
ਵਿਰਾਟ ਕੋਹਲੀ ਤੋਂ ਪਹਿਲਾਂ ਦੱ. ਅਫਰੀਕਾ ਦੇ ਕਪਤਾਨ ਗਰੀਮ ਸਮਿਥ, ਆਸਟੇਰਲੀਆਈ ਕਪਤਾਨ ਐਲਨ ਬਾਰਡਰ ਅਤੇ ਰਿੱਕੀ ਪੋਂਟਿੰਗ, ਵੈਸਟਇੰਡੀਜ਼ ਦੇ ਕਪਤਾਨ ਕਲਾਈਵ ਲਾਇਡ ਅਤੇ ਨਿਊਜ਼ੀਲੈਂਡ ਦੇ ਕਪਤਾਨ ਸਟੀਫਨ ਫਲੇਮਿੰਗ ਇਹ ਕਾਰਨਾਮਾ ਕਰ ਚੁੱਕੇ ਹਨ।

ਟੈਸਟ ਕ੍ਰਿਕਟ 'ਚ ਬਤੌਰ ਕਪਤਾਨ ਸਭ ਤੋਂ ਵੱਧ ਦੌੜਾਂ 

     ਖਿਡਾਰੀ                            ਮੈਚ     ਪਾਰੀ    ਦੌੜਾਂ      
ਗਰੀਮ ਸਮਿਥ (ਦੱ. ਅਫਰੀਕਾ)    109    193     8659
ਐਲਨ ਬਾਰਡਰ (ਆਸਟਰੇਲੀਆ)  93     154     6623
ਰਿੱਕੀ ਪੋਂਟਿੰਗ (ਆਸਟਰੇਲੀਆ )   77     140     6542
ਕਲਾਈਵ ਲਾਇਡ (ਵੈਸਟਇੰਡੀਜ਼) 74    111     5233
ਸਟੀਫਨ ਫਲੇਮਿੰਗ  (ਨਿਊਜ਼ੀਲੈਂਡ) 80    135     5156
ਵਿਰਾਟ ਕੋਹਲੀ (ਭਾਰਤ)           52      85     4968

ਵਿਰਾਟ ਕੋਹਲੀ ਦਾ ਕ੍ਰਿਕਟ ਕਰੀਅਰ
ਵਿਰਾਟ ਕੋਹਲੀ ਦੇ ਟੈਸਟ ਕ੍ਰਿਕਟ 'ਤੇ ਨਜ਼ਰ ਪਾਈਏ ਤਾਂ ਉਸ ਨੇ ਹੁਣ ਤੱਕ 83 ਮੈਚਾਂ ਦੀ 140 ਪਾਰੀਆਂ 'ਚ 54.35 ਦੀ ਸਟ੍ਰਾਈਕ ਰੇਟ ਨਾਲ 7066 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 26 ਸੈਕੜੇ ਅਤੇ 22 ਅਰਧ ਸੈਂਕੜੇ ਲਾਏ ਹਨ। ਇਸ ਤੋਂ ਇਲਾਵਾ ਕੋਹਲੀ ਨੇ 239 ਵਨ-ਡੇ ਮੈਚਾਂ 'ਚ 43 ਸੈਂਕੜੇ ਅਤੇ 54 ਅਰਧ ਸੈਂਕੜਿਆਂ ਦੀ ਮਦਦ ਨਾਲ 11520 ਦੌੜਾਂ ਬਣਾਈਆਂ ਹਨ। ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਕੋਹਲੀ ਨੇ 72 ਮੈਚਾਂ 'ਚ 22 ਅਰਧ ਸੈਂਕੜਿਆਂ ਦੀ ਮਦਦ ਨਾਲ 2450 ਦੌੜਾਂ ਬਣਾਈਆਂ ਹਨ।

ਦੋ ਮੈਚਾਂ ਦੀ ਸੀਰੀਜ਼ 'ਚ 1-0 ਤੋਂ ਅੱਗੇ ਭਾਰਤ
ਦਸ ਦੇਈਏ ਕਿ ਇੰਦੌਰ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਪਾਰੀ ਅਤੇ 130 ਦੌੜਾਂ ਨਾਲ ਹਾਰ ਦਿੱਤੀ ਸੀ ਅਤੇ ਦੋ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਅੱਗੇ ਚੱਲ ਰਹੀ ਹੈ।