ਕੋਹਲੀ ਨੇ WC ''ਚ ਪੂਰੀਆਂ ਕੀਤੀਆਂ 1000 ਦੌੜਾਂ, ਇਨ੍ਹਾਂ ਧਾਕੜਾਂ ਨੂੰ ਛੱਡਿਆ ਪਿੱਛੇ

07/07/2019 11:01:31 AM

ਸਪੋਰਟਸ ਡੈਸਕ— ਕ੍ਰਿਕਟ ਵਰਲਡ ਕੱਪ ਦੇ 12ਵੇਂ ਸੀਜ਼ਨ ਦੇ 44ਵੇਂ ਮੁਕਾਬਲੇ 'ਚ ਲੀਡਸ ਦੇ ਮੈਦਾਨ 'ਤੇ ਭਾਰਤ ਅਤੇ ਸ਼੍ਰੀਲੰਕਾ ਦੋਹਾਂ ਟੀਮਾਂ ਨੇ ਗਰੁੱਪ ਸਟੇਜ ਦਾ ਆਖਰੀ ਮੁਕਾਬਲਾ ਖੇਡਿਆ। ਮੈਚ 'ਚ ਰੋਹਿਤ ਸ਼ਰਮਾ ਅਤੇ ਕੇ.ਐੱਲ. ਰਾਹੁਲ ਦੇ ਸ਼ਾਨਦਾਰ ਸੈਂਕੜਿਆਂ ਦੀ ਮਦਦ ਨਾਲ ਇੰਡੀਆ ਨੇ ਸ਼੍ਰੀਲੰਕਾ ਨੂੰ ਇਕਪਾਸੜ ਮੁਕਾਬਲੇ 'ਚ ਹਰਾ ਦਿੱਤਾ।

ਇਕ ਪਾਸੇ ਜਿੱਥੇ ਸ਼੍ਰੀਲੰਕਾਈ ਟੀਮ ਦਾ ਵਰਲਡ ਕੱਪ ਦਾ ਸਫਰ ਖਤਮ ਹੋ ਗਿਆ ਜਦਕਿ ਦੂਜੇ ਪਾਸੇ ਟੀਮ ਇੰਡੀਆ ਸੈਮੀਫਾਈਨਲ ਦੀ ਤਿਆਰੀਆਂ 'ਚ ਲਗ ਗਈ। ਇਨ੍ਹਾਂ ਸਾਰਿਆਂ ਵਿਚਾਲੇ ਮੈਚ 'ਚ ਕਈ ਰਿਕਾਰਡਸ ਦੇ ਇਲਾਵਾ ਕਪਤਾਨ ਵਿਰਾਟ ਕੋਹਲੀ  ਨੇ ਵੀ ਇਕ ਖਾਸ ਉਪਲਬਧੀ ਆਪਣੇ ਨਾਂ ਕੀਤੀ। ਵਿਰਾਟ ਕੋਹਲੀ ਵਰਲਡ ਕੱਪ ਇਤਿਹਾਸ 'ਚ 1000 ਦੌੜਾਂ ਬਣਾਉਣ ਵਾਲੇ ਤੀਜੇ ਭਾਰਤੀ ਖਿਡਾਰੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਇਹ ਕਾਰਨਾਮਾ ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਦੇ ਨਾਂ ਹੀ ਸੀ। 

ਇਸ ਤੋਂ ਇਲਾਵਾ ਵਿਰਾਟ ਨੇ 41 ਗੇਂਦਾਂ 'ਚ 34 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਦੇ ਮਾਮਲੇ 'ਚ ਮਾਰਕ ਵਾਅ, ਸੌਰਵ ਗਾਂਗੁਲੀ, ਵਿਵੀਅਨ ਰਿਚਰਡਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਵਿਰਾਟ ਕੋਹਲੀ ਦੀਆਂ ਅਜੇ ਤਕ 25 ਪਾਰੀਆਂ 'ਚ 1029 ਦੌੜਾਂ ਹੋ ਗਈਆਂ ਹਨ। ਜਦਕਿ ਸੌਰਵ ਗਾਂਗੁਲੀ ਦੇ ਨਾਂ 21 ਪਾਰੀਆਂ 'ਚ 1006 ਦੌੜਾਂ ਸਨ। ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਦੇ ਮਾਮਲੇ 'ਚ ਅਜੇ ਵੀ ਸਚਿਨ ਤੇਂਦੁਲਕਰ ਅੱਗੇ ਹਨ। ਸਚਿਨ ਨੇ 44 ਪਾਰੀਆਂ 'ਚ 2278 ਦੌੜਾਂ ਬਣਾਈਆਂ ਹਨ।           

Tarsem Singh

This news is Content Editor Tarsem Singh