ਵਿਨੇਸ਼, ਦਿਵਿਆ ਤੇ ਸਾਕਸ਼ੀ ''ਤੇ ਰਹਿਣਗੀਆਂ ਨਜ਼ਰਾਂ

09/16/2019 8:17:15 PM

ਨਵੀਂ ਦਿੱਲੀ— ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਵਿਨੇਸ਼ ਫੋਗਟ, ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾ ਜੇਤੂ ਦਿਵਿਆ ਕਾਕਰਾਨ ਤੇ ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ 'ਤੇ ਕਜ਼ਾਕਿਸਤਾਨ ਦੇ ਨੂਰ ਸੁਲਤਾਨ ਵਿਚ ਚੱਲ ਰਹੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਮਹਿਲਾ ਮੁਕਾਬਲਿਆਂ 'ਤੇ ਭਾਰਤ ਦੀਆਂ ਨਜ਼ਰਾਂ ਰਹਿਣਗੀਆਂ। ਵਿਨੇਸ਼, ਦਿਵਿਆ ਤੇ ਸਾਕਸ਼ੀ ਨੂੰ ਚੈਂਪੀਅਨਸ਼ਿਪ ਵਿਚ ਤਮਗਾ ਤੇ ਓਲੰਪਿਕ ਕੋਟਾ ਹਾਸਲ ਕਰਨ ਦਾ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਵਿਸ਼ਵ ਚੈਂਪੀਅਨਸ਼ਿਪ ਵਿਚ ਮਹਿਲਾ ਵਰਗ ਵਿਚ 6 ਓਲੰਪਿਕ ਕੋਟਾ ਸਥਾਨ ਦਾਅ 'ਤੇ ਰਹਿਣਗੇ। ਇਨ੍ਹਾਂ 6 ਓਲੰਪਿਕ ਵਰਗਾਂ ਵਿਚ ਸੀਮਾ 50 ਕਿ. ਗ੍ਰਾ, ਵਿਨੇਸ਼ 53 ਕਿ. ਗ੍ਰਾ., ਸਰਿਤਾ 57 ਕਿ. ਗ੍ਰਾ., ਸਾਕਸ਼ੀ 62 ਕਿ. ਗ੍ਰਾ. ਤੇ ਕਿਰਣ 76 ਕਿ. ਗ੍ਰਾ. ਦੇ ਮੁਕਾਬਲਿਆਂ ਵਿਚ ਉਤਰਨਗੀਆਂ।
ਚਾਰ ਗੈਰ-ਓਲੰਪਿਕ ਵਰਗਾਂ ਵਿਚ 55 ਕਿ. ਗ੍ਰਾ. ਵਿਚ ਲਲਿਤਾ, 59 ਕਿ. ਗ੍ਰਾ. ਵਿਚ ਪੂਜਾ ਢਾਂਡਾ, 65 ਕਿ. ਗ੍ਰਾ. ਵਿਚ ਨਵਜੋਤ ਕੌਰ ਤੇ 72 ਕਿ. ਗ੍ਰਾ. ਵਿਚ ਕੋਮਲ ਤਮਗਾ ਹਾਸਲ ਕਰਨ ਦੇ ਇਰਾਦੇ ਨਾਲ ਉਤਰੇਗੀ। ਪੂਜਾ ਨੇ ਪਿਛਲੀ ਚੈਂਪੀਅਨਸ਼ਿਪ ਵਿਚ ਤਮਗਾ ਜਿੱਤਿਆ ਸੀ। ਭਾਰਤ ਨੂੰ ਪਿਛਲੀ ਵਿਸ਼ਵ ਚੈਂਪੀਅਨਸ਼ਿਪ ਦੇ ਵਰਗ ਵਿਚ 51 ਅੰਕਾਂ ਨਾਲ 8ਵਾਂ ਸਥਾਨ ਹਾਸਲ ਹੋਇਆ ਸੀ। ਜਾਪਾਨ 156 ਅੰਕਾਂ ਨਾਲ ਪਹਿਲੇ, ਚੀਨ 119 ਅੰਕਾਂ ਨਾਲ ਦੂਜੇ ਤੇ ਅਮਰੀਕਾ 103 ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ ਸੀ।


Gurdeep Singh

Content Editor

Related News