''ਕਿੰਗ'' ਕੋਹਲੀ ਅਤੇ ''ਕੂਲ'' ਧੋਨੀ ਭਾਰਤ ਨੂੰ ਦਿਵਾ ਸਕਦੇ ਹਨ 2019 ਦਾ ਵਰਲਡ ਕੱਪ : ਸ਼੍ਰੀਕਾਂਤ

04/22/2019 2:47:59 PM

ਨਿਊਯਾਰਕ— ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਚੋਣ ਕਮੇਟੀ ਦੇ ਪ੍ਰਮੁੱਖ ਰਹੇ ਕ੍ਰਿਸ਼ਣਾਮਾਚਾਰੀ ਸ਼੍ਰੀਕਾਂਤ ਨੇ ਕਿਹਾ ਕਿ ਕਪਤਾਨ ਵਿਰਾਟ ਕੋਹਲੀ ਕਦੀ ਵੀ ਜ਼ਿੰਮੇਵਾਰੀਆਂ ਤੋਂ ਭਜਦੇ ਨਹੀਂ ਜੋ ਚੰਗੇ ਕਪਤਾਨ ਦੇ ਲੱਛਣ ਹਨ ਅਤੇ ਮਹਿੰਦਰ ਸਿੰਘ ਧੋਨੀ ਦੇ ਨਾਲ ਮਿਲ ਕੇ ਭਾਰਤ ਨੂੰ ਵਿਸ਼ਵ ਕੱਪ ਦਿਵਾ ਸਕਦੇ ਹਨ। ਭਾਰਤ ਦੀ 1983 ਵਿਸ਼ਵ ਕੱਪ ਜੇਤੂ ਟੀਮ ਦੇ ਅਹਿਮ ਮੈਂਬਰ ਰਹੇ ਸ਼੍ਰੀਕਾਂਤ 2011 'ਚ ਚੋਣ ਕਮੇਟੀ ਦੇ ਵੀ ਪ੍ਰਮੁੱਖ ਸਨ।

ਉਨ੍ਹਾਂ ਦਾ ਮੰਨਣਾ ਹੈ ਕਿ ਕੋਹਲੀ ਦੀ ਹਮਲਾਵਰਤਾ ਅਤੇ ਮਹਿੰਦਰ ਸਿੰਘ ਧੋਨੀ ਦਾ ਸ਼ਾਂਤ ਚਿੱਤ ਰਵੱਈਆ ਭਾਰਤ ਨੂੰ ਫਿਰ ਤੋਂ ਵਿਸ਼ਵ ਕੱਪ ਜਿਤਾ ਸਕਦਾ ਹੈ। ਉਨ੍ਹਾਂ ਕਿਹਾ, ''ਸਾਡੇ ਕੋਲ ਵਿਰਾਟ ਕੋਹਲੀ ਦੇ ਤੌਰ 'ਤੇ ਸ਼ਾਨਦਾਰ ਕਪਤਾਨ ਹੈ ਜੋ ਮੋਰਚੇ ਦੀ ਅਗਵਾਈ ਕਰਦਾ ਹੈ।'' ਸ਼੍ਰੀਕਾਂਤ ਨੇ ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ 'ਤੇ ਖ਼ੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਟੀਮ ਖਿਤਾਬ ਜਿੱਤਣ ਦੀ ਸਮਰਥਾ ਰਖਦੀ ਹੈ।  ਉਨ੍ਹਾਂ ਕਿਹਾ, '' ਜਨੂੰਨ, ਸ਼ਾਂਤ ਚਿੱਤ ਰਵੱਈਆ ਅਤੇ ਦਬਾਅ ਨੂੰ ਝੱਲਣ ਦੀ ਤਾਕਤ ਸਭ ਕੁਝ ਰਖਦੀ ਹੈ। ਭਾਰਤੀ ਟੀਮ ਨੂੰ ਖੁਦ 'ਤੇ ਭਰੋਸਾ ਰਖ ਕੇ ਬਿਨਾ ਕਿਸੇ ਦਬਾਅ ਦੇ ਖੇਡਣਾ ਚਾਹੀਦਾ ਹੈ।''

Tarsem Singh

This news is Content Editor Tarsem Singh