ਵਿਰਾਟ ਕੋਹਲੀ ਦੇ ਬਤੌਰ ਕਪਤਾਨ 50 ਟੀ20 ਮੈਚ ਪੂਰੇ, ਕਹੀ ਇਹ ਗੱਲ

11/08/2021 8:54:40 PM

ਦੁਬਈ- ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ ਵਿਚ ਨਾਮੀਬੀਆ ਦੇ ਵਿਰੁੱਧ ਆਪਣਾ ਆਖਰੀ ਟੀ-20 ਮੈਚ ਬਤੌਰ ਕਪਤਾਨ ਖੇਡਿਆ। ਕੋਹਲੀ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਵਿਸ਼ਵ ਕੱਪ ਤੋਂ ਬਾਅਦ ਆਪਣੀ ਕਪਤਾਨੀ ਛੱਡ ਦੇਣਗੇ। ਦੇਖੋ ਕੋਹਲੀ ਦੇ ਟੀ-20 ਕਪਤਾਨੀ ਦੇ ਰਿਕਾਰਡ-

ਇਹ ਖ਼ਬਰ ਪੜ੍ਹੋ- ਆਸਟਰੇਲੀਆ 24 ਸਾਲ ਬਾਅਦ ਪਾਕਿ 'ਚ ਖੇਡੇਗਾ 3 ਟੈਸਟ ਤੇ 3 ਵਨ ਡੇ ਮੈਚ


ਕੋਹਲੀ ਦਾ ਕਪਤਾਨੀ ਰਿਕਾਰਡ-
ਮੈਚ/ਜਿੱਤ/ਹਾਰ : 49/31/16
ਟਾਸ ਜਿੱਤੇ: 19 (38.78 ਫੀਸਦੀ)
ਫੀਲਡਿੰਗ ਪਹਿਲਾਂ ਕਰਕੇ : ਮੈਚ 17, ਜਿੱਤੇ 13, ਹਾਰੇ 2
ਦੌੜਾਂ ਬਣਾਈਆਂ: 1570
ਬੱਲੇਬਾਜ਼ੀ ਔਸਤ: 47.58


ਬਤੌਰ ਕਪਤਾਨ ਸਭ ਤੋਂ ਜ਼ਿਆਦਾ ਮੈਚ
72 ਮਹਿੰਦਰ ਸਿੰਘ ਧੋਨੀ
69 ਇਯੋਨ ਮੋਰਗਨ
56 ਡਬਲਯੂ ਪੋਰਟਰਫੀਲਡ
54 ਆਰੋਨ ਫਿੰਚ
54 ਕੇਨ ਵਿਲੀਅਮਸਨ
52 ਅਸਗਰ ਅਫਗਾਨ
50 ਵਿਰਾਟ ਕੋਹਲੀ

ਇਹ ਖ਼ਬਰ ਪੜ੍ਹੋ- T20 WC, IND v NAM : 10 ਓਵਰਾਂ ਦੀ ਖੇਡ ਖਤਮ, ਨਾਮੀਬੀਆ ਦਾ ਸਕੋਰ 51/4


ਵਿਰਾਟ ਕੋਹਲੀ ਨੇ ਮੈਚ ਤੋਂ ਪਹਿਲਾਂ ਕਿਹਾ ਕਿ ਦੇਸ਼ ਦੀ ਟੀਮ ਦੀ ਅਗਵਾਈ ਕਰਨਾ ਉਸਦੇ ਲਈ ਸਨਮਾਨ ਦੀ ਗੱਲ ਹੈ। ਕਪਤਾਨ ਦੇ ਤੌਰ 'ਤੇ ਕੋਹਲੀ ਦੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਤੋਂ ਇਲਾਵਾ ਇਹ ਰਵੀ ਸ਼ਾਸਤਰੀ ਤੇ ਕੋਚਿੰਗ ਦਲ ਦੇ ਹੋਰ ਮੈਂਬਰਾਂ ਦਾ ਇਹ ਆਖਰੀ ਮੁਕਾਬਲਾ ਹੈ। ਕੋਹਲੀ ਨੇ ਟਾਸ ਜਿੱਤ ਕੇ ਕਿਹਾ ਕਿ ਅਸੀਂ ਗੇਂਦਬਾਜ਼ੀ ਕਰਨਾ ਚਾਹੁੰਦੇ ਹਾਂ। ਟਾਸ ਨੇ ਇੱਥੇ ਕਾਫੀ ਅਹਿਮ ਭੂਮਿਕਾ ਨਿਭਾਈ ਹੈ। ਅਸੀਂ ਜੋ ਚਾਹੁੰਦੇ ਹਾਂ ਉਹ ਸ਼ੁਰੂਆਤ ਨਾਲ ਵਧੀਆ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਲਈ ਸਨਮਾਨ ਦੀ ਗੱਲ ਹੈ, ਮੈਨੂੰ ਮੌਕਾ ਦਿੱਤਾ ਗਿਆ ਤੇ ਮੈਂ ਆਪਣਾ ਸਰਵਸ੍ਰੇਸ਼ਠ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਦੂਜਿਆਂ ਦੇ ਲਈ ਜਗ੍ਹਾ ਬਣਾਉਣ ਤੇ ਅੱਗੇ ਵਧਣ ਦੇ ਵਾਰੇ 'ਚ ਹੈ।


ਦੱਸ ਦੇਈਏ ਕਿ ਕੋਹਲੀ ਨੇ ਨਾਮੀਬੀਆ ਦੇ ਵਿਰੱਧ ਮੈਚ ਤੋਂ ਪਹਿਲਾਂ 49 ਮੈਚਾਂ ਵਿਚ ਭਾਰਤ ਦੀ ਅਗਵਾਈ ਕੀਤੀ, ਜਿਸ ਵਿਚ ਉਨ੍ਹਾਂ ਨੇ 29 ਜਿੱਤਾਂ ਹਾਸਲ ਕੀਤੀਆਂ ਹਨ।  ਇਹ ਮਹਿੰਦਰ ਸਿੰਘ ਧੋਨੀ (42) ਤੋਂ ਬਾਅਦ ਦੂਾ ਸਭ ਤੋਂ ਵਧੀਆ ਨੰਬਰ ਹੈ। ਕੋਹਲੀ ਇੰਗਲੈਂਡ (2018), ਦੱਖਣੀ ਅਫਰੀਕਾ (2018), ਨਿਊਜ਼ੀਲੈਂਡ (2020) ਤੇ ਆਸਟਰੇਲੀਆ (2020) ਵਿਚ ਟੀ-20 ਸੀਰੀਜ਼ ਜਿੱਤਣ ਵਾਲੇ ਇਕਲੌਤੇ ਭਾਰਤੀ ਕਪਤਾਨ ਹਨ। ਕੋਹਲੀ ਨੇ ਟੀ-20 ਵਿਚ 1000 ਦੌੜਾਂ ਸਿਰਫ 30 ਪਾਰੀਆਂ ਵਿਚ ਬਣਾਈਆਂ ਹਨ ਜੋਕਿ ਦੂਜਾ ਸਰਵਸ੍ਰੇਸ਼ਠ ਰਿਕਾਰਡ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh