ਸਾਬਕਾ ਪਾਕਿ ਗੇਂਦਬਾਜ਼ ਦਾ ਅਨੋਖਾ ਬਿਆਨ, ਵਿਰਾਟ ਕੋਹਲੀ ਨੂੰ ਦਿੱਤੀ ਬਾਬਰ ਆਜ਼ਮ ਤੋਂ ਸਿੱਖਣ ਦੀ ਸਲਾਹ

04/12/2021 6:44:15 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਆਕਿਬ ਜਾਵੇਦ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਇਕ ਅਜਿਹਾ ਸੁਝਾਅ ਦਿੱਤਾ ਹੈ ਜਿਸ ਨੂੰ ਸੁਣ ਕੇ ਤੁਸੀਂ ਹੱਸਣ ’ਤੇ ਮਜਬੂਰ ਹੋ ਜਾਵੋਗੇ। ਉਨ੍ਹਾਂ ਕਿਹਾ ਕਿ ਵਿਰਾਟ ਕੋਹਲੀ ਨੂੰ ਪਾਕਿਸਤਾਨ ਟੀਮ ਦੇ ਕਪਤਾਨ ਬਾਬਰ ਆਜ਼ਮ ਤੋਂ ਬੈਟਿੰਗ ਟੈਕਨੀਕ ਸਿੱਖਣ ਦੀ ਲੋੜ ਹੈ। ਪਾਕਿਸਤਾਨ ਵੱਲੋਂ 163 ਵਨ-ਡੇ ਤੇ 22 ਟੈਸਟ ਖੇਡਣ ਵਾਲੇ ਆਕਿਬ ਨੂੰ ਵਿਰਾਟ ਦੀ ਬੈਟਿੰਗ ’ਚ ਇਕ ਜਗ੍ਹਾ ਕਮੀ ਨਜ਼ਰ ਆਉਂਦੀ ਹੈ, ਜਦਕਿ ਬਾਬਰ ਆਜ਼ਮ ਦੇ ਮਾਮਲੇ ’ਚ ਉਨ੍ਹਾਂ ਨੂੰ ਕੋਈ ਕਮੀ ਨਜ਼ਰ ਨਹੀਂ ਆਉਂਦੀ।
ਇਹ ਵੀ ਪੜ੍ਹੋ : ... ਤਾਂ ਇਸ ਕਾਰਨ ਇੰਗਲੈਂਡ ਦੀ ਕ੍ਰਿਕਟ ਟੀਮ ਸੋਸ਼ਲ ਮੀਡੀਆ ਦਾ ਕਰੇਗੀ ਬਾਇਕਾਟ

ਜਾਵੇਦ ਨੇ ‘ਕ੍ਰਿਕਟ ਪਾਕਿਸਤਾਨ’ ਤੋਂ ਕਿਹਾ, ‘‘ਵਿਰਾਟ ਕੋਹਲੀ ਦੇ ਕੋਲ ਬਾਬਰ ਆਜ਼ਮ ਦੀ ਤੁਲਨਾ ’ਚ ਸ਼ਾਟ ਦੀ ਰੇਂਜ ਬਿਹਤਰ ਹੈ ਪਰ ਉਸ ਦੀ ਇਕ ਕਮੀ ਹੈ। ਜੇਕਰ ਗੇਂਦ ਸਵਿੰਗ ਹੁੰਦੀ ਹੈ ਤਾਂ ਆਫ਼ ਸਟੰਪ ਦੇ ਕੋਲ ਗੇਂਦਬਾਜ਼ ਵਿਰਾਟ ਕੋਹਲੀ ਨੂੰ ਘੇਰ ਸਕਦੇ ਹਨ ਜਿਵੇਂ ਕਿ ਇੰਗਲੈਂਡ ’ਚ ਜੇਮਸ ਐਂਡਰਸਨ ਨੇ ਉਨ੍ਹਾਂ ਨਾਲ ਕੀਤਾ ਸੀ। ਦੂਜੇ ਪਾਸੇ ਜਦੋਂ ਤੁਸੀਂ ਬਾਬਰ ਆਜ਼ਮ ਨੂੰ ਦੇਖਦੇ ਹੋ ਤਾਂ ਉਸ ’ਚ ਕੋਈ ਕਮਜ਼ੋਰ ਪੱਖ ਨਹੀਂ ਹੈ। ਉਨ੍ਹਾਂ ਨੇ ਬਾਬਰ ਆਜ਼ਮ ਦੀ ਤੁਲਨਾ ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨਾਲ ਵੀ ਕਰ ਦਿੱਤੀ।

ਉਨ੍ਹਾਂ ਕਿਹਾ ਕਿ ਜਿਵੇਂ ਸਚਿਨ ਤੇਂਦੁਲਕਰ ਦੀ ਬੈਟਿੰਗ ’ਚ ਕੋਈ ਸਮੱਸਿਆ ਨਹੀਂ ਹੈ, ਇੰਝ ਹੀ ਬਾਬਰ ਦੀ ਬੈਟਿੰਗ ’ਚ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ। ਹਾਲਾਂਕਿ ਇੱਥੇ ਉਨ੍ਹਾਂ ਨੇ ਬਾਬਰ ਨੂੰ ਫ਼ਿੱਟਨੈਸ ਦੇ ਮਾਮਲੇ ’ਚ ਵਿਰਾਟ ਨੂੰ ਫ਼ਾਲੋ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਕਪਤਾਨ ਦੁਨੀਆ ਦੇ ਸਭ ਤੋਂ ਫ਼ਿੱਟ ਕ੍ਰਿਕਟਰਾਂ ’ਚੋਂ ਇਕ ਹਨ ਤੇ ਇਸ ਲਈ ਉਨ੍ਹਾਂ ਨੇ ਖ਼ੂਬ ਮਿਹਨਤ ਕੀਤੀ ਹੈ। 
ਇਹ ਵੀ ਪੜ੍ਹੋ : IPL 2021: ਧੋਨੀ ਦੀ ਵਿਕਟ ਦਿੱਲੀ ਕੈਪੀਟਲਸ ਦੇ ਆਵੇਸ਼ ਖਾਨ ਲਈ ਸੁਫ਼ਨਾ ਸੱਚ ਹੋਣ ਵਾਂਗ

ਜ਼ਿਕਰਯੋਗ ਹੈ ਕਿ ਸਮੇਂ-ਸਮੇਂ ’ਤੇ ਫ਼ੈਨਜ਼ ਦੋਵੇਂ ਕ੍ਰਿਕਟਰਾਂ ਦੀ ਤੁਲਨਾ ਕਰਦੇ ਰਹਿੰਦੇ ਹਨ। ਵਿਰਾਟ ਦੀ ਤਰ੍ਹਾਂ  ਹੀ ਬਾਬਰ ਆਜ਼ਮ ਨੇ ਵੀ ਜੂਨੀਅਰ ਪੱਧਰ ’ਤੇ ਆਪਣੀ ਟੀਮ ਦੀ ਨੁਮਾਇੰਦਗੀ ਕੀਤੀ ਹੈ। ਬਾਬਰ ਇਸ ਸਮੇਂ ਪਾਕਿਸਤਾਨ ਦੇ ਤਿੰਨੇ ਫ਼ਾਰਮੈਟ ਦੇ ਕਪਤਾਨ ਹਨ। ਇਸ ਮਾਮਲੇ ’ਚ ਵੀ ਉਹ ਵਿਰਾਟ ਦੀ ਤਰ੍ਹਾਂ ਹਨ ਕਿਉਂਕਿ ਵਿਰਾਟ ਵੀ ਲੰਬੇ ਸਮੇਂ ਤੋਂ ਕ੍ਰਿਕਟ ਦੇ ਤਿੰਨੇ ਫ਼ਾਰਮੈਟ ’ਚ ਭਾਰਤੀ ਟੀਮ ਦੀ ਅਗਵਾਈ ਕਰਦੇ ਹਨ। ਬਾਬਰ ਨੇ ਅਜੇ ਤਕ ਪਾਕਿਸਤਾਨ ਵੱਲੋਂ 31 ਟੈਸਟ, 80 ਵਨ-ਡੇ ਤੇ 48 ਟੀ-20 ਮੈਚ ਖੇਡੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh