ਵਿਰਾਟ ਮੌਜੂਦਾ ਸਮੇਂ ''ਚ ਸਰਵਸ੍ਰੇਸ਼ਠ ਬੱਲੇਬਾਜ਼ : ਟੇਲਰ

01/21/2019 10:30:39 PM

ਨੇਪੀਅਰ— ਨਿਊਜ਼ੀਲੈਂਡ ਦੇ ਧਮਾਕੇਦਾਰ ਬੱਲੇਬਾਜ਼ ਰਾਸ ਟੇਲਰ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਮੌਜੂਦਾ ਸਮੇਂ 'ਚ ਸਰਵਸ੍ਰੇਸ਼ਠ ਬੱਲੇਬਾਜ਼ ਦੱਸਿਆ ਤੇ ਨਾਲ ਹੀ ਕਿਹਾ ਕਿ ਉਸਦੀ ਟੀਮ ਨੂੰ ਕੋਹਲੀ ਦੇ ਵਿਰਾਟ ਰੂਤਬੇ ਤੋਂ ਬਚਾਉਣਾ ਹੋਵੇਗਾ। ਟੇਲਰ ਨੇ 23 ਜਨਵਰੀ ਤੋਂ ਸ਼ੁਰੂ ਹੋ ਰਹੀ 5 ਮੈਚਾਂ ਦੀ ਵਨ ਡੇ ਸੀਰੀਜ਼ ਤੋਂ ਪਹਿਲਾਂ ਭਾਰਤੀ ਕਪਤਾਨ ਦੀ ਬੱਲੇਬਾਜ਼ੀ ਦੀ ਖੂਬ ਸ਼ਲਾਘਾ ਕੀਤੀ। ਟੇਲਰ ਨੇ ਕਿਹਾ ਵਿਰਾਟ ਇਕ ਸਨਸਨੀਖੇਜ ਖਿਡਾਰੀ ਹੈ ਤੇ ਮੌਜੂਦਾ ਸਮੇਂ 'ਚ ਸਭ ਤੋਂ ਵਧੀਆ ਵਨ ਡੇ ਖਿਡਾਰੀ ਹੈ। ਪਰ ਸਾਨੂੰ ਸਿਰਫ ਵਿਰਾਟ 'ਤੇ ਹੀ ਧਿਆਨ ਨਹੀਂ ਦੇਣਾ ਚਾਹੀਦਾ ਬਲਕਿ ਬਾਕੀ ਭਾਰਤੀ ਬੱਲੇਬਾਜ਼ਾਂ 'ਤੇ ਵੀ ਧਿਆਨ ਦੇਣਾ ਹੋਵੇਗਾ। ਵਿਰਾਟ ਦੇ ਕ੍ਰੀਜ਼ 'ਤੇ ਆਉਂਣ ਤੋਂ ਪਹਿਲਾਂ ਭਾਰਤ ਦੇ 2 ਧਮਾਕੇਦਾਰ ਬੱਲੇਬਾਜ਼ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਮੈਦਾਨ 'ਤੇ ਉਤਰਦੇ ਹਨ ਤੇ ਸਾਨੂੰ ਉਨ੍ਹਾਂ ਨੂੰ ਵੀ ਰੋਕਣਾ ਹੋਵੇਗਾ। ਵਿਰਾਟ ਦੀ ਤਰ੍ਹਾਂ ਟੇਲਰ ਵੀ ਵਨ ਡੇ 'ਚ ਸ਼ਾਨਦਾਰ ਖਿਡਾਰੀ ਹੈ, ਜਿਸ ਨੇ ਆਪਣੇ ਦੇਸ਼ ਦੇ ਲਈ 2018 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। 
ਸ਼੍ਰੀਲੰਕਾ ਵਿਰੁੱਧ 3 ਮੈਚਾਂ 'ਚ 281 ਦੌੜਾਂ ਬਣਾਈਆਂ ਸਨ। ਟੇਲਰ ਨੇ ਕਿਹਾ ਕਿ ਮੈਂ ਹਾਲ ਹੀ 'ਚ ਕੁਝ ਕੌਮਾਂਤਰੀ ਮੈਚ ਖੇਡੇ ਹਨ ਤੇ ਮੈਂ ਟੀਮ 'ਚ ਆਪਣੀ ਭੂਮੀਕਾ ਨੂੰ ਸਮਝਦਾ ਹਾਂ। ਮੈਂ ਆਪਣੇ ਖੇਡ 'ਤੇ ਕੰਮ ਕੀਤਾ ਹੈ ਤੇ ਕੋਸ਼ਿਸ਼ ਕੀਤੀ ਹੈ ਕਿ ਜਲਦ ਹੀ ਸਟਰਾਈਕ ਰੋਟੇਟ ਕਰਆਂ ਤੇ ਜਿਨ੍ਹਾਂ ਹੋ ਸਕੇ ਕ੍ਰੀਜ਼ 'ਤੇ ਸਮਾਂ ਬੀਤਾ ਸਕਾ।