ਵਿਰਾਟ ਨੇ ਐਜਬਸਟਨ ਦੀ ਛੋਟੀ ਬਾਊਂਡਰੀ ''ਤੇ ਉਠਾਏ ਸਵਾਲ

07/02/2019 4:14:58 AM

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿਰੁੱਧ ਆਈ. ਸੀ. ਸੀ. ਵਿਸ਼ਵ ਕੱਪ ਵਿਚ ਮਿਲੀ ਹਾਰ ਤੋਂ ਬਾਅਦ ਐਜਬਸਟਨ ਦੀ ਛੋਟੀ ਬਾਊਂਡਰੀ 'ਤੇ ਸਵਾਲ ਖੜ੍ਹੇ ਕੀਤੇ ਹਨ। ਵਿਰਾਟ ਨੇ ਮੈਦਾਨ ਦੇ ਇਕ ਪਾਸੇ ਦੀ ਬਾਊਂਡਰੀ 59 ਮੀਟਰ ਹੋਣ 'ਤੇ ਸਵਾਲ ਖੜ੍ਹੇ ਕੀਤੇ ਹਨ, ਜਿਸ ਪਾਸੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ਾਂ ਨੇ ਵੱਧ ਤੋਂ ਵੱਧ ਦੌੜਾਂ ਜੋੜੀਆਂ ਸਨ। ਹਾਲਾਂਕਿ ਉਸ ਨੇ ਭਾਰਤ ਦੀ ਹਾਰ ਦੀ ਵਜ੍ਹਾ ਬਾਊਂਡਰੀ ਨੂੰ ਨਹੀਂ ਦੱਸਿਆ। ਵਿਰਾਟ ਨੇ ਕਿਹਾ, ''ਅਜਿਹੀ ਪਿੱਚ 'ਤੇ ਸਾਡਾ ਪਹਿਲਾ ਤਜਰਬਾ ਸੀ ਅਤੇ ਹਾਲਾਤ ਥੋੜ੍ਹੇ ਵੱਖਰੇ ਸਨ।'' ਵਿਰਾਟ ਨੇ ਕਿਹਾ ਕਿ ਸਪਿਨਰਾਂ 'ਤੇ ਦਬਾਅ ਸੀ, ਹਾਲਾਂਕਿ ਉਸ ਨੇ ਮੰਨਿਆ ਕਿ ਭਾਰਤੀ ਗੇਂਦਬਾਜ਼ਾਂ ਨੇ ਸਹੀ ਜਗ੍ਹਾ ਗੇਂਦਬਾਜ਼ੀ ਨਹੀਂ ਕੀਤੀ।


ਇੰਗਲੈਂਡ ਨੇ ਐਤਵਾਰ ਨੂੰ ਭਾਰਤ ਦੇ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਧਮਾਕੇਦਾਰ ਪ੍ਰਦਰਸ਼ਨ ਕੀਤਾ ਤੇ ਭਾਰਤ ਨੂੰ 338 ਦੌੜਾਂ ਦਾ ਮਜ਼ਬੂਤ ਟੀਚਾ ਦਿੱਤਾ ਸੀ। ਇੰਗਲੈਂਡ ਵਲੋਂ ਸਲਾਮੀ ਬੱਲੇਬਾਜ਼ ਜਾਨੀ ਬੇਅਰਸਟੋ ਨੇ ਤੂਫਾਨੀ ਪਾਰੀ ਖੇਡਦੇ ਹੋਏ 111 ਦੌੜਾਂ ਬਣਾਈਆਂ। ਬੇਅਰਸਟੋ ਨੇ ਆਪਣੀ ਪਾਰੀ 'ਚ 6 ਛੱਕੇ ਤੇ 10 ਚੌਕੇ ਲਗਾਏ। ਚਾਹਲ ਇਸ ਮੁਕਾਬਲੇ 'ਚ ਬਹੁਤ ਮਹਿੰਗੇ ਸਾਬਤ ਹੋਏ। ਉਨ੍ਹਾਂ ਨੇ 10 ਓਵਰਾਂ 'ਚ ਬਿਨ੍ਹਾਂ ਵਿਕਟ ਹਾਸਲ ਕੀਤੇ 88 ਦੌੜਾਂ ਦਿੱਤੀਆਂ। ਮੈਚ ਤੋਂ ਬਾਅਦ ਵਿਰਾਟ ਨੇ ਕਿਹਾ ਕਿ ਇਸ ਤਰ੍ਹਾਂ ਦੀ ਪਿੱਚ 'ਤੇ ਸਾਡਾ ਪਹਿਲਾ ਅਨੁਭਵ ਸੀ ਤੇ ਹਾਲਾਤ ਥੋੜੇ ਅਲੱਗ ਸੀ। ਹਾਲਾਂਕਿ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਭਾਰਤੀ ਗੇਂਦਬਾਜ਼ਾਂ ਨੇ ਠੀਕ ਜਗ੍ਹਾਂ ਗੇਂਦਬਾਜ਼ੀ ਨਹੀਂ ਕੀਤੀ। 

Gurdeep Singh

This news is Content Editor Gurdeep Singh