ਵਿਰਾਟ ਨੇ ਇੰਸਟਾ ''ਤੇ ਇਸ਼ਾਂਤ ਦਾ ਉਡਾਇਆ ਮਜ਼ਾਕ, ਪ੍ਰਸ਼ੰਸਕਾਂ ਨੇ ਵੀ ਦਿੱਤਾ ਭਾਰਤੀ ਕਪਤਾਨ ਦਾ ਸਾਥ

01/13/2020 1:53:14 PM

ਨਵੀਂ ਦਿੱਲੀ : ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਪਣੇ ਖੁਲ੍ਹੇ ਸੁਭਾਅ ਲਈ ਜਾਣੇ ਜਾਂਦੇ ਹਨ। ਚਾਹੇ ਉਹ ਮੈਦਾਨ ਦੇ ਅੰਦਰ ਹੋਣ ਜਾ ਬਾਹਰ ਉਹ ਆਪਣੀ ਭਾਵਨਾਵਾਂ ਨੂੰ ਜ਼ਾਹਰ ਕਰ ਹੀ ਦਿੰਦੇ ਹਨ। ਕਦੇ ਉਸ ਦੇ ਗੁੱਸੇ ਵਾਲੇ ਰੂਪ ਦਾ ਸਾਹਮਣਾ ਹੁੰਦਾ ਹੈ ਤਾਂ ਕਦੇ ਉਹ ਬੇਹੱਦ ਮਜ਼ਾਕੀਆ ਦਿਸਦੇ ਹਨ। ਹਾਲ ਹੀ 'ਚ ਤਜ਼ਰਬੇਕਾਰ ਸਪਿਨਰ ਹਰਭਜਨ ਸਿੰਘ ਦੀ ਗੇਂਦਬਾਜ਼ੀ ਸਟਾਈਲ ਦੀ ਨਕਲ ਕਰਨ ਵਾਲੇ ਕਪਤਾਨ ਵਿਰਾਟ ਕੋਹਲੀ ਹੁਣ ਆਪਣੇ ਦਿੱਲੀ ਦੇ ਹੀ ਸਾਥੀ ਕ੍ਰਿਕਟ ਇਸ਼ਾਂਤ ਸ਼ਰਮਾ ਨੂੰ ਟ੍ਰੋਲ ਕਰਦੇ ਨਜ਼ਰ ਆਏ।

PunjabKesari

ਵਿਰਾਟ ਨੇ ਇਹ ਟ੍ਰੋਲ ਇਸ਼ਾਂਤ ਦੇ ਇੰਸਟਾਗ੍ਰਾਮ 'ਤੇ ਕੀਤੀ ਗਈ ਇਕ ਪੋਸਟ 'ਤੇ ਕੀਤਾ। ਦਰਅਸਲ, ਟੈਸਟ ਟੀਮ ਦੇ ਅਹਿਮ ਮੈਂਬਰ ਅਤੇ ਤੇਜ਼ ਗੇਂਦਬਾਜ਼ੀ ਦੇ ਮੁੱਖ ਹੱਥਿਆਰ ਇਸ਼ਾਂਤ ਨੇ ਆਪਣੇ ਇੰਸਟਗ੍ਰਾਮ 'ਤੇ ਇਕ ਤਸਵੀਰ ਪੋਸਟ ਕੀਤੀ, ਜਿਸ ਵਿਚ ਉਸ ਨੇ ਲਿਖਿਆ, ''ਤੁਸੀਂ ਸਿਰਫ ਵਾਰ ਜਿਉਂਦੇ ਹੋ।'' ਇਸ ਤੋਂ ਬਾਅਦ ਵਿਰਾਟ ਨੇ ਇਸ ਪੋਸਟ 'ਤੇ ਕੁਮੈਂਟ ਕਰਦਿਆਂ ਲਿਖਿਆ, ''ਸਾਨੂੰ ਤਾਂ ਪਤਾ ਹੀ ਨਹੀਂ ਸੀ।'' ਬਸ ਫਿਰ ਕੀ ਸੀ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀ ਇਸ਼ਾਂਤ ਦੀ ਇਸ ਤਸਵੀਰ 'ਤੇ ਕੋਹਲੀ ਦੇ ਕੁਮੈਂਟ ਨੂੰ ਲਾਈਕ ਕਰਨ ਲੱਗੇ। ਪ੍ਰਸ਼ੰਸਕਾਂ ਨੇ ਵਿਰਾਟ ਦੇ ਕੁਮੈਂਟ 'ਤੇ ਹੀ ਹਜ਼ਾਰਾਂ ਵਿਚ ਰਿਪਲਾਈ ਕਰ ਦਿੱਤੇ।

PunjabKesari

ਇਸ਼ਾਂਤ ਹੁਣ ਨਿਊਜ਼ੀਲੈਂਡ ਦੌਰੇ 'ਤੇ ਟੈਸਟ ਵਿਚ ਭਾਰਤੀ ਟੀਮ ਦਾ ਹਿੱਸਾ ਹੋਣਗੇ। ਨਿਊਜ਼ੀਲੈਂਡ ਦੌਰੇ 'ਤੇ ਭਾਰਤੀ ਟੀਮ ਪਹਿਲਾ ਟੈਸਟ ਮੈਚ 21 ਤੋਂ 25 ਫਰਵਰੀ ਤਕ ਵੈਲਿੰਗਟਨ ਵਿਚ ਅਤੇ ਦੂਜਾ ਟੈਸਟ 29 ਫਰਵਰੀ ਤੋਂ 4 ਮਾਰਚ ਤਕ ਕ੍ਰਾਈਸਟਚਰਚ ਵਿਚ ਖੇਡੇਗੀ।


Related News