ਵਿਰਾਟ ਨੂੰ ਦੱਖਣੀ ਅਫਰੀਕਾ ਵਿਰੁੱਧ ਟੀ20 ਸੀਰੀਜ਼ ''ਚ ਦਿੱਤਾ ਜਾ ਸਕਦਾ ਹੈ ਆਰਾਮ

05/11/2022 11:38:50 PM

ਨਵੀਂ ਦਿੱਲੀ- ਪੂਰੀ ਸੰਭਾਵਨਾ ਹੈ ਕਿ ਖਰਾਬ ਫਾਰਮ ਨਾਲ ਜੂਝ ਰਹੇ ਵਿਰਾਟ ਕੋਹਲੀ ਨੂੰ ਦੱਖਣੀ ਅਫਰੀਕਾ ਦੇ ਵਿਰੁੱਧ ਆਗਾਮੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਲਈ ਆਰਾਮ ਦਿੱਤਾ ਜਾਵੇਗਾ। ਉਮੀਦ ਹੈ ਕਿ ਇਸ ਬ੍ਰੇਕ ਨਾਲ ਇੰਗਲੈਂਡ ਦੌਰੇ ਤੋਂ ਪਹਿਲਾਂ ਕੋਹਲੀ ਦੀ ਥਕਾਨ ਦੂਰ ਹੋ ਜਾਵੇਗੀ। ਪਤਾ ਚੱਲਿਆ ਹੈ ਕਿ ਚੇਤਨ ਵਰਮਾ ਦੀ ਅਗਵਾਈ ਵਾਲੀ ਰਾਸ਼ਟਰੀ ਚੋਣ ਕਮੇਟੀ ਭਾਰਤ ਦੇ ਨੰਬਰ ਇਕ ਬੱਲੇਬਾਜ਼ ਨੂੰ ਖੇਡ ਤੋਂ ਕੁਝ ਸਮੇਂ ਦੇ ਲਈ ਆਰਾਮ ਕਰਨ ਦੇਵੇਗੀ ਕਿਉਂਕਿ ਉਹ ਪਿਛਲੇ 2 ਮਹੀਨੇ ਤੋਂ 'ਬਾਓ-ਬਬਲ' ਵਿਚ ਕਾਫੀ ਸਮੇਂ ਬਿਤਾ ਰਹੇ ਹਨ। ਕੋਹਲੀ ਆਪਣੇ ਕਰੀਅਰ ਦੇ ਖਰਾਬ ਦੌਰੇ ਤੋਂ ਗੁਜਰ ਰਹੇ ਹਨ। ਉਨ੍ਹਾਂ ਨੇ ਕਰੀਬ ਤਿੰਨ ਸਾਲਾਂ ਵਿਚ ਸੈਂਕੜਾ ਨਹੀਂ ਲਗਾਇਆ ਹੈ।

ਇਹ ਖ਼ਬਰ ਪੜ੍ਹੋ- ਰਾਸ਼ਿਦ ਖਾਨ ਦੀ ਟੀ20 ਕ੍ਰਿਕਟ 'ਚ ਵੱਡੀ ਉਪਲੱਬਧੀ, ਅਜਿਹਾ ਕਰਨ ਵਾਲੇ ਸਿਰਫ ਦੂਜੇ ਸਪਿਨਰ
ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਨਹੀਂ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਪੂਰੀ ਸੰਭਾਵਨਾ ਹੈ ਕਿ ਵਿਰਾਟ ਨੂੰ ਦੱਖਣੀ ਅਫਰੀਕਾ ਸੀਰੀਜ਼ ਦੇ ਲਈ ਆਰਾਮ ਦਿੱਤਾ ਜਾਵੇਗਾ। ਉਹ ਕਾਫੀ ਕ੍ਰਿਕਟ ਖੇਡ ਰਿਹਾ ਹੈ ਅਤੇ ਲੰਬੇ ਸਮੇਂ ਤੋਂ 'ਬਾਓ-ਬਬਲ' ਵਿਚ ਰਹਿ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਹਲੀ ਅਤੇ ਹੋਰ ਸੀਨੀਅਰ ਖਿਡਾਰੀਆਂ ਦੇ ਸਬੰਧ ਵਿਚ ਇਹ ਫੈਸਲਾ ਰਿਹਾ ਹੈ ਕਿ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਬਰੇਕ ਦਿੱਤਾ ਜਾਵੇਗਾ। ਦੱਖਣੀ ਅਫਰੀਕਾ ਦੀ ਟੀਮ 9 ਤੋਂ 19 ਜੂਨ ਤੱਕ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡਣ ਦੇ ਲਈ ਭਾਰਤ ਜਾਵੇਗੀ। ਦਿੱਲੀ, ਕਟਕਸ ਵਿਸ਼ਾਖਮਪਟਨਮ, ਰਾਜਕੋਟ ਅਤੇ ਬੈਂਗਲੁਰੂ ਮੈਚਾਂ ਦੀ ਮੇਜ਼ਬਾਨੀ ਕਰੇਗਾ।

ਇਹ ਖ਼ਬਰ ਪੜ੍ਹੋ- 2023 'ਚ ਵਨ ਡੇ ਤੇ ਟੀ20 ਸੀਰੀਜ਼ ਲਈ ਆਸਟਰੇਲੀਆ ਦੀ ਮੇਜ਼ਬਾਨੀ ਕਰੇਗਾ ਦੱਖਣੀ ਅਫਰੀਕਾ
ਭਾਰਤ ਜੂਨ-ਜੁਲਾਈ ਵਿਚ ਬ੍ਰਿਟੇਨ ਦਾ ਦੌਰਾ ਕਰੇਗਾ। ਪਹਿਲਾਂ ਉਹ ਆਇਰਲੈਂਡ ਦੇ ਵਿਰੁੱਧ ਟੀ-20 ਸੀਰੀਜ਼ ਖੇਡੇਗਾ ਅਤੇ ਫਿਰ ਇੰਗਲੈਂਡ ਦੇ ਵਿਰੁੱਧ ਇਕ ਟੈਸਟ (2021 ਸੀਰੀਜ਼ ਦਾ ਪੰਜਵਾਂ ਟੈਸਟ ਪੂਰਾ ਕਰਨਗੇ) ਅਥੇ 6 ਸਫੇਦ ਗੇਂਦ ਦੇ ਮੈਚ ਖੇਡਣਗੇ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Gurdeep Singh

This news is Content Editor Gurdeep Singh