ਵਿਰਾਟ ਕੋਹਲੀ ਨੂੰ ਇਸ ਗੇਂਦਬਾਜ਼ ਦਾ ਸਾਹਮਣਾ ਕਰਨ ''ਚ ਲਗਦਾ ਹੈ ਸਭ ਤੋਂ ਜ਼ਿਆਦਾ ਡਰ

10/16/2017 1:27:39 PM

ਨਵੀਂ ਦਿੱਲੀ, (ਬਿਊਰੋ)— ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਸਾਰੇ ਗੇਂਦਬਾਜਾਂ ਦੇ ਦਿਲਾਂ ਵਿੱਚ ਖੌਫ ਪੈਦਾ ਕਰਨ ਵਾਲੇ ਵਿਰਾਟ ਕੋਹਲੀ ਵੀ ਇੱਕ ਗੇਂਦਬਾਜ਼ ਤੋਂ ਥੋੜ੍ਹਾ ਘਬਰਾ ਜਾਂਦੇ ਹਨ। ਖਾਸ ਗੱਲ ਤਾਂ ਇਹ ਹੈ ਕਿ ਇਹ ਗੇਂਦਬਾਜ਼ ਪਾਕਿਸਤਾਨ ਦੀ ਟੀਮ ਦਾ ਹੈ ਅਤੇ ਇਸ ਦਾ ਨਾਂ ਮੁਹੰਮਦ ਆਮਿਰ ਹੈ ।  

ਵਿਰਾਟ ਨੂੰ ਆਮਿਰ ਦੀਆਂ ਗੇਦਾਂ 'ਤੇ ਸ਼ਾਟ ਲਗਾਉਣਾ ਮੁਸ਼ਕਲ ਲੱਗਦਾ ਹੈ
ਇੱਕ ਸ਼ੋਅ ਵਿੱਚ ਇੰਟਰਵਿਊ ਦੇ ਦੌਰਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੇ ਦੁਨੀਆ ਦੇ ਜਿੰਨੇ ਵੀ ਗੇਂਦਬਾਜ਼ਾਂ ਦੇ ਖਿਲਾਫ ਬੈਟਿੰਗ ਕੀਤੀ ਹੈ ਉਸ ਵਿੱਚ ਸਭ ਤੋਂ ਜ਼ਿਆਦਾ ਔਖਾ ਪਾਕਿਸਤਾਨ ਦੇ ਮੁਹੰਮਦ ਆਮਿਰ  ਦੇ ਖਿਲਾਫ ਖੇਡਣਾ ਹੈ।  ਇਸ ਦੇ ਨਾਲ ਉਨ੍ਹਾਂ ਨੇ ਆਮਿਰ ਦੀ ਖ਼ੂਬ ਤਾਰੀਫ ਵੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਗੇਂਦਾਂ 'ਤੇ ਸ਼ਾਟ ਲਗਾਉਣਾ ਮੈਨੂੰ ਥੋੜ੍ਹਾ ਮੁਸ਼ਕਲ ਲੱਗਦਾ ਹੈ । ਉਸ ਸਮੇਂ ਕੋਈ ਲਾਪਰਵਾਹੀ ਨਹੀਂ ਕਰ ਸਕਦਾ ।  

2016 ਵਿੱਚ ਵੀ ਵਿਰਾਟ ਨੇ ਕੀਤੀ ਸੀ ਆਮਿਰ ਦੀ ਤਾਰੀਫ
ਇਸ ਤੋਂ ਪਹਿਲਾਂ ਸਾਲ 2016 ਵਿੱਚ ਵੀ ਵਿਰਾਟ ਕੋਹਲੀ ਇਸ ਗੇਂਦਬਾਜ਼ ਦੀ ਤਾਰੀਫ ਕਰ ਚੁੱਕੇ ਹਨ । ਵਿਰਾਟ ਨੇ ਕਿਹਾ ਸੀ ਕਿ ਜੇਕਰ ਮੁਹੰਮਦ ਆਮਿਰ ਮੈਚ ਫਿਕਸਿੰਗ ਦੇ ਚਲਦੇ ਕੁਝ ਸਾਲ ਕ੍ਰਿਕਟ ਤੋਂ ਦੂਰ ਨਹੀਂ ਹੁੰਦੇ ਤਾਂ ਸ਼ਾਇਦ ਇਸ ਦੌਰ ਦੇ ਸਭ ਤੋਂ ਸਫਲ ਤੇਜ ਗੇਂਦਬਾਜ਼ ਬਣ ਚੁੱਕੇ ਹੁੰਦੇ । 

ਚੈਂਪੀਅਨਸ ਟਰਾਫੀ ਵਿੱਚ ਆਮਿਰ ਨੇ ਕੀਤਾ ਸੀ ਵਿਰਾਟ ਦਾ ਸ਼ਿਕਾਰ
ਇਸ ਸਾਲ ਜੂਨ ਵਿੱਚ ਚੈਂਪੀਅਨਸ ਟਰਾਫੀ ਦੇ ਫਾਈਨਲ ਮੈਚ ਵਿੱਚ ਮੁਹੰਮਦ ਆਮਿਰ ਦੀ ਪਲਾਨਿੰਗ ਨੇ ਹੀ ਵਿਰਾਟ ਨੂੰ ਆਉਟ ਕਰਾਇਆ ਸੀ ਅਤੇ ਆਮਿਰ ਦੀ ਗੇਂਦ ਵਿਰਾਟ ਕੋਹਲੀ ਦੇ ਬੱਲੇ ਦਾ ਬਾਹਰੀ ਕਿਨਾਰਾ ਲੈ ਕੇ  ਸ਼ਾਦਾਬ ਖਾਨ ਦੇ ਹੱਥਾਂ ਵਿੱਚ ਗਈ ਸੀ ।