ਵਿਨੇਸ਼ ਫੋਗਾਟ ਨੂੰ ਬੁਲਗਾਰੀਆ ''ਚ ਅਭਿਆਸ ਕਰਨ ਦੀ ਮਿਲੀ ਇਜਾਜ਼ਤ

11/17/2022 3:40:23 PM

ਨਵੀਂ ਦਿੱਲੀ : ਖੇਡ ਮੰਤਰਾਲੇ ਨੇ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਸਾਬਕਾ ਓਲੰਪਿਕ ਚਾਂਦੀ ਤਮਗਾ ਜੇਤੂ ਸੇਰਾਫੀਮ ਬਰਜ਼ਾਕੋਵ ਦੀ ਨਿਗਰਾਨੀ ਹੇਠ ਬੁਲਗਾਰੀਆ ਦੇ ਬੇਲਮੇਕੇਨ ਵਿੱਚ ਉੱਚਾਈ ਵਾਲੇ ਸਥਾਨ 'ਤੇ ਅਭਿਆਸ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਤਿੰਨ ਵਾਰ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਫੋਗਾਟ ਆਪਣੀ ਫਿਜ਼ੀਓ ਅਸ਼ਵਨੀ ਪਾਟਿਲ ਦੇ ਨਾਲ ਬੇਲਮੇਕੇਨ ਜਾਵੇਗੀ।

ਬੇਲਮੇਕੇਨ ਸਮੁੰਦਰ ਤਲ ਤੋਂ ਲਗਭਗ 2600 ਮੀਟਰ ਦੀ ਉਚਾਈ 'ਤੇ ਸਥਿਤ ਹੈ। 19 ਦਿਨਾਂ ਦਾ ਅੰਤਰਰਾਸ਼ਟਰੀ ਕੈਂਪ 7 ਨਵੰਬਰ ਤੋਂ ਸ਼ੁਰੂ ਹੋਵੇਗਾ ਜਿਸ ਵਿੱਚ ਬਿਲਿਆਨਾ ਡੂਡੋਵਾ (2021 ਵਿਸ਼ਵ ਚੈਂਪੀਅਨਸ਼ਿਪ ਸੋਨ ਤਮਗਾ ਜੇਤੂ) ਅਤੇ ਇਵੇਲੀਨਾ ਨਿਕੋਲੋਵਾ (2020 ਓਲੰਪਿਕ ਕਾਂਸੀ ਤਮਗਾ ਜੇਤੂ) ਵਰਗੇ ਕੁਝ ਹੋਰ ਚੋਟੀ ਦੇ ਪਹਿਲਵਾਨਾਂ ਦੇ ਵੀ ਭਾਗ ਲੈਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਪੰਜਾਬ ਕਿੰਗਜ਼ 'ਚ ਇਸ ਦਿੱਗਜ ਦੀ ਵਾਪਸੀ, ਨਿਭਾਉਣਗੇ ਬੱਲੇਬਾਜ਼ੀ ਕੋਚ ਦੀ ਭੂਮਿਕਾ

ਮੰਤਰਾਲਾ ਨੇ ਕਿਹਾ ਕਿ ਵਿਨੇਸ਼ ਅਤੇ ਉਸ ਦੇ ਫਿਜ਼ੀਓ ਦਾ ਸਾਰਾ ਖਰਚਾ ਭਾਰਤੀ ਖੇਡ ਅਥਾਰਟੀ (SAI) ਦੇ ਟਾਰਗੇਟ ਓਲੰਪਿਕ ਪੋਡੀਅਮ ਪ੍ਰੋਗਰਾਮ (TOPS) ਦੇ ਤਹਿਤ ਝਲਿਆ ਕੀਤਾ ਜਾਵੇਗਾ। ਮੰਤਰਾਲਾ ਨੇ ਕਿਹਾ, 'ਟੌਪਸ ਦੇ ਤਹਿਤ ਵਿਨੇਸ਼ ਨੂੰ ਹੋਰ ਖਰਚਿਆਂ ਲਈ ਵੀ 50 ਡਾਲਰ ਪ੍ਰਤੀ ਦਿਨ ਦਿੱਤੇ ਜਾਣਗੇ।'

ਮੰਤਰਾਲਾ 18 ਤੋਂ 19 ਨਵੰਬਰ ਤੱਕ ਨਿਊਯਾਰਕ 'ਚ ਹੋਣ ਵਾਲੀ ਬਿਲ ਫੇਰੇਲ ਇੰਟਰਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਲਈ ਓਲੰਪਿਕ ਕਾਂਸੀ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੂੰ ਟਾਪਸ ਦੇ ਤਹਿਤ ਵਿੱਤੀ ਸਹਾਇਤਾ ਵੀ ਪ੍ਰਦਾਨ ਕਰੇਗਾ। ਉਸ ਨੇ ਕਿਹਾ, 'ਇਹ ਟੂਰਨਾਮੈਂਟ ਬਜਰੰਗ ਨੂੰ ਅਮਰੀਕਾ ਦੇ ਕੁਝ ਦਿੱਗਜ ਅਤੇ ਉੱਭਰਦੇ ਪਹਿਲਵਾਨਾਂ ਦਾ ਸਾਹਮਣਾ ਕਰਨ ਦਾ ਮੌਕਾ ਦੇਵੇਗਾ। ਹਾਲ ਹੀ ਵਿੱਚ ਸਮਾਪਤ ਹੋਈ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2022 ਵਿੱਚ, ਅਮਰੀਕਾ ਨੇ ਪੁਰਸ਼ਾਂ ਦੀ ਫ੍ਰੀਸਟਾਈਲ ਕੁਸ਼ਤੀ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਸੀ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh