IPL 'ਚ ਵਿਰਾਟ ਬਣਾ ਸਕਦੇ ਹਨ ਕਈ ਵੱਡੇ ਰਿਕਾਰਡ, ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣਨਗੇ

04/05/2021 9:29:58 PM

ਨਵੀਂ ਦਿੱਲੀ- ਆਈ. ਪੀ. ਐੱਲ. 2021 ਦਾ ਆਗਾਜ਼ 9 ਅਪ੍ਰੈਲ ਤੋਂ ਹੋਣ ਵਾਲਾ ਹੈ। ਪਹਿਲਾ ਮੈਚ ਮੁੰਬਈ ਇੰਡੀਅਨਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਚਾਲੇ ਹੋਵੇਗਾ। ਆਈ. ਪੀ. ਐੱਲ. 'ਚ ਇਕ ਵਾਰ ਫਿਰ ਫੈਂਸ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਨੂੰ ਦੇਖਣ ਦੇ ਲਈ ਉਤਸ਼ਾਹਿਤ ਹਨ। ਕੋਹਲੀ ਇਸ ਸਮੇਂ ਆਈ. ਪੀ. ਐੱਲ. ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਇਸ ਸੀਜ਼ਨ 'ਚ ਆਰ. ਸੀ. ਬੀ. ਕਪਤਾਨ ਕਈ ਰਿਕਾਰਡ ਆਪਣੇ ਨਾਂ ਕਰਨ ਵਾਲੇ ਹਨ। ਵਿਰਾਟ ਐਂਡ ਕੰਪਨੀ ਦੀ ਟੀਮ ਆਈ. ਪੀ. ਐੱਲ. ਦਾ ਖਿਤਾਬ ਨਹੀਂ ਜਿੱਤ ਸਕੀ ਹੈ। ਆਈ. ਪੀ. ਐੱਲ. ਦੇ ਇਤਿਹਾਸ 'ਚ ਇਕ ਸੀਜ਼ਨ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵੀ ਕੋਹਲੀ ਦੇ ਨਾਂ ਹੈ। ਕੋਹਲੀ ਨੇ ਸਾਲ 2016 ਦੇ ਆਈ. ਪੀ. ਐੱਲ. ਸੀਜ਼ਨ 'ਚ 16 ਪਾਰੀਆਂ 'ਚ ਬੱਲੇਬਾਜ਼ੀ ਕਰਦੇ ਹੋਏ 973 ਦੌੜਾਂ ਬਣਾਈਆਂ ਸਨ। ਇਸ ਵਾਰ ਫਿਰ ਕੋਹਲੀ ਤੋਂ ਅਜਿਹੀ ਲੈਅ ਦੀ ਫਿਰ ਉਮੀਦ ਹੈ। ਇਸ ਸੀਜ਼ਨ 'ਚ ਕੋਹਲੀ ਦੇ ਨਾਂ ਕਿੰਨੇ ਰਿਕਾਰਡ ਹੋ ਸਕਦੇ ਹਨ।

ਇਹ ਖ਼ਬਰ ਪੜ੍ਹੋ- ਫਖਰ ਜ਼ਮਾਨ ਰਨ ਆਊਟ ਮਾਮਲਾ : MCC ਨੇ ਅੰਪਾਇਰਾਂ ’ਤੇ ਛੱਡਿਆ ਫੈਸਲਾ


ਟੀ-20 'ਚ 10000 ਦੌੜਾਂ ਤੋਂ ਕੇਵਲ 269 ਦੌੜਾਂ ਪਿੱਛੇ
ਵਿਰਾਟ ਕੋਹਲੀ ਟੀ-20 ਕ੍ਰਿਕਟ 'ਚ 10000 ਦੌੜਾਂ ਬਣਾਉਣ ਤੋਂ ਕੇਵਲ 269 ਦੌੜਾਂ ਪਿੱਛੇ ਹੈ। ਜੋ ਇਸ ਸੀਜ਼ਨ 'ਚ ਉਹ ਪੂਰੀਆਂ ਕਰ ਸਕਦੇ ਹਨ। ਵਿਰਾਟ ਨੇ ਟੀ-20 ਕ੍ਰਿਕਟ 'ਚ ਹੁਣ ਤੱਕ 9731 ਦੌੜਾਂ ਬਣਾਈਆਂ ਹਨ। ਕੋਹਲੀ ਟੀ-20 ਕ੍ਰਿਕਟ 'ਚ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਵੀ ਬਣਨਗੇ।

ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਦੋ-ਪੱਖੀ ਸਬੰਧਾਂ ਦੀ ਬਹਾਲੀ ਚਾਹੁੰਦੈ ਪਾਕਿ ਹਾਕੀ ਮਹਾਸੰਘ


6000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼
ਆਈ. ਪੀ. ਐੱਲ. 'ਚ ਵਿਰਾਟ ਕੋਹਲੀ 6000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਸਕਦੇ ਹਨ। ਹੁਣ ਤੱਕ ਕੋਹਲੀ ਨੇ ਆਈ. ਪੀ. ਐੱਲ. 'ਚ 5878 ਦੌੜਾਂ ਬਣਾਈਆਂ ਹਨ। 122 ਦੌੜਾਂ ਬਣਾਉਂਦੇ ਹੀ ਕੋਹਲੀ ਇਸ ਖਾਸ ਕਾਰਨਾਮੇ ਨੂੰ ਕਰਨ 'ਚ ਸਫਲ ਹੋ ਜਾਣਗੇ।

ਇਹ ਖ਼ਬਰ ਪੜ੍ਹੋ- ਕਿਸਾਨਾਂ, ਨੌਜਵਾਨਾਂ ਤੇ ਕਮਜ਼ੋਰ ਵਰਗਾਂ ਲਈ ਕੋਈ ਇਕ ਕੰਮ ਗਿਣਵਾਏ ਕੈਪਟਨ: ਸੁਖਬੀਰ ਬਾਦਲ


200 ਆਈ. ਪੀ. ਐੱਲ. ਮੈਚ ਖੇਡਣ ਵਾਲੇ ਖਿਡਾਰੀ ਬਣਨਗੇ-
ਇਸ ਸੀਜ਼ਨ 'ਚ ਕੋਹਲੀ 8 ਮੈਚ ਖੇਡਦੇ ਹੀ ਆਈ. ਪੀ. ਐੱਲ. 'ਚ 200 ਮੈਚ ਖੇਡਣ ਵਾਲੇ ਖਿਡਾਰੀ ਬਣ ਜਾਣਗੇ। ਹੁਣ ਤੱਕ ਰੋਹਿਤ ਸ਼ਰਮਾ ਤੇ ਧੋਨੀ 200 ਤੋਂ ਜ਼ਿਆਦਾ ਆਈ .ਪੀ. ਐੱਲ. ਮੈਚ ਖੇਡ ਚੁੱਕੇ ਹਨ। ਦਿਨੇਸ਼ ਕਾਰਤਿਕ ਨੇ ਹੁਣ ਤੱਕ 196, ਸੁਰੇਸ਼ ਰੈਨਾ ਨੇ 193 ਤੇ ਰੌਬਿਨ ਉਥੱਪਾ ਨੇ 189 ਆਈ. ਪੀ. ਐੱਲ. ਮੈਚ ਹੁਣ ਤੱਕ ਖੇਡ ਚੁੱਕੇ ਹਨ। ਰਵਿੰਦਰ ਜਡੇਜਾ  ਨੇ 184 ਆਈ. ਪੀ. ਐੱਲ. ਮੈਚ ਖੇਡੇ ਹਨ।


50-ਅਰਧ ਸੈਂਕੜੇ ਪਲਸ ਆਈ. ਪੀ. ਐੱਲ.
ਵਿਰਾਟ ਕੋਹਲੀ ਜੇਕਰ ਆਈ. ਪੀ. ਐੱਲ. ਦੇ ਦੌਰਾਨ 6 ਪਾਰੀਆਂ 'ਚ 50 ਤੋਂ ਜ਼ਿਆਦਾ ਦੌੜਾਂ ਬਣਾਉਣ 'ਚ ਸਫਲ ਰਹੇ ਤਾਂ ਆਈ. ਪੀ. ਐੱਲ. ਦੇ ਇਤਿਹਾਸ 'ਚ 50-ਅਰਧ ਸੈਂਕੜੇ ਪਲਸ ਦਾ ਸਕੋਰ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਜਾਣਗੇ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh