ਜਿੱਤ ਤੋਂ ਬਾਅਦ ਵਿਰਾਟ ਨੇ ਦਿੱਤਾ ਇਹ ਬਿਆਨ

07/13/2018 2:46:54 AM

ਨਾਟਿੰਘਮ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪਹਿਲੇ ਇਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਖੱਬੇ ਹੱਥ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਸ਼ਲਾਘਾ ਕੀਤੀ ਤੇ ਕਰੀਅਰ ਦਾ ਸਰਵਸ਼੍ਰੇਸਠ ਗੇਂਦਬਾਜ਼ ਦੱਸਿਆ। ਪਹਿਲੀ ਵਾਰ 5 ਜਾ ਇਸ ਤੋਂ ਜਿਆਦਾ ਵਿਕਟਾਂ ਹਾਸਲ ਕਰਨ ਵਾਲੇ ਕੁਲਦੀਪ (25 ਦੌੜਾਂ 'ਤੇ 6 ਵਿਕਟਾਂ) ਇੰਗਲੈਂਡ ਦੀ ਧਰਤੀ 'ਤੇ 6 ਵਿਕਟਾਂ ਹਾਸਲ ਕਰਨ ਵਾਲੇ ਪਹਿਲੇ ਸਪਿਨਰ ਬਣੇ, ਜਿਸ ਨਾਲ ਮੇਜਬਾਨ ਟੀਮ ਵਧੀਆ ਸ਼ੁਰੂਆਤ ਤੋਂ ਬਾਅਦ 49.5 ਓਵਰਾਂ 'ਚ 268 ਦੌੜਾਂ 'ਤੇ ਢੇਰ ਹੋ ਗਈ। ਇਸ ਤੋਂ ਇਲਾਵਾ ਕਪਤਾਨ ਵਿਰਾਟ ਕੋਹਲੀ (82 ਗੇਂਦਾਂ 'ਚ 75 ਦੌੜਾਂ, 7 ਚੌਕੇ) ਦੇ ਨਾਲ ਉਸ ਦੀ ਰੋਹਿਤ ਨਾਲ ਦੂਸਰੇ ਵਿਕਟ ਦੀ 167 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ 9.5 ਓਵਰ ਬਾਕੀ ਰਹਿੰਦੇ 2 ਵਿਕਟਾਂ 'ਤੇ 269 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। 
ਕੋਹਲੀ ਨੇ ਮੈਚ ਤੋਂ ਬਾਅਦ ਗੇਂਦਬਾਜ਼ ਕੁਲਦੀਪ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਸੀਂ ਵਧੀ ਪ੍ਰਦਰਸ਼ਨ ਨਾ ਕਰਦੇ ਤਾਂ ਫਿਰ ਬਹੁਤ ਮੁਸ਼ਕਲ ਹੋ ਜਾਂਦੀ। ਟੈਸਟ ਟੀਮ 'ਚ ਕੁਲਦੀਪ ਨੂੰ ਜਗ੍ਹਾ ਮਿਲਣ ਦੇ ਵਾਰੇ 'ਚ ਪੁੱਛਣ 'ਤੇ ਵਿਰਾਟ ਨੇ ਕਿਹਾ ਕਿ ਉੱਥੇ ਕੁਝ ਹੈਰਾਨ ਕਰਨ ਵਾਲੇ ਨਾਂ ਹੋ ਸਕਦੇ ਹਨ। ਟੈਸਟ ਟੀਮ ਦੀ ਚੋਣ ਕਰਨ 'ਚ ਹੁਣ ਕੁਝ ਦਿਨ ਦਾ ਸਮਾਂ ਬੱਚਿਆ ਹੈ। ਮੌਸਮ ਵਧੀਆ ਹੈ। ਹੁਣ ਤੱਕ ਬਹੁਤ ਵਧੀਆ ਰਿਹਾ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਅਸੀਂ ਘਰ ਤੋਂ ਦੂਰ ਨਹੀਂ ਹਾਂ।