ਕੋਹਲੀ ਦੀ ਅਗਵਾਈ ''ਚ ਬਣ ਸਕਦੀ ਹੈ ਹੁਣ ਤੱਕ ਦੀ ਸਭ ਤੋਂ ਬਿਹਤਰ ਟੈਸਟ ਟੀਮ : ਸ਼ਾਸਤਰੀ

07/12/2017 7:12:11 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਨਵੇਂ ਕੋਚ ਨਿਯੁਕਤ ਹੋਏ ਰਵੀ ਸ਼ਾਸਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਪਿਛਲੀਆਂ ਸਾਰੀਆਂ ਭਾਰਤੀ ਟੈਸਟ ਟੀਮਾਂ ਤੋਂ ਕਾਫੀ ਬਿਹਤਰ ਟੀਮ ਬਣ ਸਕਦੀ ਹੈ। 2014 ਤੋਂ 2016 ਤੱਕ ਭਾਰਤੀ ਟੀਮ ਦੇ ਡਾਇਰੈਕਟਰ ਰਹੇ ਸ਼ਾਸਤਰੀ ਮੰਗਲਵਾਰ ਨੂੰ ਭਾਰਤੀ ਟੀਮ ਦੇ ਮੁੱਖ ਕੋਚ ਬਣ ਗਏ। ਕ੍ਰਿਕਟ ਸਲਾਹਕਾਰ ਕਮੇਟੀ 'ਚ ਲੰਬੀ ਚਰਚਾ ਤੋਂ ਬਾਅਦ ਇਹ ਸ਼ਾਸਤਰੀ ਦੀ ਵਾਪਸੀ 'ਤੇ ਫੈਸਲਾ ਲਿਆ ਸੀ।
55 ਸਾਲਾਂ ਸ਼ਾਸਤਰੀ ਦਾ ਕਾਰਜਕਾਲ 2 ਸਾਲ ਤੱਕ ਦਾ ਹੈ, ਜੋ 2019 'ਚ ਹੋਣ ਵਾਲੇ ਆਈ. ਸੀ. ਸੀ. ਵਿਸ਼ਵਕੱਪ ਤੱਕ ਮੁੱਖ ਕੋਚ ਦੇ ਰੂਪ 'ਚ ਆਪਣੇ ਅਹੁਦੇ 'ਤੇ ਰਹਿਣਗੇ, ਇਸ ਤੋਂ ਪਹਿਲਾ ਸ਼ਾਸਤਰੀ ਦੇ ਕੋਲ ਪਹਿਲੀ ਜ਼ਿੰਮੇਵਾਰੀ ਸ਼੍ਰੀਲੰਕਾ ਦੌਰੇ ਦੀ ਹੋਵੇਗੀ। 26 ਜੁਲਾਈ ਤੋਂ ਸ਼ੁਰੂ ਹੋ ਰਹੇ ਇਸ ਦੌਰ 'ਤੇ ਭਾਰਤੀ ਟੀਮ 3 ਟੈਸਟ ਮੈਚ, 5 ਇਕ ਰੋਜ਼ਾ ਮੈਚ ਅਤੇ ਇਕ ਟੀ-20 ਮੁਕਾਬਲਾ ਖੇਡੇਗੀ।
ਸਾਬਕਾ ਆਲਰਾਊਂਡਰ ਸ਼ਾਸਤਰੀ ਨੇ ਕਿਹਾ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਸਾਰੀਆਂ ਕੰਡੀਸ਼ਨਾਂ 'ਚ ਖੇਡ ਸਕਦੀ ਹੈ। ਭਾਰਤੀ ਟੀਮ ਦੀ ਕੋਚਿੰਗ ਦੀਆਂ ਚੁਣੌਤੀਆਂ ਬਾਰੇ 'ਚ ਪੁੱਛਣ 'ਤੇ ਸ਼ਾਸਤਰੀ ਨੇ ਕਿਹਾ ਕਿ ਉਹ ਚੁਣੌਤੀਆਂ ਲਈ ਹੀ ਹੈ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਚੁਣੌਤੀਆਂ ਹੀ ਪਸੰਦ ਆਉਂਦੀਆਂ ਹਨ ਅਤੇ ਭਾਰਤੀ ਟੀਮ ਦੇ ਨਾਲ ਇਕ ਨਵੀਂ ਪਾਰੀ ਸ਼ੁਰੂ ਕਰਨ ਲਈ ਉਹ ਬੇਚੈਨ ਹਨ।