ਵਿਰਾਟ ਨੇ ਟੀ-20 ਫਾਰਮੈੱਟ ''ਚ ਬਣਾਈਆਂ 10 ਹਜ਼ਾਰ ਦੌੜਾਂ, ਬਣੇ ਪਹਿਲੇ ਭਾਰਤੀ ਬੱਲੇਬਾਜ਼

09/26/2021 9:34:37 PM

ਦੁਬਈ- ਮੁੰਬਈ ਇੰਡੀਅਨਜ਼ ਦੀ ਟੀਮ ਨੇ ਟਾਸ ਜਿੱਤ ਕੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਬੱਲੇਬਾਜ਼ੀ ਕਰਨ ਆਏ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਨਾਂ ਟੀ-20 ਫਾਰਮੈੱਟ ਵਿਚ ਵੱਡਾ ਰਿਕਾਰਡ ਦਰਜ ਕਰ ਲਿਆ ਹੈ। ਵਿਰਾਟ ਕੋਹਲੀ ਟੀ-20 ਫਾਰਮੈੱਟ ਵਿਚ 10 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਉਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਬੱਲੇਬਾਜ਼ ਨੇ ਟੀ-20 ਫਾਰਮੈੱਟ ਵਿਚ ਇਹ ਅੰਕੜਾ ਨਹੀਂ ਹਾਸਲ ਕੀਤਾ।

ਇਹ ਖ਼ਬਰ ਪੜ੍ਹੋ- ਸਾਨੀਆ ਨੇ ਓਸਟ੍ਰਾਵਾ 'ਚ ਸੈਸ਼ਨ ਦਾ ਜਿੱਤਿਆ ਪਹਿਲਾ ਖਿਤਾਬ


ਵਿਰਾਟ ਕੋਹਲੀ ਇਹ ਉਪਲੱਬਧੀ ਹਾਸਲ ਕਰਨ ਵਾਲੇ ਵਿਸ਼ਵ ਦੇ 5ਵੇਂ ਬੱਲੇਬਾਜ਼ ਹਨ। ਉਨ੍ਹਾਂ ਤੋਂ ਪਹਿਲਾਂ ਟੀ-20 ਫਾਰਮੈੱਟ ਵਿਚ ਸਿਰਫ 5 ਬੱਲੇਬਾਜ਼ ਹੀ ਹਨ ਜਿਨ੍ਹਾਂ ਨੇ ਇਸ ਅੰਕੜੇ ਨੂੰ ਹਾਸਲ ਕੀਤਾ ਹੈ। ਵੈਸਟਇੰਡੀਜ਼ ਦੇ ਦਿੱਗਜ ਬੱਲੇਬਾਜ਼ ਕ੍ਰਿਸ ਗੇਲ ਅਤੇ ਆਲਰਾਊਂਡਰ ਕਿਰੋਨ ਪੋਲਾਰਡ, ਪਾਕਿਸਤਾਨ ਦੇ ਬੱਲੇਬਾਜ਼ ਸ਼ੋਏਬ ਮਲਿਕ ਅਤੇ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਹੀ ਉਨ੍ਹਾਂ ਤੋਂ ਪਹਿਲਾਂ ਇਸ ਵੱਡੀ ਉਪਲੱਬਧੀ ਨੂੰ ਹਾਸਲ ਕਰਨ ਵਿਚ ਸਫਲ ਰਹੇ ਹਨ। 

ਇਹ ਖ਼ਬਰ ਪੜ੍ਹੋ- ਜੇਹਾਨ ਨੇ ਫਾਰਮੂਲਾ-2 ਚੈਂਪੀਅਨਸ਼ਿਪ ਰੇਸ 'ਚ ਹਾਸਲ ਕੀਤਾ ਤੀਜਾ ਸਥਾਨ


ਭਾਰਤੀ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਰੋਹਿਤ ਸ਼ਰਮਾ ਵੀ ਜਲਦ ਹੀ ਇਸ ਮੁਕਾਮ ਨੂੰ ਹਾਸਲ ਕਰ ਸਕਦੇ ਹਨ। ਰੋਹਿਤ ਸ਼ਰਮਾ ਦੇ ਨਾਂ ਟੀ-20 ਫਾਰਮੈੱਟ ਵਿਚ 9348 ਦੌੜਾਂ ਹਨ। ਉਹ ਇਸ ਫਾਰਮੈੱਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਹਨ। ਸੁਰੇਸ਼ ਰੈਨਾ ਇਸ ਮਾਮਲੇ ਵਿਚ ਤੀਜੇ ਸਥਾਨ 'ਤੇ ਹਨ।
ਟੀ-20 ਵਿਚ ਭਾਰਤੀ ਬੱਲੇਬਾਜ਼ਾਂ ਵਲੋਂ ਸਭ ਤੋਂ ਜ਼ਿਆਦਾ ਦੌੜਾਂ
10000* - ਵਿਰਾਟ ਕੋਹਲੀ
 9348 - ਰੋਹਿਤ ਸ਼ਰਮਾ
 8649 - ਸੁਰੇਸ਼ ਰੈਨਾ
 8618 - ਸ਼ਿਖਰ ਧਵਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh