ਕੋਹਲੀ ਵੱਲੋਂ ਤੀਹਰਾ ਸੈਂਕੜਾ ਨਾ ਬਣਾਉਣ ਦਾ ਤਿਆਗ ਹੋਇਆ ਸਹੀ ਸਾਬਤ, ਜਾਣੋ ਪੂਰਾ ਮਾਮਲਾ

10/12/2019 12:18:15 PM

ਸਪੋਰਟਸ ਡੈਸਕ— ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ 'ਚ ਟੀਮ ਇੰਡੀਆ ਬਿਹਤਰ ਸਥਿਤੀ 'ਚ ਹੈ। ਇਸ ਦੀ ਮੁੱਖ ਵਜ੍ਹਾ ਕਪਤਾਨ ਕੋਹਲੀ ਦੀ 'ਵਿਰਾਟ' ਪਾਰੀ ਹੈ। ਕੋਹਲੀ ਪਹਿਲੀ ਪਾਰੀ 'ਚ 254 ਦੌੜਾਂ ਬਣਾ ਕੇ ਅਜੇਤੂ ਰਹੇ। ਉਨ੍ਹਾਂ ਨੇ ਜਦੋਂ ਪਾਰੀ ਨੂੰ ਖਤਮ ਐਲਾਨ ਕੀਤਾ ਤਾਂ ਉਸ ਸਮੇਂ ਟੀਮ ਇੰਡੀਆ ਦਾ ਸਕੋਰ 5 ਵਿਕਟ 'ਤੇ 601 ਦੌੜਾਂ ਸਨ। ਰਵਿੰਦਰ ਜਡੇਜਾ ਦੇ ਸੈਂਕੜੇ ਤੋਂ ਖੁੰਝਣ ਦੇ ਬਾਅਦ ਹੀ ਉਨ੍ਹਾਂ ਨੇ ਦੱਖਣੀ ਅਫਰੀਕਾ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਦੇਣ ਦਾ ਫੈਸਲਾ ਕੀਤਾ। ਵਿਰਾਟ ਦੇ ਇਸ ਫੈਸਲੇ ਦੀ ਸੋਸ਼ਲ ਮੀਡੀਆ 'ਤੇ ਕਾਫੀ ਸ਼ਲਾਘਾ ਹੋ ਰਹੀ ਹੈ। ਯੂਜ਼ਰਸ ਉਨ੍ਹਾਂ ਨੂੰ ਮਹਾਨ ਕ੍ਰਿਕਟਰ ਦਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਟੀਮ ਦੀ ਭਲਾਈ 'ਚ ਵਿਰਾਟ ਨੇ ਆਪਣੇ ਤੀਹਰੇ ਸੈਂਕੜੇ ਦੀ ਪਰਵਾਹ ਨਹੀਂ ਕੀਤੀ।
PunjabKesari
ਹਾਲਾਂਕਿ, ਕੁਝ ਪ੍ਰਸ਼ੰਸਕ ਦਾ ਇਹ ਵੀ ਕਹਿਣਾ ਹੈ ਕਿ ਵਿਰਾਟ ਨੂੰ ਤੀਹਰਾ ਸੈਂਕੜਾ ਬਣਾਉਣਾ ਚਾਹਾਦ ਸੀ। ਵਿਰਾਟ ਨੇ ਜਦੋਂ ਪਾਰੀ ਐਲਾਨੀ ਉਦੋਂ ਦੂਜੇ ਦਿਨ ਕਰੀਬ 1 ਘੰਟੇ ਦੀ ਖੇਡ ਬਾਕੀ ਬਚੀ ਸੀ। ਉਹ 254 ਦੌੜਾਂ 'ਤੇ ਸਨ। ਉਹ ਜਿਸ ਅੰਦਾਜ਼ 'ਚ ਖੇਡ ਰਹੇ ਸਨ, ਉਸ ਨੂੰ ਦੇਖ ਕੇ ਕਿਹਾ ਜਾ ਸਕਦਾ ਸੀ ਕਿ ਤੀਹਰਾ ਸੈਂਕੜਾ ਠੋਕਣਾ ਵੀ ਕੋਈ ਵੱਡੀ ਗੱਲ ਨਹੀਂ ਹੈ। ਹਾਲਾਂਕਿ ਵਿਰਾਟ ਦਾ ਪਾਰੀ ਖਤਮ ਕਰਨ ਦਾ ਐਲਾਨ ਸਹੀ ਸਾਬਤ ਹੋਇਆ। ਭਾਰਤ ਨੇ ਦੱਖਣੀ ਅਫਰੀਕਾ ਖਿਲਾਫ 15 ਓਵਰ ਗੇਂਦਬਾਜ਼ੀ ਕੀਤੀ ਅਤੇ ਉਸ ਦੇ ਤਿੰਨ ਅਹਿਮ ਖਿਡਾਰੀਆਂ ਨੂੰ ਪਵੇਲੀਅਨ ਦੀ ਰਾਹ ਦਿਖਾ ਦਿੱਤੀ। ਦੂਜੇ ਦਿਨ ਦੀ ਖੇਡ ਖਤਮ ਹੋਣ ਦੇ ਸਮੇਂ ਦੱਖਣੀ ਅਫਰੀਕੀ ਟੀਮ 3 ਵਿਕਟਾਂ 'ਤੇ 36 ਦੌੜਾਂ ਬਣਾ ਕੇ ਫਾਲੋਆਨ ਬਚਾਉਣ ਲਈ ਸੰਘਰਸ਼ ਕਰਦ ਦਿਸ ਰਹੀ ਸੀ। ਉਸ ਨੂੰ ਫਾਲੋ ਆਨ ਬਚਾਉਣ ਲਈ ਅਜੇ 366 ਦੌੜਾਂ ਦੀ ਜ਼ਰੂਰਤ ਹੈ। ਉਹ ਪਹਿਲੀ ਪਾਰੀ ਦੇ ਆਧਾਰ 'ਤੇ ਅਜੇ 565 ਦੌੜਾਂ ਪਿੱਛੇ ਹੈ।

PunjabKesari

PunjabKesari

PunjabKesari


Tarsem Singh

Content Editor

Related News