ਵਿਰਾਟ ਟੈਸਟ ਹਾਰਨ ਦੇ ਮਾਮਲੇ ''ਚ ਪਟੌਦੀ ਦੇ ਬਰਾਬਰ

12/18/2018 7:26:57 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ, ਜਿਸ ਵੀ ਮੈਚ 'ਚ ਉਤਰਦਾ ਹੈ, ਕੋਈ ਨਾ ਕੋਈ ਰਿਕਾਰਡ ਉਸ ਦੇ ਨਾਂ ਦਰਜ ਹੁੰਦਾ ਹੈ, ਹਾਲਾਂਕਿ ਪਰਥ ਟੈਸਟ 'ਚ ਆਸਟਰੇਲੀਆ ਤੋਂ ਹਾਰਨ 'ਤੇ ਇਕ ਅਣਚਾਹਿਆ ਰਿਕਾਰਡ ਵਿਰਾਟ ਨੇ ਆਪਣੇ ਨਾਂ ਦਰਜ ਕਰ ਲਿਆ। ਭਾਰਤੀ ਟੀਮ ਦੀ ਇਸ ਹਾਰ ਨਾਲ ਹਾਲਾਂਕਿ ਵਿਰਾਟ ਨੇ ਸਾਬਕਾ ਦਿੱਗਜ ਕਪਤਾਨ ਮੈਕ ਪਟੌਦੀ ਦੇ ਅਣਚਾਹੇ ਰਿਕਾਰਡ ਦੀ ਬਰਾਬਰੀ ਕਰ ਲਈ। ਵਿਰਾਟ ਦੀ ਕਪਤਾਨੀ 'ਚ ਭਾਰਤ ਨੇ ਚੌਥੀ ਪਾਰੀ 'ਚ ਟੀਚੇ ਦਾ ਪਿੱਛਾ ਕਰਦੇ ਹੋਏ ਇਹ 9ਵਾਂ ਟੈਸਟ ਮੈਚ ਗੁਆਇਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਪਟੌਦੀ ਦੀ ਕਪਤਾਨੀ 'ਚ ਟੀਚੇ ਦਾ ਪਿੱਛਾ ਕਰਦੇ ਹੋਏ ਚੌਥੀ ਪਾਰੀ 'ਚ 9 ਟੈਸਟ ਹਾਰੇ ਸਨ।