ਇੰਟਰਨੈੱਟ ''ਤੇ ਵਿਰਾਟ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਕ੍ਰਿਕਟਰ

04/25/2019 10:15:01 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕਪਤਾਨ ਤੇ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼ ਵਿਰਾਟ ਕੋਹਲੀ ਇਕ ਸਰਵੇਖਣ ਵਿਚ ਇੰਟਰਨੈੱਟ 'ਤੇ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਕ੍ਰਿਕਟਰ ਹੈ। ਇਹ ਸਰਵੇਖਣ ਮਾਰਚ 2018 ਤੋਂ ਲੈ ਕੇ ਫਰਵਰੀ 2019 ਤਕ ਦੇ ਤੱਥਾਂ 'ਤੇ ਆਧਾਰਤ ਹੈ। ਇਸ ਸਰਵੇਖਣ ਵਿਚ ਪਾਠਕਾਂ ਵਲੋਂ ਦੱਸਿਆ ਗਿਆ ਕਿ ਜ਼ਿਆਦਾਤਰ ਸਮੇਂ ਦੇ ਜੇਤੂ ਦੇ ਰੂਪ ਵਿਚ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਜੇਤੂ ਬਣਿਆ ਹੈ। ਪ੍ਰਮੁੱਖ ਖੋਜਪਰਕ ਪਲੇਟਫਾਰਮ ਤਾਬੁਲਾ ਦਾ ਇਹ ਤੱਥ 45 ਕਰੋੜ ਪਾਠਕਾਂ, 190 ਹਜ਼ਾਰ ਲੇਖਾਂ, ਚਾਰ ਅਰਬ ਪੇਜ ਵਿਊਜ਼ ਤੇ ਪੜ੍ਹਨ ਦੇ 3.3 ਅਰਬ ਮਿੰਟ ਦੇ ਵਿਸ਼ਲੇਸ਼ਣ ਤੋਂ ਬਾਅਦ ਜਾਰੀ ਕੀਤਾ ਗਿਆ ਹੈ।


ਸਰਵੇਖਣ ਅਨੁਸਾਰ 10 ਕਰੋੜ ਤੋਂ ਵੀ ਵੱਧ ਪਾਠਕਾਂ ਨੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਨੂੰ ਪੜ੍ਹਨ ਲਈ ਚੁਣਿਆ ਜਦਕਿ 1.2 ਕਰੋੜ ਪਾਠਕਾਂ ਨੇ ਰਿਸ਼ਭ ਪੰਤ ਨੂੰ ਚੁਣਿਆ। ਇਸ ਦੇ ਇਲਾਵਾ ਕ੍ਰਿਸ ਗੇਲ ਨੂੰ 55 ਲੱਖ, ਰਾਸ਼ਿਦ ਖਾਨ ਨੂੰ 54 ਲੱਖ ਤੇ ਕੇਨ ਵਿਲੀਅਮਸਨ ਨੂੰ 48 ਲੱਖ ਲੋਕਾਂ ਨੇ ਚੁਣਿਆ। ਇਹ ਪੰਜ ਕ੍ਰਿਕਟਰ ਪਾਠਕਾਂ ਦੇ ਪ੍ਰਮੁੱਖ  ਪਸੰਦੀਦਾ ਰਹੇ।
ਸੂਚੀ ਵਿਚ 45 ਲੱਖ ਪਾਠਕਾਂ ਦੀ ਪਸੰਦ ਦੱਖਣੀ ਅਫਰੀਕਾ ਦਾ ਬੱਲੇਬਾਜ਼ ਏ. ਬੀ. ਡਿਵਿਲੀਅਰਸ, 23 ਲੱਖ ਦੇ ਨਾਲ ਨਿਊਜ਼ੀਲੈਂਡ ਦੇ ਗੇਂਦਬਾਜ਼ ਟ੍ਰੇਂਟ ਬੋਲਟ, ਆਸਟਰੇਲੀਆ ਦਾ ਖਿਡਾਰੀ ਐੈਂਡ੍ਰਿਊ ਟਾਏ 5 ਲੱਖ, ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ 85 ਹਜ਼ਾਰ ਤੇ ਸਿਧਾਰਥ ਕੌਲ 5 ਹਜ਼ਾਰ ਪਾਠਕਾਂ ਦੀ ਪਸੰਦ ਦੇ ਨਾਲ ਸ਼ਾਮਲ ਹਨ। ਵਿਰਾਟ ਦੂਜੇ ਸਥਾਨ 'ਤੇ ਮੌਜੂਦ ਪੰਤ ਤੋਂ 8 ਗੁਣਾ ਜ਼ਿਆਦਾ ਅੱਗੇ ਹੈ। ਪਾਠਕਾਂ ਵਲੋਂ ਦੱਸੇ ਗਏ ਜ਼ਿਆਦਾਤਰ ਸਮੇਂ ਦੀ ਗੱਲ ਕਰੀਏ ਤਾਂ ਇਸ ਸੂਚੀ ਵਿਚ ਨੌਜਵਾਨ ਖਿਡਾਰੀ ਪੰਤ ਬਹੁਤ ਅੱਗੇ ਹੈ। ਡਾਟਾ ਅਨੁਸਾਰ ਪੰਤ ਪਾਠਕਾਂ ਵਲੋਂ ਪੂਰੇ ਸਾਲ ਲਗਾਤਾਰ ਪੜ੍ਹਿਆ ਗਿਆ ਤੇ ਇਸ ਸਾਲ ਫਰਵਰੀ ਵਿਚ ਲਗਭਗ 6,00,000 ਹਿੱਟ ਦੇ ਨਾਲ ਅਚਾਨਕ ਇਸ ਡਾਟਾ ਵਿਚ ਵਾਧਾ ਦੇਖਿਆ ਗਿਆ। 

Gurdeep Singh

This news is Content Editor Gurdeep Singh